
ਪੰਜਾਬ ਮੰਤਰੀ ਮੰਡਲ ਵਿੱਚ ਫੇਰਬਦਲ ਦੌਰਾਨ ਜ਼ੀਰਾ ਵਿਧਾਇਕ ਨਰੇਸ਼ ਕਟਾਰੀਆ ਹੋ ਸੱਕਦੇ ਹਨ ਨਵੇਂ ਕੈਬਨਿਟ ਮੰਤਰੀ ਵਿਚ ਸ਼ਾਮਲ
▪️ਜ਼ੀਰਾ ਹਲਕੇ ਦੇ ਵਿਧਾਇਕ ਨਰੇਸ਼ ਕਟਾਰੀਆ ਬਣ ਸਕਦੇ ਹਨ ਕੈਬਨਿਟ ਮੰਤਰੀ : ਗੋਰਾ,ਵੜੈਚ,ਭੁੱਲਰ
ਮੱਲਾਂ ਵਾਲਾ : -( ਤਿਲਕ ਸਿੰਘ ਰਾਏ )-ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਆਪ ਪਾਰਟੀ ਦੇ ਨੇਤਾ ਤੇ ਜ਼ਿਲਾ ਯੂਥ ਆਗੂ ਤੇ ਸਰਪੰਚ ਗੁਰਵਿੰਦਰ ਸਿੰਘ ਗੋਰਾ ਨੇ ਕਿਹਾ ਪੰਜਾਬ ਸਰਕਾਰ ਦੇ ਵਿੱਚ ਹਲਕਾ ਜੀਰਾ ਦੇ ਵਿਧਾਇਕ ਨਰੇਸ਼ ਕੁਮਾਰ ਕਟਾਰੀਆਂ ਨੂੰ ਮੰਤਰੀ ਦਾ ਅਹੁਦਾ ਮਿਲਣ ਦੀ ਆਸ ਹੈ । ਕਿਉਂਕਿ ਜੀਰਾ ਹਲਕਾ ਇਕ ਪਛੜਿਆ ਹਲਕਾ ਹੈ ਨਰੇਸ਼ ਕੁਮਾਰ ਕਟਾਰੀਆ ਦੇ ਮੰਤਰੀ ਬਣਨ ਨਾਲ ਇਸ ਇਲਾਕੇ ਦਾ ਬਹੁਤ ਵਿਕਾਸ ਹੋਵੇਗਾ ਨਰੇਸ਼ ਕੁਮਾਰ ਕਟਾਰੀਆ ਦੇ ਪੰਜਾਬ ਸਰਕਾਰ ਵਲੋਂ ਜਿੱਥੇ ਸੂਬੇ ਵਿਚੋਂ ਭ੍ਰਿਸ਼ਟਾਚਾਰ, ਨਸ਼ੇਖੋਰੀ ਅਤੇ ਬੇਰੋਜ਼ਗਾਰੀ ਨੂੰ ਖਤਮ ਕਰਨ ਲਈ ਵੱਡੇ ਪੱਧਰ 'ਤੇ ਵਿੱਢੀ ਮੁਹਿੰਮ ਦੇ ਹੁਣ ਸਾਰਥਿਕ ਨਤੀਜੇ ਸਾਹਮਣੇ ਆਉਣ ਲੱਗੇ ਹਨ, ਉੱਥੇ ਹੀ ਪਤਾ ਲੱਗਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਮਾਨ ਕੈਬਨਿਟ ਵਿਚ ਨਵੇਂ ਵਿਧਾਇਕਾਂ ਨੂੰ ਥਾਂ ਮਿਲ ਸਕਦੀ ਹੈ, ਜਦੋਂਕਿ ਆਪਣੇ ਵਿਭਾਗਾਂ ਦੀ ਸਹੀ ਕਾਰਗੁਜ਼ਾਰੀ ਨਾ ਕਰਨ ਵਾਲੇ ਕੁਝ ਮੰਤਰੀਆਂ ਦੀ 'ਛੁੱਟੀ' ਵੀ ਹੋ ਸਕਦੀ ਹੈ। 'ਆਪ' ਪਾਰਟੀ ਵਲੋਂ ਸਾਰੇ ਵਰਗਾਂ ਨੂੰ ਯੋਗ ਨੁਮਾਇੰਦਗੀ ਦਿੱਤੇ ਜਾਣ ਲਈ ਵੱਖ-ਵੱਖ ਵਿਧਾਇਕਾਂ ਨੂੰ ਨਵੇਂ ਮੰਤਰੀ ਮੰਡਲ ਵਿਚ ਸ਼ਾਮਲ ਕਰਨ ਲਈ ਰਿਪੋਰਟਾਂ ਪ੍ਰਾਪਤ ਕੀਤੀਆਂ ਜਾ ਰਹੀਆਂ ਹਨ। ਇਸੇ ਕੜੀ ਤਹਿਤ ਹੀ ਪੰਜਾਬ ਦੀ ਸਿਆਸਤ ਵਿਚ ਪਿਛਲੇ 3 ਦਹਾਕਿਆਂ ਤੋਂ ਸਰਗਰਮ ਜ਼ੀਰਾ ਹਲਕੇ ਦੇ ਵਿਧਾਇਕ ਨਰੇਸ਼ ਕਟਾਰੀਆਂ ਨੂੰ ਕੈਬਨਿਟ ਵਿਚ ਥਾਂ ਮਿਲ ਸਕਦੀ ਹੈ। ਮਾਲਵਾ ਖਿੱਤੇ ਵਿਚ ਹਾਲੇ ਤੱਕ ਮੋਗਾ, ਫਰੀਦਕੋਟ, ਫਿਰੋਜ਼ਪੁਰ, ਬਰਨਾਲਾ, ਮਾਨਸਾ ਜ਼ਿਲਿਆਂ ਨੂੰ ਯੋਗ ਨੁਮਾਇੰਦਗੀ ਨਹੀਂ ਮਿਲੀ ਹੈ ਅਤੇ ਹਿੰਦੂ ਅਤੇ ਖਾਸਕਰ ਸ਼ਹਿਰੀ ਖੇਤਰ ਨੂੰ ਨੁਮਾਇੰਗੀ ਮੁਹੱਈਆ ਕਰਵਾਉਣ ਲਈ'ਆਪ' ਵੱਲੋਂ ਵਿਧਾਇਕ ਨਰੇਸ਼ ਕਟਾਰੀਆਂ 'ਤੇ ਦਾਅ ਖੇਡਿਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਇਕ ਬੇਹੱਦ ਸ਼ਰੀਫ਼ ਅਤੇ ਠਰਮੇ ਵਾਲੇ ਆਗੂ ਵਜੋਂ ਆਪਣੀ ਵਿਲੱਖਣ ਪਹਿਚਾਣ ਬਣਾਉਣ ਵਾਲੇ ਵਿਧਾਇਕ ਨਰੇਸ਼ ਕਟਾਰੀਆਂ ਕੋਲ ਸਿਆਸੀ ਖੇਤਰ ਦਾ ਵੱਡਾ ਤਜ਼ਰਬਾ ਹੈ ਅਤੇ ਇਸ ਦਾ ਲਾਭ ਹੀ ਪਾਰਟੀ ਲੈਣਾ ਚਾਹੁੰਦੀ ਹੈ।ਇਸ ਸਬੰਧੀ ਜਦੋਂ ਵਿਧਾਇਕ ਨਰੇਸ਼ ਕਟਾਰੀਆ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਕੰਮ ਕਰ ਰਹੇ ਹਨ ਅਤੇ ਜੇਕਰ ਪਾਰਟੀ ਉਨ੍ਹਾਂ ਨੂੰ ਕੋਈ ਵੀ ਜ਼ਿੰਮੇਵਾਰੀ ਸਰਕਾਰ ਜਾਂ ਸੰਗਠਨ ਵਿਚ ਸੌਂਪੀ ਜਾਵੇਗੀ। ਤਾਂ ਉਹ ਤਨਦੇਹੀ ਨਾਲ ਨਿਭਾਉਣਗੇ।ਇਸ ਮੌਕੇ ਸਰਪੰਚ ਅਵਤਾਰ ਸਿੰਘ ਗਵਿੰਡੀਆ ਵਾਲਾ ,ਸਰਪੰਚ ਸੁਰਜੀਤ ਸਿੰਘ ਭੁੱਲਰ ਹਾਜ਼ਰ ਸਿੰਘ ।