
ਸਮਾਜ ਸੇਵੀ ਨੰਬਰਦਾਰ ਪਰਮਜੀਤ ਸਿੰਘ ਬਾਹਲਾ ਵੱਲੋ ਚੌਥੇ ਰੈਣ- ਬਸੇਰਾ ਬਣਾ ਕੇ ਦੇਣ ਦੀ ਸ਼ੁਰੂਆਤ ਕੀਤੀ ਗਈ
ਸਮਾਜ ਸੇਵੀ ਨੰਬਰਦਾਰ ਪਰਮਜੀਤ ਸਿੰਘ ਬਾਹਲਾ ਵੱਲੋ ਚੌਥੇ ਰੈਣ- ਬਸੇਰਾ ਬਣਾ ਕੇ ਦੇਣ ਦੀ ਸ਼ੁਰੂਆਤ ਕੀਤੀ ਗਈ
ਪਿੰਡ ਬਾਹਲਾ ਵਿਖੇ ਨੰਬਰਦਾਰ ਪਰਮਜੀਤ ਸਿੰਘ ਬਾਹਲਾ ਉਹਨਾਂ ਦੀ ਪਤਨੀ ਬੀਬੀ ਬਲਵੀਰ ਕੌਰ ਵੱਲੋਂ ਤੇ ਐਨ ਆਰ ਆਈ ਅਤੇ ਪਿੰਡ ਵਾਸੀਆ ਦੇ ਸਹਿਯੋਗ ਨਾਲ ਪਿੰਡ ਬਾਹਲੇ ਦੇ ਲੋੜਵੰਦ ਪਰਿਵਾਰ ਦਾ ਰੈਣ- ਬਸੇਰਾ ਬਣਾ ਕੇ ਦੇਣ ਦਾ ਬੀੜਾ ਚੁੱਕਿਆ ਗਿਆ। ਇਸ ਮੌਕੇ ਨੰਬਰਦਾਰ ਪਰਮਜੀਤ ਸਿੰਘ ਨੇ ਦੱਸਿਆ ਕਿ ਜਸਵੀਰ ਸਿੰਘ ਸਪੁੱਤਰ ਸ. ਦਰਸ਼ਨ ਸਿੰਘ ਅਤੇ ਬੀਬੀ ਬਲਵੀਰ ਕੌਰ ਦੇ ਮਕਾਨ ਦੀ ਹਾਲਤ ਬਹੁਤ ਖਸਤਾ ਸੀ ਜੋਕਿ ਕਿ ਬਰਸਾਤ ਵਿੱਚ ਕਿਸੇ ਸਮੇ ਵੀ ਡਿੱਗ ਸਕਦਾ ਸੀ। ਉਹਨਾਂ ਨੇ ਦੱਸਿਆ ਬਲਵੀਰ ਕੌਰ ਦਾ ਪਤੀ ਸ ਜਸਵੀਰ ਸਿੰਘ ਜੋ ਕਿ ਐਕਸੀਡੈਂਟ ਹੋਣ ਕਾਰਨ ਕੋਈ ਕੰਮ ਨਹੀਂ ਕਰ ਸਕਦਾ ਹੈ। ਨੀਂਹ ਪੱਖਰ ਰੱਖਣ ਸਮੇਂ ਸਰਦਾਰ ਪਰਮਜੀਤ ਸਿੰਘ ਵਲੋਂ ਵਲੋਂ ਪੰਜਾਹ ਹਜ਼ਾਰ ਰੁਪਏ ਅਤੇ ਕੈਨੇਡਾ ਵਾਸੀ ਸ ਕੁਲਦੀਪ ਸਿੰਘ ਗੋਂਦਪੁਰ ਵੱਲੋਂ ਪੰਜਾਹ ਹਜ਼ਾਰ ਰੁਪਏ ਅਤੇ ਸ ਕਰਮਜੀਤ ਸਿੰਘ ਗੋਲਡੀ ਬਾਹਲਾ , ਅਮਰੀਕਾ ਵਾਸੀ ਸੰਦੀਪ ਕੌਰ ਬੈਂਸ ਵਲੋਂ ਪੰਜਾਹ ਹਜ਼ਾਰ ਰੁਪਏ ਅਤੇ ਹੋਰ ਪਿੰਡ ਦੇ ਪਤਵੰਤੇ ਸੱਜਣਾਂ ਵੱਲੋ ਮਾਈਕ ਸਹਾਇਤਾ ਦੇ ਕੇ ਕੰਮ ਸ਼ੁਰੂ ਕਰਾਇਆ ਗਿਆ ਇਸ ਮੌਕੇ ਜਿਥੇ ਪਰਿਵਾਰ ਵੱਲੋਂ ਸਰਦਾਰ ਪਰਮਜੀਤ ਸਿੰਘ ਨੰਬਰਦਾਰ ਦਾ ਧੰਨਵਾਦ ਕੀਤਾ ਗਿਆ। ਉਥੇ ਹੀ ਸਰਦਾਰ ਪਰਮਜੀਤ ਸਿੰਘ ਨੰਬਰਦਾਰ ਵੱਲੋਂ ਸਾਰੀਆਂ ਦਾ ਇਸ ਨੇਕ ਕੰਮ ਤੇ ਪਹੁੰਚਣ ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਉਸ ਦੇ ਨਾਲ ਮਾਸਟਰ ਹਰਬੰਸ ਸਿੰਘ, ਇੰਜ ਹਰਪ੍ਰੀਤ ਸਿੰਘ ਨੂਰਪੁਰ, ਮੌਜੂਦਾ ਸਰਪੰਚ ਸਾਹਿਬ ਬੀਬੀ ਕਮਲਜੀਤ ਕੌਰ ,ਅਮਰਜੀਤ ਸਿੰਘ, ਸ ਕਮਲਜੀਤ ਸਿੰਘ ਸੰਧੂ , ਸਤਿੰਦਰ ਕੌਰ, ਸਰਬਜੀਤ ਕੌਰ, ਸੁਖਵਿੰਦਰ ਸਿੰਘ, ਸ਼ਿੰਗਾਰਾ ਸਿੰਘ ਅਤੇ ਪਰਮਜੀਤ ਕੌਰ ਹਾਜ਼ਰ ਰਹੇ।
ਆਈਮਾ ਮਿੰਡੀਆ
ਰਿਪੋਰਟਰ
ਸੁਨੀਲ ਕੁਮਾਰ ਖੰਨਾ
ਵਟਸਐਪ ਕਾਲਿੰਗ ਨੰਬਰ (91157119)
ਕਾਲਿੰਗ ਨੰਬਰ (8847012729)