logo

ਕੈਂਸਰ ਰੋਗੀਆਂ ਲਈ ਵਾਲ ਦਾਨ ਮੁਹਿੰਮ ਤੋਂ ਪ੍ਰੇਰਿਤ ਹੋ ਕੇ ਮੈਡਮ ਮੀਨੂੰ ਸੋਢੀ ਨੇ ਕੀਤੇ ਆਪਣੇ ਵਾਲ ਦਾਨ

ਪਟਿਆਲਾ ਚ ਜਮੀਨੀ ਪੱਧਰ ਤੇ ਸੇਵਾਵਾਂ ਨਿਭਾ ਰਹੀ ਸੰਸਥਾ ਮਰੀਜ਼ ਮਿਤਰਾ ਵੈਲਫ਼ੇਅਰ ਆਰਗਨਾਈਜੇਸ਼ਨ ਪਟਿਆਲਾ ਦੀ ਕੈਂਸਰ ਰੋਗੀਆਂ ਲਈ ਵਾਲ ਦਾਨ ਮੁਹਿੰਮ ਤੋਂ ਨੌਜਵਾਨ ਪੀੜੀ ਪ੍ਰੇਰਿਤ ਹੋ ਕੇ ਖ਼ੁਦ ਆਪਣੇ ਸਿਰ ਦੇ ਵਾਲ ਦਾਨ ਕਰਨ ਲਈ ਮੁਹਰੇ ਆ ਰਹੀ ਹੈ। ਇਸ ਮੁਹਿੰਮ ਵਿੱਚ ਅੱਜ ਹਿੱਸਾ ਲੈਂਦੇ ਹੋਏ ਪਟਿਆਲਾ ਤੋਂ ਸਬੰਧਤ ਸਮਾਜ ਸੇਵਿਕਾ ਮੈਡਮ ਮੀਨੂੰ ਸੋਢੀ President New Women Empowerment foundation ਨੇ ਮਰੀਜ਼ ਮਿਤਰਾ ਸੰਸਥਾ ਪ੍ਰਧਾਨ ਗੁਰਮੁਖ ਗੁਰੂ ਤੋਂ ਪ੍ਰੇਰਿਤ ਹੋ ਕੇ ਆਪਣੇ ਸਿਰ ਦੇ 12 ਇੰਚ ਵਾਲ ਕਟਵਾ ਕੇ ਕੈਂਸਰ ਰੋਗੀਆਂ ਲਈ ਦਾਨ ਕੀਤੇ ਹਨ।ਦਸਨਯੋਗ ਹੈ ਕਿ ਇਸ ਕੈਂਸਰ ਰੋਗੀਆਂ ਲਈ ਵਾਲ ਦਾਨ ਮੁਹਿੰਮ ਦਾ

ਆਗਾਜ ਪੰਜਾਬ ਦੇ ਮਾਲਵੇ ਇਲਾਕੇ ਖੇਤਰ ਵਿੱਚ ਗੁਰਮੁਖ ਗੁਰੂ ਨੇ ਖ਼ੁਦ ਦੋ ਸਾਲਾਂ ਵਿੱਚ ਆਪਣੇ ਸਿਰ ਦੇ ਵਾਲ 12 ਇੰਚ ਤਕ ਵਧਾ ਕੇ ਫਿਰ ਸਿਰ ਤੋਂ ਗੰਜੇ ਹੋ ਕੇ ਆਪਣੇ ਵਾਲ ਦਾਨ ਕਰ ਕੇ ਕਿਤਾ ਸੀ। ਗੁਰਮੁਖ ਗੁਰੂ ਦਾ ਕਹਿਣਾ ਹੈ ਕਿ ਕਿਸੇ ਵੀ ਚੰਗੇ ਕੰਮ ਦੀ ਸ਼ੁਰੂਆਤ ਆਪਣੇ ਆਪ ਤੋਂ ਕਰਨੀ ਚਾਹੀਦੀ ਹੈ। ਇਸ ਮੁਹਿੰਮ ਵਾਰੇ ਮਰੀਜ ਮਿਤਰਾ ਸੰਸਥਾ ਪ੍ਰਧਾਨ ਗੁਰਮੁਖ ਗੁਰੂ ਨੇ ਵਿਸਥਾਰ ਚ ਦਸਦਿਆਂ

ਕਿਹਾ ਕਿ ਇਹ ਵਾਲ ਦਾਨ ਮੁਹਿੰਮ ਉਹਨਾਂ ਕੈਂਸਰ ਰੋਗੀਆਂ ਲਈ ਹੈ ਜਿਹਨਾਂ ਦੇ ਵਾਲ ਕੈਂਸਰ ਦੀ ਬੀਮਾਰੀ ਚ ਕੀਮੋਥੈਰੇਪੀ ਦੌਰਾਨ ਛੱਡ ਜਾਣ ਮਗਰੋਂ ਦੁਬਾਰਾ ਨਹੀਂ ਆਉਂਦੇ ਉਹਨਾਂ ਰੋਗੀਆਂ ਲਈ ਇਹਨਾਂ ਵਾਲਾਂ ਦਾ ਕੁਦਰਤੀ ਵਿਗ ਬਨਾ ਕੇ ਬਿਲਕੁਲ ਮੁਫ਼ਤ ਭੇਟ ਕੀਤਾ ਜਾਂਦਾ ਹੈ। ਕਿਉਂਕਿ ਹਰ ਕੈਂਸਰ ਰੋਗੀ ਇਹ ਵਿਗ ਬਜਾਰੋਂ ਖ਼ਰੀਦ ਕੇ ਨਹੀਂ ਲਗਾ ਸਕਦਾ।ਗੁਰਮੁਖ ਗੁਰੂ ਵਲੋਂ ਉਹਨਾਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਜੋ ਹਰ ਮਹੀਨੇ ਨਾਈ ਦੀ ਦੁਕਾਨ ਤੇ ਜਾ ਕੇ ਆਪਣੇ ਸਿਰ ਦੇ ਵਾਲ ਕਟਵਾ ਕੇ ਕੁੜੇਦਾਨ ਚ ਸੁਟ ਆਉਂਦੇ ਹਨ ਜੇਕਰ ਉਹ ਲੋਕ ਤਕਰੀਬਨ 17-18 ਮਹੀਨੇ ਆਪਣੇ ਸਿਰ ਦੇ ਵਾਲ ਨਾ ਕਟਵਾ ਕੇ 12 ਇੰਚ ਤਕ ਆਪਣੇ ਵਾਲ ਵਧਾ ਕੇ ਫਿਰ ਕੈਂਸਰ ਰੋਗੀਆਂ ਲਈ ਦਾਨ ਕਰ ਦੇਣ ਤਾਂ ਬਹੁਤ ਸਾਰੇ ਕੈਂਸਰ ਰੋਗੀਆਂ ਦਾ ਭਲਾ ਹੈ ਸਕਦਾ ਹੈ।

16
4257 views