
ਭਾਰਤ ਵਿਕਾਸ ਪਰਿਸ਼ਦ ਦੀ ਸਟੇਟ ਮੀਟਿੰਗ ਵਿੱਚ ਭਾਰਤ ਵਿਕਾਸ ਪ੍ਰੀਸ਼ਦ ਸ਼ਾਖਾ ਮੱਲਾ ਵਾਲਾ ਦਾ ਵਿਸ਼ੇਸ਼ ਕੀਤਾ ਗਿਆ ਸਨਮਾਨ
ਮੱਲਾਂ ਵਾਲਾ : -(ਤਿਲਕ ਸਿੰਘ ਰਾਏ)-ਭਾਰਤ ਵਿਕਾਸ ਪ੍ਰੀਸ਼ਦ ਦੱਖਣੀ ਦੀ ਸੂਬਾਈ ਮੀਟਿੰਗ ਗਊਸ਼ਾਲਾ ਭਵਨ ਰਾਮਪੁਰਾ ਫੂਲ ਵਿਖੇ ਹੋਈ ।ਜਿਸ ਵਿੱਚ ਭਾਰਤ ਵਿਕਾਸ ਪ੍ਰੀਸ਼ਦ ਪੰਜਾਬ ਦੀਆਂ ਸ਼ਾਖਾਵਾਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੀਟਿੰਗ ਵਿੱਚ ਮੱਲਾਂ ਵਾਲਾ ਬ੍ਰਾਂਚ ਦੀ ਪ੍ਰਧਾਨ ਆਸ਼ਾ ਸ਼ਰਮਾ, ਕੈਸ਼ੀਅਰ ਜਸਪਾਲ ਧਵਨ, ਸਟੇਟ ਅਗਜੈਕਟਿਵ ਮੈਂਬਰ ਰਾਜਿੰਦਰ ਕੁਮਾਰ ਦੁਆ ਅਤੇ ਸੁਨੀਤਾ ਰਾਣੀ ਨੇ ਸ਼ਿਰਕਤ ਕੀਤੀ ਅਤੇ ਸਟੇਟ ਐਗਜੈਕਟਿਵ ਕਮੇਟੀ ਮੈਂਬਰਾਂ ਨੇ ਮੱਲਾਵਾਲਾ ਬ੍ਰਾਂਚ ਨੂੰ ਟਰਾਫੀ ਭੇਂਟ ਕਰਕੇ ਸਨਮਾਨਿਤ ਕੀਤਾ। ਅਪ੍ਰੈਲ 2024 ਤੋਂ 2025 ਤੱਕ ਆਸ਼ਾ ਸ਼ਰਮਾ ਨੇ ਆਪਣੀ ਟੀਮ ਨਾਲ ਮਿਲ ਕੇ ਪੇਂਡੂ ਸ਼ਾਖਾ ਹੋਣ ਕਾਰਨ ਬਹੁਤ ਵਧੀਆ ਕੰਮ ਕੀਤਾ। ਇਸ ਸਾਲ ਖੂਨਦਾਨ ਕੈਂਪ, ਏਡਜ਼ ਜਾਗਰੂਕਤਾ ਕੈਂਪ, ਮੈਡੀਕਲ ਕੈਂਪ, ਬੂਟੇ ਲਗਾਉਣਾ, ਗਰਮੀਆਂ ਵਿੱਚ ਪਾਣੀ ਦੀ ਪੇਂਟਿੰਗ, ਸੇਵਾ ਦਾ ਕੰਮ ਕਰਨਾ ਅਤੇ ਹੋਰ ਬਹੁਤ ਸਾਰੇ ਕਾਰਜ ਕਰਵਾਏ ਗਏ। ਭਾਰਤ ਵਿਕਾਸ ਪ੍ਰੀਸ਼ਦ ਦੀ ਟੀਮ ਵੱਲੋਂ ਰਵਿੰਦਰ ਕੁਮਾਰ ਸੇਠੀ, ਰਾਜੀਵ ਕੁਮਾਰ ਖੁਰਾਣਾ, ਜਸਪਾਲ ਧਵਨ, ਮੁਖਤਿਆਰ ਸਿੰਘ, ਦਲਜੀਤ ਸਿੰਘ, ਪ੍ਰਿਤਪਾਲ ਕਪੂਰ, ਬਿੱਲਾ ਦੋਧੀ ਨੇ ਵਿਸ਼ੇਸ਼ ਯੋਗਦਾਨ ਪਾਇਆ।ਬਾਬਾ ਸੁਖਦੇਵ ਸ਼ਰਮਾ, ਮਨੀਸ਼ ਕੁਮਾਰ ਮੌਂਗਾ, ਗੁਰਮੁਖ ਸਿੰਘ, ਬਲਬੀਰ ਸਿੰਘ ਕੌੜਾ, ਡਾ: ਸ਼ਿਆਮ ਲਾਲ ਕਟਾਰੀਆ, ਡਾ: ਕੇਵਲ ਕ੍ਰਿਸ਼ਨ ਮੌਂਗਾ, ਅਸ਼ਵਨੀ ਬਜਾਜ, ਡਾ: ਮਨਜੀਤ ਸਿੰਘ ਸੋਨੂੰ, ਰਾਮ ਪ੍ਰਕਾਸ਼ ਬਬਲੂ ਬਜਾਜ ਆਦਿ ਮੈਂਬਰ ਸ਼ਾਮਿਲ ਹਨ |