logo

ਨਾਬਾਲਿਗ ਵਿਦਿਆਰਥੀਆਂ ਨੂੰ ਮੋਟਰਸਾਈਕਲ ਦੇਣਾ ਅਸਲੇ ਤੋਂ ਵੀ ਘਾਤਕ ਜਾਨਲੇਵਾ ਹਥਿਆਰ ਦੇਣ ਦੇ ਬਰਾਬਰ

ਫਿਰੋਜ਼ਪੁਰ - (ਤਿਲਕ ਸਿੰਘ ਰਾਏ )- ਅੱਠਵੀਂ ਤੇ ਬਾਰਵੀਂ ਬੋਰਡ ਦੀ ਪ੍ਰੀਖਿਆ ਫਰਵਰੀ ਅਤੇ ਦਸਵੀਂ ਬੋਰਡ ਦੀ ਪ੍ਰੀਖਿਆ ਮਾਰਚ ਮਹੀਨੇ ਸੁਰੂ ਹੋਣ ਦੌਰਾਨ ਅਦਲ ਬਦਲ ਸਕੂਲਾ ਦੌਰਾਨ ਬੋਰਡ ਦੇ ਪ੍ਰੀਖਿਆ ਸੈਂਟਰ ਨਿਰਧਾਰਿਤ ਕੀਤੇ ਗਏ ਜਿਸ ਦੌਰਾਨ ਬੋਰਡ ਪ੍ਰੀਖਿਆ ਸੈਂਟਰ ਦੂਰ ਹੋਣ ਨਾਲ ਵਿਦਿਆਰਥੀਆਂ ਲਈ ਮਾਪਿਆਂ ਦਾ ਸੋਚ ਦਾ ਵਿਸ਼ਾ ਬਣ ਜਾਦਾ ਹੈ ਹਾਲ ਦੀ ਘੜੀ ਨਾਬਾਲਿਗ ਵਿਦਿਆਰਥੀਆਂ ਨੂੰ ਮੋਟਰਸਾਈਕਲ ਦੇਣਾ ਅਸਲੇ ਤੋਂ ਵੀ ਘਾਤਕ ਜਾਨਲੇਵਾ ਹਥਿਆਰ ਸਾਬਿਤ ਹੋ ਰਿਹਾ ਹੈ ਜਿਸ ਤਰ੍ਹਾਂ ਵਿਦਿਆਰਥੀਆਂ ਵੱਲੋਂ ਤੇਜ਼ ਰਫਤਾਰ ਮੋਟਰਸਾਈਕਲ ਚਲਾ ਤਰ੍ਹਾਂ ਤਰ੍ਹਾਂ ਦੀਆਂ ਸ਼ਰਾਰਤਾਂ ਅਤੇ ਹੁਲੜਬਾਜ਼ੀ ਨੂੰ ਬੜ੍ਹਾਵਾ ਦਿੱਤਾ ਜਾ ਰਿਹਾ ਹੈ ਜਿਸ ਦੇ ਜਿੰਮੇਵਾਰ ਬੱਚਿਆਂ ਦੇ ਨਾਲ-ਨਾਲ ਇਹਨਾਂ ਗੱਲਾਂ ਤੋਂ ਅਣਜਾਣ ਉਹਨਾਂ ਵਿਦਿਆਰਥੀਆਂ ਦੇ ਮਾਪੇ ਵੀ ਹਨ
ਅਧਿਆਪਕਾਂ ਦੀ ਘਾਟ ਜਾ ਫਿਰ ਸੰਬੰਧਿਤ ਸਕੂਲ ਅਧਿਆਪਕ ਦਾ ਵਿਦਿਆਰਥੀਆ ਨਾਲ- ਨਾਂਹ ਹੋਣਾ, ਹੋਰ ਸਕੂਲਾ ਵਿੱਚ ਪ੍ਰੀਖਿਆ ਦੌਰਾਨ ਸਕੂਲ ਸਟਾਫ ਤੋਂ ਅਣਜਾਣ ਵਿਦਿਆਰਥੀਆਂ ਦਾ ਅਧਿਆਪਕਾ ਨਾਲ ਮੇਲ ਮਿਲਾਪ ਘੱਟ ਹੋਣ ਤਹਿਤ ਝਿੜਕ ਦੀ ਡਰ ਸੀਮਾ ਅਨੁਸਾਰ ਫਜ਼ੂਲ ਹੋ ਜਾਣਾ
ਅਜਿਹੇ ਕਈ ਮਾਮਲੇ ਵਿਦਿਆਰਥੀਆਂ ਦੇ ਦੋਸ਼ੀ ਸਾਬਿਤ ਹੋਣ ਤੋਂ ਰੱਤੀ ਭਰ ਫ਼ਰਕ ਨਾਲ ਬਚਾਅ ਕਰਦੇ ਆਏ ਹਨ ਜਿਸ ਨਾਲ ਟ੍ਰੈਫਿਕ ਨਿਯਮਾਂ ਤਹਿਤ ਮੋਟਰਸਾਈਕਲ ਮਾਲਿਕ ਜਾ ਫੇਰ ਮੋਟਰਸਾਈਕਲ ਦੇਣ ਵਾਲੇ ਮਾਪਿਆਂ ਦਾ ਸਿਕੰਜੇ ਵਿੱਚ ਆਉਣਾ ਸੁਭਾਵਿਕ ਹੈ ਅਜਿਹੇ ਕਈ ਮਾਮਲੇ ਦੇਖਣ ਨੂੰ ਸਾਹਮਣੇ ਆਏ ਹਨ ਜਿਹਨਾਂ ਵਿਦਿਆਰਥੀਆਂ ਦਾ ਪ੍ਰੀਖਿਆ ਦੋਰਾਨ ਦੁਰਘਟਨਾ ਕਾਰਨ ਭਾਰੀ ਨੁਕਸਾਨ ਹੋਇਆ ਹੈ
