logo

ਪਿੰਡ ਦੂਹੜੇ ਵਿਖੇ ਸਮੂਹਿਕ ਵਿਆਹ ਸਮਾਰੋਹ 16 ਮਾਰਚ ਨੂੰ



ਅਲਾਵਲਪੁਰ,15 ਮਾਰਚ (ਮਦਨ ਬੰਗੜ)-
108 ਸੰਤ ਬਾਪੂ ਮੰਗਲ ਦਾਸ ਡੇਰਾ ਉੱਚਾ ਚੈਰੀਟੇਬਲ ਟਰੱਸਟ ਯੂ.ਕੇ. ਸਮੂਹ ਮੱਲ ਪਰਿਵਾਰ, ਸਮੂਹ ਸੰਗਤ ਯੂ.ਕੇ, ਇਲਾਕਾ ਨਿਵਾਸੀ ਅਤੇ ਗ੍ਰਾਮ ਪੰਚਾਇਤ ਪਿੰਡ ਦੂਹੜੇ ਦੇ ਸਹਿਯੋਗ ਨਾਲ ਸਲਾਨਾ"ਸਮੂਹਿਕ ਵਿਆਹ ਸਮਾਰੋਹ"ਮਿਤੀ 16 ਮਾਰਚ 2025, ਦਿਨ ਐਤਵਾਰ ਨੂੰ ਪ੍ਰਾਇਮਰੀ ਸਕੂਲ, ਪਿੰਡ ਦੂਹੜੇ, ਜ਼ਿਲ੍ਹਾ ਜਲੰਧਰ ਵਿਖੇ ਕਰਵਾਇਆ ਜਾ ਰਿਹਾ ਹੈ । ਸਮਾਗਮ ਸਬੰਧੀ ਜਾਣਕਾਰੀ ਦਿੰਦੇ ਹੋਏ ਸਤਪਾਲ ਸੋਡੀ ਅਤੇ ਪਰਮਜੀਤ ਪੰਮਾ ਨੇ ਦੱਸਿਆ ਕਿ ਇਸ ਮੌਕੇ ਤੇ ਸੰਤ ਮਹਾਂਪੁਰਸ਼ ਅਤੇ ਬੀ.ਕੇ ਵਿਰਦੀ (ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ) ਬੱਚੀਆਂ ਨੂੰ ਅਸ਼ੀਰਵਾਦ ਦੇਣ ਲਈ ਉਚੇਚੇ ਤੌਰ ਤੇ ਪਹੁੰਚਣਗੇ । ਇਸ ਵਿਆਹ ਸਮਾਗਮ ਦੌਰਾਨ ਪਾਲ ਕਲੀਨਿਕ ਵੱਲੋਂ ਡਾ ਵਿਜੈ ਪਾਲ ਦੇ ਸਹਿਯੋਗ ਨਾਲ ਫਰੀ ਮੈਡੀਕਲ ਕੈਂਪ ਲਗਾਇਆ ਜਾਵੇਗਾ।


0
549 views