logo

ਅਲਾਵਲਪੁਰ ਪੁਲਿਸ ਵੱਲੋਂ 10 ਗ੍ਰਾਮ ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ



ਅਲਾਵਲਪੁਰ,15 ਮਾਰਚ ( ਮਦਨ ਬੰਗੜ)- ਪੁਲਿਸ ਥਾਣਾ ਆਦਮਪੁਰ ਦੇ ਅਧੀਨ ਆਉਂਦੀ ਪੁਲਿਸ ਚੌਂਕੀ ਅਲਾਵਲਪੁਰ ਵੱਲੋਂ ਇੱਕ ਵਿਅਕਤੀ ਨੂੰ ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਚੌਂਕੀ ਇੰਚਾਰਜ ਏਐਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਦੁਰਾਨੇ ਗਸਤ ਜਦੋਂ ਉਹ ਪੁਲਿਸ ਪਾਰਟੀ ਦੇ ਨਾਲ
ਆਦਮਪੁਰ ਸਾਈਡ ਤੋਂ ਅਲਾਵਲਪੁਰ ਨੂੰ ਆ ਰਹੇ ਸੀ ਉਹ ਪੁਰਾਣਾ ਬੱਸ ਅੱਡਾ ਅਲਾਵਲਪੁਰ ਪੁਜੇ ਤਾ ਬੱਸ ਅੱਡੇ ਦੇ ਪਾਸ ਇੱਕ ਨੌਜਵਾਨ ਲੜਕਾ ਖੜਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਯਕਦਮ ਘਬਰਾ ਕੇ ਖਿਸਕਨ ਲੱਗਾ ਅਤੇ ਉਸ ਨੇ ਆਪਣੀ ਜੇਬ ਵਿੱਚੋ ਇੱਕ ਚਿੱਟੇ ਰੰਗ ਦਾ ਮੋਮੀ ਲਿਫਾਫਾ ਕੱਢ ਕੇ ਹੇਠਾਂ ਜਮੀਨ ਪਰ ਸੁਟ ਦਿੱਤਾ । ਜਿਸ ਤੇ ਸ਼ੱਕ ਦੀ ਬਿਨਾ ਪਰ ਉਨ੍ਹਾਂ ਵਲੋਂ ਸਾਥੀ ਕ੍ਰਮਚਾਰੀਆ ਦੀ ਮਦਦ ਨਾਲ ਉਸ ਨੌਜਵਾਨ ਲੜਕੇ ਨੂੰ ਕਾਬੂ ਕਰਕੇ ਉਸ ਦਾ ਨਾਮ ਪਤਾ ਪੁਛਿਆ ਜਿਸ ਨੇ ਆਪਣਾ ਨਾਮ ਦਮਨਦੀਪ ਪੁੱਤਰ ਪ੍ਰਵੇਸ਼ ਕੁਮਾਰ ਵਾਸੀ ਕਬੀਰ ਵਿਹਾਰ, ਬਸਤੀ ਬਾਵਾ ਖੇਲ ਨੇੜੇ ਮੰਡ ਪੈਲੇਸ ਥਾਣਾ ਬਸਤੀ ਬਾਵਾ ਖੇਲ ਜਲੰਧਰ ਜਿਲਾ ਜਲੰਧਰ ਦੱਸਿਆ ਗਿਆ। ਉਸ ਵੱਲੋਂ ਸੁੱਟੇ ਗਏ ਲਿਫਾਫੇ ਵਿੱਚੋਂ 10 ਗ੍ਰਾਮ ਹੈਰੋਇਨ ਅਤੇ 15 ਖੁੱਲੀਆਂ ਨਸ਼ੀਲੀਆਂ ਗੋਲੀਆ ਬਰਾਮਦ ਹੋਈਆ। ਜਿਸ ਉੱਪਰ ਥਾਣਾ ਆਦਮਪੁਰ ਵਿਖੇ ਮਾਮਲਾ ਦਰਜ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਜੇਲ ਭੇਜ ਦਿੱਤਾ ਗਿਆ।



10
567 views