logo

ਅੱਜ ਮਿਤੀ 03/03/2025 ਨੂੰ ਵਿਜੈ ਘਾਰੂ ਪਿੰਡ ਕਲਿਆਣਪੁਰ ਸਭ ਕਾ ਮਾਲਿਕ ਏਕ ਹੈ ਜਥੇਬੰਦੀ ਪੰਜਾਬ ਚੇਅਰਮੈਨ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 08/02/2025 ਨੂੰ ਸਾਬਕਾ ਸਰਪੰਚ ਇਕਬਾਲ ਵਲੋਂ ਆਪਣੇ ਸਾਥੀਆਂ ਸਮੇਤ ਰੰਜਿਸ਼ ਤਹਿਤ ਸਾਜਿਸ਼ ਅਧੀਨ ਸੱਟਾਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।ਲਾਂਬੜਾ ਪੁਲੀਸ ਵੱਲੋਂ 302 ਦਾ ਪਰਚਾ ਦਰਜ ਕੀਤਾ ਗਿਆ ਸੀ।ਪਰ ਪੁਲਿਸ ਨੇ ਉਸਨੂੰ ਅਜੇ ਤਕ ਗਿਰਫ਼ਤਾਰ ਨਹੀਂ ਕੀਤਾ।

ਅੱਜ ਮਿਤੀ 03/03/2025 ਨੂੰ ਵਿਜੈ ਘਾਰੂ ਪਿੰਡ ਕਲਿਆਣਪੁਰ ਸਭ ਕਾ ਮਾਲਿਕ ਏਕ ਹੈ ਜਥੇਬੰਦੀ ਪੰਜਾਬ ਚੇਅਰਮੈਨ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 08/02/2025 ਨੂੰ ਸਾਬਕਾ ਸਰਪੰਚ ਇਕਬਾਲ ਵਲੋਂ ਆਪਣੇ ਸਾਥੀਆਂ ਸਮੇਤ ਰੰਜਿਸ਼ ਤਹਿਤ ਸਾਜਿਸ਼ ਅਧੀਨ ਸੱਟਾਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।ਲਾਂਬੜਾ ਪੁਲੀਸ ਵੱਲੋਂ 302 ਦਾ ਪਰਚਾ ਦਰਜ ਕੀਤਾ ਗਿਆ ਸੀ।ਪਰ ਪੁਲਿਸ ਨੇ ਉਸਨੂੰ ਅਜੇ ਤਕ ਗਿਰਫ਼ਤਾਰ ਨਹੀਂ ਕੀਤਾ।ਆਰੋਪੀ ਪੂਰੇ ਅਜਾਦੀ ਨਾਲ ਘੁੰਮ ਰਹੇ ਹਨ।ਓਹਨਾ ਨੇ ਕਿਹਾ ਸਾਰੀਆਂ ਜਥੇਬੰਦੀਆਂ ਤੇ ਸਮਾਜ ਨਾਲ ਮੀਟਿੰਗ ਕਰਕੇ ਇਹ ਫੈਸਲਾ ਕੀਤਾ ਗਿਆ ਹੈ ਕਿ ਅਗਰ ਬੁੱਧਵਾਰ ਤੱਕ ਆਰੋਪੀ ਗਿਰਫ਼ਤਾਰ ਨਹੀਂ ਕੀਤੇ ਗਏ ਤਾਂ ਉਹ 06/03/2025 ਨੂੰ ਸਾਰੀਆਂ ਜਥੇਬੰਦੀਆਂ ਤੇ ਪਰਿਵਾਰ ਨੂੰ ਲੈ ਕੇ ਐਸਐਸਐਸਪੀ ਦਿਹਾਤੀ ਦੇ ਦਫਤਰ ਅੱਗੇ ਅਣਮਿੱਥੇ ਸਮੇਂ ਲਈ ਧਰਨੇ ਤੇ ਬੈਠਣਗੇ ।ਧਰਨਾ ਦਿਨ ਰਾਤ ਚਲੇਗਾ ਜਿਨਾ ਟਾਈਮ ਆਰੋਪੀ ਗਿਰਫ਼ਤਾਰ ਨਹੀਂ ਕੀਤੇ ਜਾਂਦੇ।ਇਸ ਮੌਕੇ ਡਾਕਟਰ ਹਰਜਿੰਦਰ ਮੱਟੂ ਸੂਬਾ ਪ੍ਰਧਾਨ ਬਹੁਜਨ ਕ੍ਰਾਂਤੀ ਸੈਨਾ ਪੰਜਾਬ,ਜਸਵੀਰ ਸਿੰਘ ਸ਼ੀਰਾ ਲਾਂਬੜਾ ਆਟੋ ਯੂਨੀਅਨ ਪ੍ਰਧਾਨ,ਦਸ਼ਮੇਸ਼ ਤਰਨਾਦਲ ਦੋਆਬਾ ਜਥੇਦਾਰ ਮਹਾਂਕਾਲ ਬਾਬਾ ਹਰੀ ਸਿੰਘ, ਸ਼੍ਰੀ ਗੋਬਿੰਦ ਗਊ ਰਾਕਸ਼ਾਂ ਦਲ ਦੇ ਪ੍ਰਧਾਨ ਅਭੀ ਬਖਸ਼ੀ, ਰਮੇਸ਼ ਸਹੋਤਾ ਚੇਅਰਮੈਨ ਯੂਥ ਵਿੰਗ ਪੰਜਾਬ,ਅਮਨ ਸੰਧੂ ਪੰਜਾਬ ਪ੍ਰਧਾਨ ਯੂਥ ਵਿੰਗ, ਲਵਲੀ,ਵਿਸ਼ਾਲ, ਗੁਰਮੀਤ ਚੰਦ,ਸੁਰਜੀਤ ਸਿੰਘ,ਮੰਗਾ ਸਹੋਤਾ,ਸੁਖਦੇਵ ਰਾਮ (ਸੁੱਖਾ) ਸਾਬਕਾ ਚੇਅਰਮੈਨ, ਤੇ ਹੋਰ ਜਥੇਬੰਦੀਆਂ ਦੇ ਆਗੂ ਪਹੁੰਚੇ। ਜਿਨ੍ਹਾਂ ਨੇ ਭਰੋਸਾ ਦਵਾਇਆ ਕਿ ਇਹ ਸਾਰੀਆਂ ਜਥੇਬੰਦੀਆਂ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਣਗੇ।

2
2252 views