
ਫਾਇਰ ਸਟੇਸ਼ਨ ਇੰਚਾਰਜ ਦੀ ਰਿਟਾਇਰਮੈਂਟ ਮੌਕੇ ਵਿਦਾਇਗੀ ਸਮਾਰੋਹ
ਨਗਰ ਨਿਗਮ-ਫਾਇਰ ਬ੍ਰਿਗੇਡ-ਹੋਮ ਗਾਰਡਜ਼-ਸਿਵਲ ਡਿਫੈਂਸ ਵਲੋਂ ਨਿੱਘੀ ਵਿਦਾਇਗੀ।
ਬਟਾਲਾ, 1 ਮਾਰਚ (ਐੱਸ ਕੇ ਮਹਾਜਨ) ਸਥਾਨਕ ਫਾਇਰ ਐਂਡ ਐਮਰਜੈਂਸੀ ਸਰਵਿਸਸ ਵਲੋਂ ਸੁਰਿੰਦਰ ਸਿੰਘ ਢਿਲੌਂ (ਸਟੇਸ਼ਨ ਇੰਚਾਰਜ) ਦੀ ਰਿਟਾਇਰਮੈਂਟ ਮੌਕੇ ਸ਼ਾਨਦਾਰ ਤੇ ਨਿੱਘੀ ਵਿਦਾਇਗੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਵਿਕਰਮਜੀਤ ਸਿੰਘ ਐਸ.ਡੀ.ਐਮ.-ਕਮ-ਕਮਿਸ਼ਨਰ ਨਗਰ ਨਿਗਮ ਬਟਾਲਾ, ਮਨਪ੍ਰੀਤ ਸਿੰਘ ਰੰਧਾਵਾ ਕਮਾਂਡੈਟ ਅੰਮ੍ਰਿਤਸਰ, ਫਾਇਰ ਅਫ਼ਸਰ ਨੀਰਜ ਸ਼ਰਮਾਂ ਤੇ ਰਾਕੇਸ਼ ਸ਼ਰਮਾਂ, ਮੈਡਮ ਜੋਤੀ ਪੀ.ਏ ਕਮਿਸ਼ਨਰ, ਰੋਹਿਤ ਕੁਮਾਰ ਲੇਖਾਕਾਰ,ਅਮਨਦੀਪ ਕਲਰਕ, ਵਿਕਾਸ ਸੈਨੀ.ਇੰਸ., ਹਰਬਖਸ਼ ਸਿੰਘ ਅਤੇ ਸਮੂਹ ਸਟਾਫ ਨਗਰ ਨਿਗਮ-ਫਾਇਰ ਬ੍ਰਿਗੇਡ-ਹੋਮ ਗਾਰਡਜ਼-ਸਿਵਲ ਡਿਫੈਂਸ ਦੇ ਨਾਲ ਪਰਿਵਾਰਕ ਮੈਂਬਰ ਹਾਜ਼ਰ ਸਨ।
ਇਸ ਮੌਕੇ ਵਿਕਰਮਜੀਤ ਸਿੰਘ ਵਲੋਂ ਸੇਵਾ-ਮੁਕਤ ਹੋ ਰਹੇ ਸੁਰਿੰਦਰ ਸਿੰਘ ਢਿਲੌਂ ਨੂੰ ਵਧਾਈ ਦਿੱਤੀ ਤੇ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਮਾਨਦਾਰੀ, ਬੇਦਾਗ ਤੇ ਤਨਦੇਹੀ ਨਾਲ ਫਾਇਰ ਐਂਡ ਐਮਰਜੈਂਸੀ ਸਰਵਿਸਸ ਵਿਚ ਸੇਵਾਵਾਂ ਦਿੱਤੀਆ ਜਿਸ ‘ਤੇ ਵਿਭਾਗ ਤੇ ਇਲਾਕੇ ਨੂੰ ਹਮੇਸ਼ਾ ਮਾਣ ਰਹੇਗਾ। ਉਹਨਾਂ ਦੀ ਲੰਬੀ ਉਮਰ ਤੇ ਤੰਦਰੁਸਤ ਜੀਵਨ ਦੀ ਕਾਮਨਾ ਕੀਤੀ ।
ਇਸ ਮੌਕੇ ਮਨਪ੍ਰੀਤ ਸਿੰਘ ਰੰਧਾਵਾ ਕਮਾਂਡੈਂਟ, ਜ਼ਿਲਾ ਅੰਮ੍ਰਿਤਸਰ ਨੇ ਕਿਹਾ ਕਿ ਜੀਵਨ ਦਾ ਇਹ ਅਹਿਮ ਤੇ ਭਾਗਸ਼ਾਲੀ ਸਮਾਂ ਹੰੁਦਾ ਹੈ ਜਦੋ ਕੋਈ ਇਨਸਾਨ ਬੇਦਾਗ ਰਿਟਾਇਰ ਹੰਦਾ ਹੈ। ਉਹਨਾਂ ਨੂੰ ਤੇ ਪਰਿਵਾਰ ਦੇ ਮੈਂਬਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।
