
ਬਿਜ਼ਨਸ ਅਧਿਐਨ ਵਿਭਾਗ ਵੱਲੋਂ ਸਿਜਨਾਤਮਿਕਤਾ ਅਤੇ ਨਵੀਨੀਕਰਨ ਤੇ ਵਰਕਸ਼ਾਪ ਦਾ ਆਯੋਜਨ ਕਰਵਾਇਆ
ਬਿਜ਼ਨਸ ਅਧਿਐਨ ਵਿਭਾਗ ਵੱਲੋਂ ਸ੍ਰਜਨਾਤਮਕਤਾ ਅਤੇ ਨਵੀਨੀਕਰਨ ਵਰਕਸ਼ਾਪ BBA ਦੂਜੇ ਸਾਲ ਦੇ ਵਿਦਿਆਰਥੀਆਂ ਲਈ ਡਾ. ਸ਼ਸ਼ੀ ਅਗਰਵਾਲ ਦੀ ਅਗਵਾਈ ਹੇਠ ਕਰਵਾਈ ਗਈ। ਕਲਾਸ ਨੂੰ ਚਾਰ ਟੀਮਾਂ ਵਿੱਚ ਵੰਡਿਆ ਗਿਆ, ਜਿਨ੍ਹਾਂ ਨੇ ਆਪਣੇ ਵਿਅਕਤੀਗਤ ਅਤੇ ਨਵੇਂ ਵਿਚਾਰ ਪ੍ਰਦਰਸ਼ਿਤ ਕੀਤੇ। ਅਕਵਿੰਦਰ ਅਤੇ ਉਸ ਦੀ ਟੀਮ ਨੇ "ਡਰਾਅ ਟੁਗੈਦਰ" ਥੀਮ ਚੁਣੀ, ਜਿਸ ਤਹਿਤ ਉਨ੍ਹਾਂ ਨੇ ਪਰਿਆਵਰਣ ਬਚਾਉਣ ਲਈ ਆਕਰਸ਼ਕ ਚਿੱਤਰ ਬਣਾਏ ਅਤੇ ਬੇਕਾਰ ਸਮੱਗਰੀ ਤੋਂ ਲਾਭਕਾਰੀ ਉਤਪਾਦ ਬਣਾਏ। ਬਲਵੀਰ ਅਤੇ ਉਸ ਦੀ ਟੀਮ ਨੇ ਸਿਹਤਮੰਦ ਭੋਜਨ ਉਤੇ ਧਿਆਨ ਦਿੱਤਾ ਅਤੇ ਫਲ ਚਾਟ, ਸਲਾਦ ਅਤੇ ਸ਼ੇਕਸ ਪੇਸ਼ ਕੀਤੇ। ਰੀਆ ਅਤੇ ਉਸ ਦੀ ਟੀਮ ਨੇ "ਫਾਈਵ-ਸਟਾਰ ਸੁਆਦ" ਥੀਮ ਚੁਣੀ, ਜਿਸ ਅਧੀਨ ਛੋਲੇ ਭਠੂਰੇ, ਪਾਸਤਾ, ਅਤੇ ਫਿੰਗਰ ਚਿਪਸ ਵਰਗੀਆਂ ਵਿਆੰਜਨ ਤਿਆਰ ਕੀਤੀਆਂ। ਗੁਰਜੋਤ ਅਤੇ ਉਸ ਦੀ ਟੀਮ ਨੇ ਵੀ ਸਿਹਤਮੰਦ ਭੋਜਨ ਦੀ ਵਕਾਲਤ ਕੀਤੀ, ਪੋਹਾ, ਬ੍ਰੈੱਡ ਤੋਂ ਬਣੀਆਂ ਮਿੱਠਾਈਆਂ, ਅਤੇ ਢੋਕਲਾ ਵਰਗੀਆਂ ਵਿਅੰਜਨ ਪਰੋਸੀਆਂ। ਇਸੇ ਦੌਰਾਨ, ਡਾ. ਸ਼ਸ਼ੀ ਅਗਰਵਾਲ, ਜਸ਼ਨ ਅਤੇ ਸਪਨ ਦੀ ਟੀਮ ਨੇ "ਅੱਪੇ ਡਿਲਾਈਟ ਕਾਰਨਰ" ਸ਼ੁਰੂ ਕੀਤਾ, ਜਿੱਥੇ ਵਿਦਿਆਰਥੀਆਂ ਨੇ ਮੂੰਗ ਦਾਲ, ਪਾਲਕ, ਬੇਸਨ, ਚੁੱਕੰਦਰ ਅਤੇ ਮਿੱਠੇ ਅੱਪੇ ਬਨਾਏ ਅਤੇ ਤਾਜ਼ਾ ਜੂਸ ਵੀ ਪਰੋਸਿਆ।
ਡਾ. ਦਿਆਲ ਭਟਨਾਗਰ (ਵਿਭਾਗ ਦੇ ਮੁਖੀ) ਅਤੇ ਪ੍ਰੋ. ਆਨੰਦ ਬੰਸਲ ਸਮੇਤ ਵਿਭਾਗ ਦੇ ਅਧਿਆਪਕਾਂ ਨੇ ਵਿਦਿਆਰਥੀਆਂ ਦੀ ਮਿਹਨਤ ਦੀ ਪ੍ਰਸ਼ੰਸਾ ਕੀਤੀ। ਡਾ. ਜਗਦੀਪ ਸਿੰਘ, ਡਾ. ਹਰਪ੍ਰੀਤ ਸਿੰਘ, ਡਾ. ਵਿਕਾਸ ਦੀਪ, ਡਾ. ਗੁਰਵਿੰਦਰ ਸਿੰਘ,. ਰਵੀ ਕੁਮਾਰ ਅਤੇ ਡਾ. ਅਮਨਪ੍ਰੀਤ ਕੌਰ ਨੇ ਵੀ ਵਿਅੰਜਨ ਦਾ ਆਨੰਦ ਮਾਣਿਆ ਅਤੇ ਵਿਦਿਆਰਥੀਆਂ ਦੇ ਉਤਸ਼ਾਹ ਦੀ ਸਿਫ਼ਾਰਸ਼ ਕੀਤੀ।
ਇਹ ਪ੍ਰੋਗਰਾਮ ਵਿਦਿਆਰਥੀਆਂ ਵਿੱਚ ਨਵੀਨੀਕਰਨ, ਉਦਯੋਗਤਾ ਅਤੇ ਟੀਮਵਰਕ ਦੇ ਵਿਕਾਸ ਲਈ ਇਕ ਵਧੀਆ ਮੌਕਾ ਸਾਬਤ ਹੋਇਆ। ਸਭ ਨੇ ਇਸ ਵਰਕਸ਼ਾਪ ਦਾ ਪੂਰਾ ਆਨੰਦ ਮਾਣਿਆ।