ਜਦੋਂ ਇੱਕ ਪੀੜਤ ਵਿਦਿਆਰਥੀ ਦੇ ਪਿਤਾ ਨਾਲ ਗੱਲਬਾਤ ਕੀਤੀ ਗਈ ਤਾਂ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਬੱਚੇ ਦੇ ਦਸਵੀਂ ਕਲਾਸ ਦੇ ਪੇਪਰ ਚੱਲ ਰਹੇ ਹਨ ਜਿਸ ਦੌਰਾਨ ਉਹ ਆਪਣੀ ਮਾਸੀ ਕੋਲ ਸੈਂਟਰ ਨੇੜੇ ਰਹਿ ਪੇਪਰ ਦੇਣ ਆ ਰਿਹਾ ਸੀ ਤਾਂ ਤੇਜ਼ ਰਫਤਾਰ ਗੱਡੀ ਕਾਰਨ ਉਸ ਦੇ ਬੱਚੇ ਦਾ ਐਕਸੀਡੈਂਟ ਹੋਣ ਕਾਰਨ ਭਾਰੀ ਨੁਕਸਾਨ ਹੋ ਗਿਆ। ਉਸ ਨੇ ਕਿਹਾ ਕਿ ਮੋਟਰਸਾਈਕਲ ਚਲਾ ਰਹੇ ਵਿਅਕਤੀ ਦੇ ਵੀ ਸੱਟਾਂ ਆਈਆਂ ਹਨ ਜਦੋਂ ਬਲਵਿੰਦਰ ਸਿੰਘ ਨੂੰ ਇਹ ਸਵਾਲ ਕੀਤੇ ਗਏ ਕਿ ਉਹਨਾਂ ਨੇ ਆਪਣੇ ਬੱਚੇ ਨੂੰ ਮੋਟਰਸਾਇਕਲ ਕਿਉਂ ਦਿੱਤਾ ਜਦ ਕਿ ਉਹ ਨਾਬਾਲਿਗ ਹੈ ਤਾਂ ਬਲਵਿੰਦਰ ਸਿੰਘ ਨੇ ਕਿਹਾ ਕਿ ਉਸ ਦਾ ਇਕਲੋਤਾ ਪੁੱਤ ਹੈ ਜਿਸ ਨੂੰ ਉਸ ਨੇ ਗਰੀਬੀ ਦੇ ਸਰਮਾਏ ਹੇਠ ਪਾਲ ਕੇ ਵੱਡਿਆ ਕੀਤਾ ਹੈ ਉਹਨਾਂ ਕਿਹਾ ਕਿ ਉਹਨਾਂ ਕੋਲ ਨਾ ਹੀ ਕੋਈ ਮੋਟਰਸਾਈਕਲ ਹੈ ਅਤੇ ਨਾ ਹੀ ਉਹਨਾਂ ਦੇ ਬੱਚੇ ਨੂੰ ਮੋਟਰਸਾਈਕਲ ਚਲਾਉਣਾ ਆਉਂਦਾ ਹੈ ਹਾਲਾਂਕਿ ਉਹਨਾਂ ਦਾ ਬੱਚਾ ਕਿਸੇ ਹੋਰ ਨਾਲ ਬੈਠ ਕੇ ਆ ਰਿਹਾ ਸੀ ਤਾਂ ਇਹ ਵੱਡੀ ਘਟਨਾ ਸਕੂਲ ਨੇੜੇ ਜਾਂਦਿਆਂ ਵਾਪਰ ਗਈ ਬਲਵਿੰਦਰ ਸਿੰਘ ਮੱਲਾਂਵਾਲਾ ਸ਼ਹਿਰ ਨਾਲ ਸੰਬੰਧਿਤ ਹੈ ਇਸੇ ਤਰ੍ਹਾਂ ਦਾ ਹੀ ਇੱਕ ਮਾਮਲਾ ਦੂਲਾ ਸਿੰਘ ਵਾਲੇ ਤੋਂ ਸਾਹਮਣੇ ਆਇਆ ਹੈ ਜਿਸ ਸਬੰਧੀ ਮੱਲਾਂ ਵਾਲਾ ਵਾਸੀ ਮੰਗਾ ਸਿੰਘ ਨੇ ਜਾਣਕਾਰੀ ਸਾਂਝੀ ਕੀਤੀ ਕਿ ਉਹਨਾਂ ਦੇ ਸੰਬੰਧਿਤ ਇੱਕ ਵਿਅਕਤੀ ਦੂਲੇ ਵਾਲੇ ਦਾ ਵਾਸੀ ਆਪਣੀ ਭੈਣ ਨੂੰ ਛੱਡ ਸਕੂਲ ਵਾਪਸ ਪਰਤਨ ਦੌਰਾਨ ਰਕਬਾ ਫੱਤੇ ਵਾਲਾ ਤੇਜ਼ ਰਫਤਾਰ ਗੱਡੀ ਨੇ ਫੇਟ ਮਾਰੀ ਜਿਸ ਨਾਲ ਉਸ ਨੌਜਵਾਨ ਦਾ ਭਾਰੀ ਨੁਕਸਾਨ ਹੋ ਗਿਆ ਜਿਸ ਨੂੰ ਲੱਤਾਂ ਤੋਂ ਬੱਜਲ ਹੋਣਾ ਪਿਆ ਪੀੜਤ ਵਿਅਕਤੀ ਫਰੀਦਕੋਟ ਮੈਡੀਕਲ ਹਸਪਤਾਲ ਜੇਰੇ ਇਲਾਜ ਹੈ
ਜਦ ਉਹਨਾਂ ਨਾਲ ਵਿਦਿਆਰਥੀਆਂ ਦੀ ਹੁੱਲੜਬਾਜੀ ਦੀ ਵਾਰਤਾ ਸਾਂਝੀ ਕੀਤੀ ਗਈ ਤਾਂ ਉਹਨਾਂ ਨੇ ਮੀਡੀਆ ਦਾ ਧੰਨਵਾਦ ਕੀਤਾ ਨਾਲ ਇਹ ਵੀ ਕਿਹਾ ਕਿ ਉਹ ਹੁਣ ਸਵੇਰ ਤੋਂ ਹੀ ਆਪਣੇ ਬੱਚਿਆਂ ਨੂੰ ਖੁਦ ਸਕੂਲ ਛੱਡ ਅਤੇ ਲੈ ਕੇ ਆਉਣਗੇ ਅਤੇ ਉਹਨਾਂ ਨੇ ਹੋਰ ਵੀ ਮਾਪਿਆਂ ਨੂੰ ਬੇਨਤੀ ਕੀਤੀ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਵੱਲ ਵਧੇਰੇ ਧਿਆਨ ਦੇਣ ਦੀ ਖੇਚਲ ਕਰਨੀ ਚਾਹੀਦੀ ਹੈ ਤਾਂ ਕਿ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋ ਸਕੇ ਉਹਨਾਂ ਨੇ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਨੂੰ ਵੀ ਬੇਨਤੀ ਕੀਤੀ ਹੈ ਕਿ ਸਿੱਖਿਆ ਵਿਭਾਗ ਨੂੰ ਸਕੂਲਾਂ ਦੀ ਅਦਲ ਬਦਲ ਕਰਕੇ ਨਜਦੀਕ ਸੈਂਟਰ ਬਣਾਉਣੇ ਚਾਹੀਦੇ ਹਨ ਤਾਂ ਕਿ ਵਿਦਿਆਰਥੀ ਮਾਪਿਆਂ ਦੀ ਪਹੁੰਚ ਵਿੱਚ ਬਣੇ ਰਹਿਣ ਜਾਂ ਫਿਰ ਸਕੂਲ ਸਟਾਫ ਵਿੱਚੋਂ ਕਿਸੇ ਅਧਿਆਪਕ ਦੀ ਖਾਸ ਤੌਰ ਤੇ ਡਿਊਟੀ ਲਗਾਉਣੀ ਚਾਹੀਦੀ ਹੈ ਜੋ ਬੱਚਿਆਂ ਤੇ ਦੂਰ ਪ੍ਰੀਖਿਆਵਾਂ ਦੌਰਾਨ ਹਮੇਸ਼ਾ ਨਜ਼ਰ ਬਣਾਈ ਰੱਖ ਸਕੇ।
ਹਾਲਾਂਕਿ ਹਰ ਵਹੀਕਲ ਚਾਲਕ ਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਵਿੱਦਿਅਕ ਅਦਾਰਿਆਂ ਨਜ਼ਦੀਕ ਆਪਣੇ ਵਹੀਕਲਾਂ ਦੀ ਰਫਤਾਰ ਕੰਟਰੋਲ ਰੱਖੇ।

0
45 views