ਇਸ ਮੌਕੇ ਫਾਇਰ ਅਫ਼ਸਰ ਨੀਰਜ ਸ਼ਰਮਾਂ ਨੇ ਕਿਹਾ ਕਿ ਜਿਥੇ ਵਿਭਾਗ ਪ੍ਰਤੀ ਵਫਾਦਾਰੀ ਤੇ ਮਿਹਨਤ ਕੀਤੀ ਉਥੇ ਨਾਲ ਹੀ ਸਮਾਜਿਕ ਸੇਵਾ ਤੇ ਲੋਕ ਭਲਾਈ ਵਿੱਚ ਵੀ ਪੂਰੀ ਦਿਲਚਸਪੀ ਰੱਖਦੇ ਰਹੇ। ਇਹਨਾਂ ਵਲੋਂ ਕਰੋਨਾ-ਕਾਲ ਦੋਰਾਨ ਕੀਤੀਆਂ ਸੇਵਾਵਾਂ ਵੀ ਬਹੁਤ ਹੀ ਸ਼ਲਾਘਾਯੋਗ ਸਨ।ਭਾਰਤ / ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਹਨਾਂ ਦੀ ਅਗਵਾਈ ਵਿਚ ਰਾਸ਼ਟਰੀ ਫਾਇਰ ਸਰਵਿਸ ਸਪਤਾਹ ਅਤੇ ਅੱਗ ਤੋਂ ਸੁਰੱਖਿਆ ਵਿਸ਼ੇ 'ਤੇ ਜਾਗਰੂਕ ਕੈਂਪ ਲਗਾਏ ਜਾਂਦੇ ਰਹੇ, ਜਿਸ ਕਰਕੇ, ਬਟਾਲਾ ਸਟੇਸ਼ਨ ਹਮੇਸ਼ਾ ਹੀ, ਪੰਜਾਬ ਵਿਚ ਅਵੱਲ ਨੰਬਰ 'ਤੇ ਰਿਹਾ ਹੈ।
ਇਸ ਮੌਕੇ ਹਰਬਖਸ਼ ਸਿੰਘ ਨੇ ਕਿਹਾ ਕਿ ਇਹ ਪਹਿਲੀਵਾਰ ਇਤਿਹਾਸਿਕ ਤੇ ਮਾਣ ਵਾਲੀ ਗੱਲ ਹੋ ਰਹੀ ਹੈ ਕਿ ਫਾਇਰ ਅਫ਼ਸਰ ਸੁਰਿੰਦਰ ਸਿੰਘ ਢਿਲੌਂ ਨੂੰ ਅੱਜ ਤਿਨ ਫੋਰਸਾਂ ਫਾਇਰ ਸਰਵਿਸਸ-ਹੋਮ ਗਾਰਡਜ਼-ਸਿਵਲ ਡਿਫੈਂਸ ਵਲੋਂ ਸਾਂਝੇ ਤੌਰ ‘ਤੇ ਨਿੱਘੀ ਵਿਦਾਇਗੀ ਦਿੱਤੀ ਜਾ ਰਹੀ ਹੈ। ਇਹ ਇਕ ਯਾਦਗਾਰੀ ਦਿਨ ਹੋਵੇਗਾ।
ਆਖਰ ਵਿਚ ਰਿਟਾਇਰਮੈਂਟ ਸਮਾਰੋਹ ਨੂੰ ਯਾਦਗਰੀ ਬਣਾਉਦੇ ਹੋਏ ਜੀਵਨੀ ਚਿੱਤਰ, ਕਾਰਜਕਾਲ ਪ੍ਰਾਪਤੀਆਂ ਚਿੱਤਰ, ਮੋਮੈਂਟੋ, ਸ਼ਾਲ, ਗਿਫਟਾਂ, ਫੁੱਲਾਂ ਦੇ ਗੁਲਦਸਤੇ ਤੇ ਸਿਵਲ ਡਿਫੈਂਸ ਸਨਮਾਨ ਚਿੰਨ੍ਹ ਦੇ ਨਾਲ ਸਨਮਾਨਤ ਕੀਤਾ, ਨਾਲ ਆਏ ਪਰਿਵਾਰਿਕ ਮੈਂਬਰਾਂ ਨੂੰ ਵੀ ਸਨਮਾਨਤ ਕੀਤਾ।
ਫੋਟੋ ਕੈਪਸ਼ਨ : ਸੁਰਿੰਦਰ ਸਿੰਘ ਢਿਲੌਂ (ਸਟੇਸ਼ਨ ਇੰਚਾਰਜ) ਵਿਕਰਮਜੀਤ ਸਿੰਘ ਐਸ.ਡੀ.ਐਮ.-ਕਮ-ਕਮਿਸ਼ਨਰ, ਮਨਪ੍ਰੀਤ ਸਿੰਘ ਰੰਧਾਵਾ ਕਮਾਂਡੈਟ, ਫਾਇਰ ਅਫ਼ਸਰ ਨੀਰਜ ਸ਼ਰਮਾਂ ਤੇ ਹੋਰ..