Punjab: ਵਾਰ-ਵਾਰ ਡਿਊਟੀ ਬਦਲਣ ਕਾਰਨ ਫੋਨ ''ਤੇ ਭੜਕਿਆ SHO,ਕਿਹਾ-ਮੈਂ ਚਲਾ...
Amandeep singh mani
ਜਲੰਧਰ (ਮਨੀ ਭਾਟੀਆ )– ਜਲੰਧਰ ਕਮਿਸ਼ਨਰੇਟ ਪੁਲਸ ਆਫਿਸ ਵਿਚ ਸਕਿਓਰਿਟੀ ਬ੍ਰਾਂਚ ਵਿਚ ਤਾਇਨਾਤ ਕੁਝ ਜੂਨੀਅਰ ਅਤੇ ਸੀਨੀਅਰ ਪੁਲਸ ਕਰਮਚਾਰੀਆਂ ਤੋਂ ਮਹਾਨਗਰ ਵਿਚ ਤਾਇਨਾਤ ਕੁਝ ਐੱਸ. ਐੱਚ. ਓ. ਪੂਰੀ ਤਰ੍ਹਾਂ ਦੁਖ਼ੀ ਹੋ ਚੁੱਕੇ ਹਨ। ਹਾਲਾਤ ਇਹ ਵੇਖਣ ਨੂੰ ਮਿਲ ਰਹੇ ਹਨ ਕਿ ਸਕਿਓਰਿਟੀ ਬ੍ਰਾਂਚ ਵਿਚ ਤਾਇਨਾਤ ਜੂਨੀਅਰ ਅਤੇ ਸੀਨੀਅਰ ਕਰਮਚਾਰੀਆਂ ਕਾਰਨ ਕੁਝ ਐੱਸ. ਐੱਚ. ਓ. ਵੀ ਪ੍ਰੇਸ਼ਾਨ ਹੋ ਰਹੇ ਹਨ ਕਿਉਂਕਿ ਸਕਿਓਰਿਟੀ ਬ੍ਰਾਂਚ ਵਿਚ ਤਾਇਨਾਤ ਸਟਾਫ਼ ਆਪਣੀ ਮਨਮਰਜ਼ੀ ਨਾਲ ਡਿਊਟੀ ਲਾਉਂਦਾ ਹੈ ਤਾਂ ਕਿ ਐੱਸ. ਐੱਚ. ਓ. ਉਨ੍ਹਾਂ ਦੀ ਹਰ ਮੁਰਾਦ ਪੂਰੀ ਕਰ ਸਕੇ।
ਜੋ ਐੱਸ. ਐੱਚ. ਓ. ਉਨ੍ਹਾਂ ਦੀ ਮੁਰਾਦ ਪੂਰੀ ਨਹੀਂ ਕਰਦੇ, ਉਨ੍ਹਾਂ ਦੀ ਵਾਰ-ਵਾਰ ਡਿਊਟੀ ਲਾ ਕੇ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ। ਇਸੇ ਕਾਰਨ ਕੁਝ ਐੱਸ. ਐੱਚ. ਓਜ਼ ਦਾ ਬੀ. ਪੀ. ਅਤੇ ਮਾਨਸਿਕ ਸੰਤੁਲਨ ਵੀ ਇਨ੍ਹਾਂ ਕਾਰਨ ਖ਼ਰਾਬ ਹੋ ਰਿਹਾ ਹੈ। ਉਥੇ ਹੀ ਐੱਸ. ਐੱਚ. ਓ. ਸੀਨੀਅਰ ਅਫ਼ਸਰਾਂ ਦੇ ਹੁਕਮਾਂ ਤੋਂ ਪ੍ਰੇਸ਼ਾਨ ਹੀ ਨਹੀਂ, ਸਗੋਂ ਸਕਿਓਰਿਟੀ ਬ੍ਰਾਂਚ ਵਿਚ ਤਾਇਨਾਤ ਸਿਪਾਹੀ ਤੋਂ ਲੈ ਕੇ ਐੱਨ. ਜੀ. ਓ. ਤਕ ਪ੍ਰੇਸ਼ਾਨ ਹਨ।