ਪੰਜਾਬ ਪੁਲਿਸ ਨੇ ਬਹਾਦਰ ਐਸ.ਆਈ. ਚਰਨਜੀਤ ਸਿੰਘ ਨੂੰ ਦਿਲੋਂ ਸ਼ਰਧਾਂਜਲੀ ਕੀਤੀ ਭੇਟ
ਪੰਜਾਬ ( ਜੋਸ਼ੀ ) ਪੰਜਾਬ ਪੁਲਿਸ ਨੇ ਬਹਾਦਰ ਐਸ.ਆਈ. ਚਰਨਜੀਤ ਸਿੰਘ ਨੂੰ ਦਿਲੋਂ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਨੇ ਆਪਣੀ ਡਿਊਟੀ ਨਿਭਾਉਂਦੇ ਹੋਏ ਆਪਣੀ ਜਾਨ ਕੁਰਬਾਨ ਕਰ ਦਿੱਤੀ। ਡੀ.ਜੀ.ਪੀ. ਪੰਜਾਬ ਨੇ ਸ਼ਹੀਦ ਦੇ ਜੱਦੀ ਪਿੰਡ ਤਰਨਤਾਰਨ ਵਿਖੇ ਹੋਏ ਅੰਤਿਮ ਸੰਸਕਾਰ ਸਮਾਰੋਹ ਵਿੱਚ ਸ਼ਿਰਕਤ ਕੀਤੀ ਅਤੇ ਸਮੁੱਚੀ ਪੁਲਿਸ ਫੋਰਸ ਵੱਲੋਂ ਸੰਵੇਦਨਾ ਪ੍ਰਗਟ ਕੀਤੀ। ਇਹ ਅਫਸਰ, ਸਾਲ 1989 ਵਿੱਚ ਪੰਜਾਬ ਪੁਲਿਸ ਵਿੱਚ ਸ਼ਾਮਲ ਹੋਏ ਸਨ ਅਤੇ ਗੋਇੰਦਵਾਲ ਸਾਹਿਬ ਦੇ ਪੁਲਿਸ ਥਾਣੇ ਵਿਖੇ ਤਾਇਨਾਤ ਸਨ, ਜੋ ਆਪਣੇ ਪਿੱਛੇ ਆਪਣੀ ਧੀ, ਪੁੱਤ ਅਤੇ ਪਤਨੀ ਨੂੰ ਛੱਡ ਗਏ ਹਨ। ਪੰਜਾਬ ਸਰਕਾਰ ਵੱਲੋਂ ਸ਼ਹੀਦ ਦੇ ਪਰਿਵਾਰ ਨੂੰ ₹2 ਕਰੋੜ ਦੀ ਆਰਥਿਕ ਮਦਦ ਪ੍ਰਦਾਨ ਕੀਤੀ ਗਈ ਹੈ, ਜਿਸ ਵਿੱਚ ₹1 ਕਰੋੜ ਰੁਪਏ ਐਕਸ-ਗਰੇਸ਼ੀਆ ਅਤੇ ₹1 ਕਰੋੜ ਰੁਪਏ ਬੀਮਾ ਕਵਰ ਸ਼ਾਮਲ ਹੈ। ਪੰਜਾਬ ਪੁਲਿਸ ਇਸ ਮੁਸ਼ਕਲ ਸਮੇਂ ਵਿੱਚ ਪਰਿਵਾਰ ਦੇ ਨਾਲ ਖੜੀ ਹੈ ਅਤੇ ਆਪਣੇ ਅਧਿਕਾਰੀਆਂ ਦੀ ਹਿੰਮਤ, ਸਮਰਪਣ ਅਤੇ ਉੱਚੇ ਬਲਿਦਾਨ ਨੂੰ ਸਨਮਾਨ ਦੇਣ ਲਈ ਪ੍ਰਤੀਬੱਧ ਹੈ।