ਕਿਸਾਨੀ ਹੱਕਾਂ ਲਈ ਆਵਾਜ਼ ਬੁੰਲਦ ਕਰਨ ਵਾਲੇ ਵਿਦਿਆਰਥੀ ਉੱਤੇ ਕਾਲਜ ਵੱਲੋ ਤਾਨਾਸ਼ਾਹੀ ਕਾਰਵਾਈ
ਪਟਿਆਲਾ ( ਜੋਸ਼ੀ ) ਅੱਜ ਮਿਤੀ 20 ਮਾਰਚ ਨੂੰ ਸਰਕਾਰੀ ਮਹਿੰਦਰਾ ਕਾਲਜ ਵਿੱਚ ਵਿਦਿਆਰਥੀ ਜੱਥੇਬੰਦੀਆਂ ਵੱਲੋ ਕਿਸਾਨਾਂ ਨਾਲ ਹੋ ਰਹੇ ਧੱਕੇ ਖਿਲਾਫ਼ ਪੰਜਾਬ ਦੇ ਮੁੱਖ ਮੰਤਰੀ ਦਾ ਪੁਤਲਾ ਰੋਸ ਵਜੋ ਫੂਕਿਆ ਗਿਆ। ਜਿਸ ਦੇ ਅਧੀਨ ਸਰਕਾਰੀ ਮਹਿੰਦਰਾ ਕਾਲਜ ਵੱਲੋ ਕਿਸਾਨੀ ਹੱਕਾਂ ਲਈ ਆਵਾਜ਼ ਬੁੰਲਦ ਕਰਨ ਵਾਲੇ ਵਿਦਿਆਰਥੀ ਵਿਰਕਮ ਸਿੰਘ ਪੁੱਤਰ ਦਰਸ਼ਨ ਸਿੰਘ ਉੱਪਰ ਤਾਨਾਸ਼ਾਹੀ ਕਾਰਵਾਈ ਕਰਦਿਆ ਉਸ ਨੂੰ ਕਾਲਜ ਤੋਂ ਰੈਸਟੀਕੇਟ ਕਰ ਦਿੱਤਾ ਗਿਆ ਇਸ ਸੰਬਧਿਤ ਵੱਖ ਵੱਖ ਜੱਥੇਬੰਦੀਆਂ ਦੇ ਆਗੂ ਸਹਿਬਾਨ ਦੁਆਰਾ ਕਾਲਜ ਦੇ ਪ੍ਰਸਾਸਨ ਵੱਲੋ ਕੀਤੀ ਤਾਨਾਸ਼ਾਹੀ ਕਾਰਵਾਈ ਦੀ ਨਿੰਦਿਆ ਕੀਤੀ। ਜੱਥੇਬੰਦੀਆਂ ਦੇ ਆਗੂਆਂ ਕਾਲਜ ਦੇ ਪ੍ਰਸ਼ਾਸਨ ਖਿਲਾਫ਼ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ ਸਮੂਹ ਵਿਦਿਆਰਥੀ ਨੂੰ ਸ਼ੰਘਰਸ ਦਾ ਹਿੱਸਾ ਬਣ ਲਈ ਅਪੀਲ ਕੀਤੀ।