logo

ਅਲਾਵਲਪੁਰ ਤੋਂ ਲੇਸੜੀਵਾਲ-ਚੂਹੜਵਾਲੀ ਸੜਕ ਦੀ ਹਾਲਤ ਤਰਸਯੋਗ ਰਾਹਗੀਰ ਪਰੇਸ਼ਾਨ।



ਅਲਾਵਲਪੁਰ,15 ਮਾਰਚ (ਮਦਨ ਬੰਗੜ)- ਕਸਬਾ ਅਲਾਵਲਪੁਰ ਤੋਂ ਪਿੰਡ ਲੇਸੜੀਵਾਲ ਅਤੇ ਪਿੰਡ ਚੂਹੜਵਾਲੀ ਤੱਕ ਜਾਣ ਵਾਲੀ ਸੜਕ ਦੀ ਹਾਲਤ ਪਿਛਲੇ ਲੰਬੇ ਸਮੇਂ ਤੋਂ ਬੇਹੱਦ ਤਰਸਯੋਗ ਹੋ ਚੁੱਕੀ ਹੈ ਜਿਸ ਕਾਰਨ ਇੱਥੋਂ ਦੀ ਲੰਘਣ ਵਾਲੇ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਕਰਯੋਗ ਹੈ ਕਿ ਅਲਾਵਲਪੁਰ ਦੇ ਦੁਸ਼ਹਿਰਾ ਗਰਾਊਡ ਚੌਂਕ ਤੋਂ ਲੈ ਕੇ ਪਿੰਡ ਲੇਸੜੀਵਾਲ ਦੇ ਪੁਲ ਤੱਕ ਅਤੇ ਲੇਸੜੀਵਾਲ ਪੁੱਲ ਤੋਂ ਪਿੰਡ ਚੂਹੜਵਾਲੀ ਤੱਕ ਜੋ ਸੜਕ 10 ਸਾਲ ਪਹਿਲਾਂ ਬਣਾਈ ਗਈ ਸੀ ਇਸ ਦੀ ਦੁਬਾਰਾ ਰਿਪੇਅਰ ਵੀ ਨਹੀਂ ਹੋਈ। ਮੌਜੂਦਾ ਸਮੇਂ ਇਸ ਸੜਕ ਦੀ ਹਾਲਤ ਇਸ ਤਰ੍ਹਾਂ ਦੀ ਹੋ ਚੁੱਕੀ ਹੈ ਕਿ ਬਹੁਤੇ ਥਾਵਾਂ ਤੇ ਡੂੰਘੇ ਟੋਏ ਪੈ ਚੁੱਕੇ ਹਨ । ਕਈ ਥਾਵਾਂ ਤੇ ਸੜਕ ਦਾ ਨਾਮੋ ਨਿਸ਼ਾਨ ਵੀ ਦਿਖਾਈ ਨਹੀਂ ਦਿੰਦਾ। ਪਿੰਡ ਲੇਸਰੀਵਾਲ ਅਤੇ ਚੂਹੜਵਾਲੀ ਤੋਂ ਅਕਸਰ ਮਜ਼ਦੂਰ ਵਿਦਿਆਰਥੀ ਅਤੇ ਆਪਣੇ ਕੰਮਾਂ ਕਾਰਾਂ ਲਈ ਅਲਾਵਲਪੁਰ ਨੂੰ ਆਉਣ ਵਾਲਿਆਂ ਨੂੰ ਇਸ ਟੁੱਟੀ ਸੜਕ ਉੱਪਰ ਆਉਂਦੇ ਸਮੇਂ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਦੇ ਨਾਲ ਹੀ ਪਿੰਡ ਲੇਸਰੀਵਾਲ ਤੋਂ ਅਲਾਵਲਪੁਰ ਇਲਾਕੇ ਦਾ ਪ੍ਰਸਿੱਧ ਆਰੀਆ ਸਕੂਲ ਤੱਕ ਬਣੀ ਹੋਈ ਸੜਕ ਦੀ ਹਾਲਤ ਵੀ ਅਤੀ ਤਰਸਯੋਗ ਬਣੀ ਹੋਈ ਹੈ ਇਸ ਵਿੱਚ ਡੂੰਘੇ ਟੋਏ ਇਥੋਂ ਦੀ ਲੰਘਣ ਵਾਲੇ ਰਾਹਗੀਰਾਂ ਅਤੇ ਵਿਦਿਆਰਥੀਆਂ ਲਈ ਅਕਸਰ ਦੁਰਘਟਨਾ ਦਾ ਕਾਰਨ ਬਣਦੇ ਹਨ। ਇਲਾਕੇ ਦੇ ਮੋਹਤਬਰਾਂ ਵਿਅਕਤੀਆਂ ,ਸਮਾਜਿਕ ਸੰਸਥਾਵਾਂ ਵੱਲੋਂ ਸਬੰਧਤ ਵਿਭਾਗ ਨੂੰ ਪੁਰਜ਼ੋਰ ਮੰਗ ਕੀਤੀ ਹੈ ਕਿ ਅਲਾਵਲਪੁਰ ਤੋਂ ਲੇਸਰੀਵਾਲ ਅਤੇ ਲੇਸਰੀਵਾਲ ਤੋਂ ਚੂਹੜਵਾਲੀ ਨੂੰ ਜਾਣ ਵਾਲੀ ਸੜਕ , ਲੇਸੜੀਵਾਲ ਤੋਂ ਆਦਮਪੁਰ-ਅਲਾਵਲਪੁਰ ਰੋਡ ਆਰੀਆ ਸਕੂਲ ਨਜਦੀਕ ਲਿੰਕ ਸੜਕ ਦੀ ਮੁਰੰਮਤ ਜਲਦ ਕਰਵਾਈ ਜਾਵੇ ਤਾਂ ਜੋ ਇਥੋਂ ਲੰਘਣ ਵਾਲੇ ਹਜ਼ਾਰਾਂ ਰਾਹਗੀਰਾਂ ਦਾ ਸਾਹ ਸੌਖਾ ਹੋ ਸਕੇ।



0
201 views