ਬਲਕਾਰ ਸਿੰਘ ਗੱਜੂ ਮਾਜਰਾ ਨੇ ਮਾਰਕੀਟ ਕਮੇਟੀ ਸਮਾਣਾ ਦਾ ਸੰਭਾਲਿਆ ਅਹੁਦਾ
ਸਮਾਣਾ (19 ਮਾਰਚ 2025 ) ਸਰਦਾਰ ਬਲਕਾਰ ਸਿੰਘ ਗੱਜੂਮਾਜਰਾ ਨੇ ਹਲਕਾ ਵਿਧਾਇਕ ਸਰਦਾਰ ਚੇਤਨ ਸਿੰਘ ਜੋੜਾਮਾਜਰਾ ਦੀ ਹਾਜ਼ਰੀ ਚ ਮਾਰਕੀਟ ਕਮੇਟੀ ਸਮਾਣਾ ਦੇ ਬਤੌਰ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ।ਇਸ ਮੌਕੇ ਜਿਲ੍ਹਾ ਯੋਜਨਾ ਬੋਰਡ ਪਟਿਆਲਾ ਦੇ ਚੇਅਰਮੈਨ ਜੱਸੀ ਸੋਹੀਆਂਵਾਲਾ, ਪਟਿਆਲਾ ਵਿਧਾਇਕ ਸੁਰਜੀਤ ਕੋਹਲੀ, ਨਾਭਾ ਵਿਧਾਇਕ ਦੇਵ ਮਾਨ ਅਤੇ ਪ੍ਰਧਾਨ ਮਦਨ ਮਿੱਤਲ ਪੀ ਏ ਗੁਰਦੇਵ ਟਿਵਾਣਾ ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੇ ਪਤਵੰਤੇ ਅਤੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਰਕਰ ਮੌਜੂਦ ਰਹੇ।