ਤਰਕਸ਼ੀਲ ਸੋਸਾਇਟੀ ਜਲੰਧਰ ਇਕਾਈ ਦੇ ਅਹੁਦੇਦਾਰਾਂ ਦੀ ਚੋਣ
ਅਲਾਵਲਪੁਰ,15 ਮਾਰਚ ( ਮਦਨ ਬੰਗੜ)-
ਤਰਕਸ਼ੀਲ ਸੁਸਾਇਟੀ ਪੰਜਾਬ ਜ਼ੋਨ ਜਲੰਧਰ ਦੀ ਮੀਟਿੰਗ ਜ਼ੋਨ ਦੇ ਮੀਡੀਆ ਇੰਚਾਰਜ ਵਿਜੇ ਰਾਹੀ ਦੀ ਦੇਖ-ਰੇਖ ਹੇਠ ਹੋਈ । ਮੀਟਿੰਗ ਵਿਚ ਪਿਛਲੀ ਇਕਾਈ ਦਾ ਲੇਖਾ ਜੋਖਾ ਅਤੇ ਪਿਛਲੇ ਸਮੇਂ ਵਿੱਚ ਤਰਕਸ਼ੀਲ ਸੋਸਾਇਟੀ ਇਕਾਈ ਜਲੰਧਰ ਵਲੋਂ ਕੀਤੇ ਗਏ ਕਾਰਜਾਂ ਸਬੰਧੀ ਵਿਚਾਰ ਚਰਚਾ ਕੀਤੀ ਗਈ। ਉਪਰੰਤ ਤਰਕਸ਼ੀਲ ਸੋਸਾਇਟੀ ਪੰਜਾਬ (ਰਜਿ) ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ
ਮੀਟਿੰਗ ਵਿੱਚ ਤਰਕਸ਼ੀਲ ਸੁਸਾਇਟੀ ਜਲੰਧਰ ਇਕਾਈ ਦਾ 2025-27 ਦੋ ਸਾਲਾਂ ਦੇ ਲਈ ਗਠਨ ਕੀਤਾ ਗਿਆ। ਮੀਟਿੰਗ ਵਿੱਚ ਸਰਬਸੰਮਤੀ ਨਾਲ ਪਰਮਜੀਤ ਸਿੰਘ ਕਿਰਤੀ ਨੂੰ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਕਾਈ ਦਾ ਵਿੱਤ ਵਿਭਾਗ ਜਰਨੈਲ ਸਿੰਘ ਸਾਬਕਾ ਡੀਈਓ ਨੂੰ ਸੌਂਪਿਆ ਗਿਆ। ਇਕਾਈ ਦੇ ਮਾਨਸਿਕ ਵਿਭਾਗ ਦੇ ਅਹੁਦੇ ਦਾ ਕਾਰਜਭਾਰ ਡਾ. ਕਮਲਸ਼ੀਲ ਸੰਭਾਲਣਗੇ। ਇਕਾਈ ਵੱਲੋਂ ਸੱਭਿਆਚਾਰ ਵਿਭਾਗ ਦੀ ਜਿੰਮੇਦਾਰੀ ਅਰੁਣ ਸਾਪਲਾਂ ਨੂੰ ਸੌਂਪੀ ਗਈ। ਇਕਾਈ ਦੇ ਮੀਡੀਆ ਇੰਚਾਰਜ ਵਜੋਂ ਮਦਨ ਬੰਗੜ ਨੂੰ ਨਿਯੁਕਤ ਕੀਤਾ ਗਿਆ ਹੈ। ਵਿਸ਼ੇਸ਼ ਡੈਲੀਗੇਟ ਵਜੋਂ ਵਿਜੇ ਰਾਹੀ ਨੂੰ ਜਿੰਮੇਦਾਰੀ ਦਿੱਤੀ ਗਈ। ਬਾਕੀ ਮੈਂਬਰਾਂ ਦੇ ਵਿੱਚ ਨਸੀਬ ਚੰਦ, ਪਰਮਜੀਤ ਨਰੰਗਪੁਰ, ਅਸ਼ੋਕ ਹੀਰ ਅਤੇ ਸੀਨੀਅਰ ਮੈਂਬਰ ਵਿਸ਼ਵਾ ਮਿੱਤਰ ਬੰਮੀ ਜੀ ਨੂੰ ਇਕਾਈ ਵਿੱਚ ਸ਼ਾਮਿਲ ਕੀਤਾ ਗਿਆ ਹੈ।