
ਐਸਸੀ ਬੀਸੀ ਅਧਿਆਪਕ ਯੂਨੀਅਨ ਨੇ ਡਾਕਟਰ ਬੀ ਆਰ ਅੰਬੇਡਕਰ ਦੀ ਜੈਅੰਤੀ ਮਨਾਈ
ਗੁਰਦਾਸਪੁਰ, 15 ਅਪ੍ਰੈਲ (ਜਤਿੰਦਰ ਬੈਂਸ) ਐਸਸੀ/ਬੀਸੀ ਅਧਿਆਪਕ ਯੂਨੀਅਨ ਪੰਜਾਬ ਜ਼ਿਲ੍ਹਾ ਗੁਰਦਾਸਪੁਰ ਦੇ ਮੈਂਬਰਾਂ ਅਤੇ ਮੁਲਾਜ਼ਮਾਂ ਵੱਲੋਂ ਭਾਰਤ ਰਤਨ ਡਾਕਟਰ ਬੀ ਆਰ ਅੰਬੇਡਕਰ ਦੀ ਗੁਰਦਾਸਪੁਰ ਦੇ ਗੁਰੂ ਨਾਨਕ ਪਾਰਕ ਵਿਖੇ ਜੈਅੰਤੀ ਧੂਮਧਾਮ ਨਾਲ ਮਨਾਈ ਗਈ।
ਇਸ ਪ੍ਰੋਗਰਾਮ ਵਿੱਚ ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਰਸ਼ਪਾਲ ਸਿੰਘ ਜਿਲਾ ਪ੍ਰਧਾਨ ਐਸੀਬੀਸੀ ਅਧਿਆਪਕ ਯੂਨੀਅਨ, ਮਹਿੰਦਰ ਪਾਲ ਪ੍ਰਧਾਨ ਮਹਾਸ਼ਾ ਵੈਲਫੇਅਰ ਐਸੋਸੀਏਸ਼ਨ, ਐਡਵੋਕੇਟ ਸੋਮਨਾਥ ਮੇਜਰ, ਪਵਨ ਕੁਮਾਰ, ਕੁਲਦੀਪ ਸਿੰਘ ਪਰਵਰੀਤ ਸਿੰਘ ਪੂਰੇਵਾਲ ਪ੍ਰਧਾਨ ਗੌਰਮੈਂਟ ਅਧਿਆਪਕ ਯੂਨੀਅਨ, ਬਲਵਿੰਦਰ ਕੁਮਾਰ ਪ੍ਰਧਾਨ ਭੀਮ ਆਰਮੀ, ਰਵੀ ਕੁਮਾਰ ਪ੍ਰਧਾਨ ਡਾਕਟਰ ਅੰਬੇਡਕਰ ਟਾਈਗਰ ਫੋਰਸ, ਐਡਵੋਕੇਟ ਸੁਖਰਾਜ ਥਾਪਾ, ਰਮੇਸ਼ ਕੁਮਾਰ ਬਸਪਾ, ਸੁਰਜੀਤ ਰਾਜ ਪ੍ਰਿੰਸੀਪਲ, ਰਾਜ ਕੁਮਾਰ ਲੈਕਚਰ ਆਦਿ ਆਗੂਆਂ ਨੇ ਬਾਬਾ ਸਾਹਿਬ ਦੇ ਜੀਵਨ ਸੰਘਰਸ਼ ਤੇ ਚਾਨਣਾ ਪਾਇਆ। ਜਗਦੀਸ਼ ਬੈਂਸ ਨੇ ਸਮੂਹ ਹਾਜ਼ਰੀਨ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਜਿੰਮੇਵਾਰੀ ਰਾਮ ਸਿੰਘ ਬਟਾਲਾ ਨੇ ਬਾਖੂਬੀ ਨਿਭਾਈ।
ਪ੍ਰੋਗਰਾਮ ਦੌਰਾਨ ਨੌਜਵਾਨ ਪੀੜੀ ਨੂੰ ਡਾਕਟਰ ਅੰਬੇਡਕਰ ਦੀ ਜੀਵਨੀ ਨੂੰ ਜਾਨਣ ਅਤੇ ਉਨ੍ਹਾਂ ਦੇ ਦਰਸ਼ਾਏ ਮਾਰਗ ਤੇ ਚਲਣ ਦਾ ਸੱਦਾ ਦਿੱਤਾ। ਹੋਰਨਾ ਤੋਂ ਇਲਾਵਾ ਸ੍ਰੀਮਤੀ ਦਲਬੀਰ ਕੌਰ, ਰਾਮ ਪਿਆਰੀ, ਸਰਜੀਵਨ ਕੁਮਾਰੀ ਸੰਜੀਵ ਕੁਮਾਰ ਸੁਖਦੇਵ ਸਿੰਘ ਲੈਕਚਰਾਰ ਹਰਵੰਤ ਸਿੰਘ, ਗੁਰਪ੍ਰੀਤ, ਅਨੀਲ ਕੁਮਾਰ, ਰਾਜੇਸ਼ ਕੁਮਾਰ, ਨਰੇਸ਼ ਪਾਲ, ਦਾਸ ਪ੍ਰਭ ਸਿਮਰਤ ਸਿੰਘ, ਰਣਜੀਤ ਸਿੰਘ, ਸਵਿੰਦਰ ਸਿੰਘ, ਹੀਰਾ ਸਿੰਘ, ਸਨੀ ਕੁਮਾਰ, ਬਲਵਿੰਦਰ ਸਿੰਘ, ਕੇਵਲ ਸਰੰਗਲ, ਰਾਜਿੰਦਰ ਕੁਮਾਰ, ਪ੍ਰਿੰਸੀਪਲ ਸਵਿੰਦਰ ਕੁਮਾਰ ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ: ਡਾਕਟਰ ਬੀ ਆਰ ਅੰਬੇਡਕਰ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ।