10 ਰੋਜ਼ਾ ਗੁਰਮਤਿ ਸਮਾਗਮ ਅਕੱਥ ਕਥਾ ਤੇ ਸਿਮਰਨ ਅਭਿਆਸ ਸ਼ਾਨੋ ਸ਼ੌਕਤ ਨਾਲ ਸਮਾਪਤ
27 ਮਾਰਚ (ਜਗਦੀਪ ਸਿੰਘ) ਸੁਨਾਮ: ਗੁਰਦੁਆਰਾ ਰੋਗ ਨਿਵਾਰਨ ਸਾਹਿਬ ਉੱਪਲੀ ਚੱਠੇ ਰੋਡ ਸੁਨਾਮ ਵਿਖੇ ਦਸ ਰੋਜ਼ਾ ਗੁਰਮਤਿ ਸਮਾਗਮ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਇਆ।ਇਹ ਸਮਾਗਮ ਸੰਤ ਬਾਬਾ ਅਮਰੀਕ ਸਿੰਘ ਜੀ ਸ਼ਾਦੀਹਰੀ ਸੁਨਾਮ ਵਾਲੇ ਦੀ ਰਹਿਨੁਮਾਈ ਹੇਠ ਲਗਾਤਾਰ ਦਸ ਦਿਨ ਚੱਲਿਆ ਜਿਸ ਵਿੱਚ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੇ ਸ਼ਿਰਕਤ ਕੀਤੀ। ਜਿੰਨਾਂ ਨੇ ਦਿਨ ਰਾਤ ਅਕੱਥ ਕਥਾ ਤੇ ਸਿਮਰਨ ਅਭਿਆਸ ਦਾ ਲਾਹਾ ਪ੍ਰਾਪਤ ਕੀਤਾ।ਸਿਮਰਨ ਅਭਿਆਸ ਦੇ ਸਦਕਾ42 ਪ੍ਰਾਣੀ ਅੰਮ੍ਰਿਤਪਾਨ ਕਰਕੇ ਗੁਰੂ ਵਾਲੇ ਬਣੇ। ਜ਼ਿਕਰਯੋਗ ਹੈ ਕਿ ਗੁਰਮਤਿ ਪ੍ਰਚਾਰ ਦਾ ਇਹ ਵੱਡਾ ਉਪਰਾਲਾ ਸੰਤ ਬਾਬਾ ਅਮਰੀਕ ਸਿੰਘ ਜੀ ਸ਼ਾਦੀਹਰੀ ਸੁਨਾਮ( ਸੰਗਰੂਰ)ਵਾਲਿਆ ਦੀ ਅਗਵਾਈ ਹੇਠ ਲਗਾਤਾਰ ਸਾਰੀਆ ਸੰਗਤਾਂ ਵੱਲੋਂ ਮਿਲ ਕੇ ਕੀਤਾ ਗਿਆ।ਇਹ ਵੀ ਦੱਸਣਯੋਗ ਹੈ ਕਿ ਇਹ ਗੁਰਦੁਆਰਾ ਰੋਗ ਨਿਵਾਰਨ ਸਾਹਿਬ ਕੁੱਝ ਸਮਾਂ ਪਹਿਲਾਂ ਹੀ ਹੋਂਦ ਵਿੱਚ ਆਇਆ ਹੈ। ਸੰਗਤਾਂ ਦੀ ਮਿਹਨਤ ਸਦਕਾ ਪ੍ਰਚਾਰ ਪ੍ਰਸਾਰ ਦੇਸ਼ਾਂ ਵਿਦੇਸ਼ਾਂ ਤੱਕ ਹੋਣ ਲੱਗ ਗਿਆ ਹੈ। ਸੰਤ ਬਾਬਾ ਅਮਰੀਕ ਸਿੰਘ ਜੀ ਸ਼ਾਦੀਹਰੀ ਵਾਲੇ ਆਪ ਵੀ ਦੂਰ ਦੁਰਾਡੇ ਅਕੱਥ ਕਥਾ ਵਾਸਤੇ ਨਿਸ਼ਕਾਮ ਸੇਵਾ ਲਈ ਪਹੁੰਚਦੇ ਹਨ। ਕੋਈ ਵੀ ਸੰਗਤਾਂ ਬਿਨ੍ਹਾਂ ਕਿਸੇ ਭੇਟਾ ਜਾਂ ਖਰਚੇ ਤੋਂ ਇੱਕ ਰੋਜ਼ਾ ਜਾ ਜ਼ਿਆਦਾ ਦਿਨਾਂ ਵਾਸਤੇ ਅਜਿਹਾ ਸਿਮਰਨ ਅਭਿਆਸ ਅਪਣੇ ਘਰ ਜਾਂ ਗੁਰਦੁਆਰਾ ਸਾਹਿਬ ਵਿਖੇ ਕਰਵਾ ਸਕਦੀਆਂ ਹਨ।ਇਹ ਦਸ ਰੋਜ਼ਾ ਗੁਰਮਤਿ ਸਮਾਗਮ ਵਿੱਚ ਆਈਆਂ ਸੰਗਤਾਂ ਨੇ ਅਪਣੇ ਅਨੁਭਵ ਵੀ ਸਾਂਝੇ ਕੀਤੇ ਜਿੰਨਾਂ ਤੋਂ ਪ੍ਰਭਾਵਿਤ ਹੋ ਕੇ ਸੰਗਤਾਂ ਗੁਰਦੁਆਰਾ ਰੋਗ ਨਿਵਾਰਨ ਸਾਹਿਬ ਨਾਲ ਜੁੜ ਰਹੀਆਂ ਹਨ। ਇਹ ਸੰਸਥਾ ਸੰਗਤਾਂ ਨੂੰ ਸਿੱਖ ਧਰਮ ਨਾਲ ਜੋੜਣ ਦਾ ਵੱਡਾ ਉਪਰਾਲਾ ਕਰ ਰਹੀ ਹੈ।