ਭਾਰਤ ਨੇ 156 ਐਲ.ਸੀ.ਐਚ. ਪ੍ਰਚੰਡ ਹੈਲੀਕਾਪਟਰਾਂ ਦੀ ਖਰੀਦ ਨੂੰ ਦਿੱਤੀ ਮਨਜ਼ੂਰੀ
ਨਵੀਂ ਦਿੱਲੀ, 28 ਮਾਰਚ 2025
ਭਾਰਤ ਨੇ 156 ਮੇਡ ਇਨ ਇੰਡੀਆ ਐਲ.ਸੀ.ਐਚ. ਪ੍ਰਚੰਡ ਹੈਲੀਕਾਪਟਰ ਖਰੀਦਣ ਲਈ ਹੁਣ ਤੱਕ ਦੇ ਸਭ ਤੋਂ ਵੱਡੇ ਰੱਖਿਆ ਸੌਦੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਫੈਸਲਾ ਅੱਜ ਕੈਬਨਿਟ ਕਮੇਟੀ ਆਨ ਸਕਿਓਰਿਟੀ ਦੀ ਮੀਟਿੰਗ ਵਿਚ ਲਿਆ ਗਿਆ।
ਰੱਖਿਆ ਮੰਤਰਾਲੇ ਨੇ ਇਸ ਵਿੱਤੀ ਸਾਲ ਵਿਚ 2.09 ਲੱਖ ਕਰੋੜ ਰੁਪਏ ਤੋਂ ਵੱਧ ਦੇ ਇਕਰਾਰਨਾਮੇ ‘ਤੇ ਹਸਤਾਖਰ ਕੀਤੇ ਹਨ।