logo

21ਵੀਂ ਸਦੀ ਦੇ ਵਿਦਿਆਰਥੀਆਂ ਵਿੱਚ ਹੁਨਰ ਨਿਰਮਾਣ ਦੀ ਪਹਿਲ ਕਦਮੀ ਤਹਿਤ ਪੀ ਐਮ ਸ਼੍ਰੀ ਕੰਨਿਆ ਸਮਾਣਾ ਵਿਖੇ ਸੈਮੀਨਾਰ ਕਰਵਾਇਆ ਗਿਆ

ਸੁਸ਼ੀਲ ਸ਼ਰਮਾ (AIMA MEDIA)
ਜਨ ਜਨ ਕੀ ਆਵਾਜ
ਪੀ ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਕੂਲ ਸਮਾਨਾ ਵਿਖੇ 21ਵੀਂ ਸਦੀ ਵਿੱਚ ਵਿਦਿਆਰਥੀਆਂ ਵਿੱਚ ਹੁਨਰ ਨਿਰਮਾਣ ਪਹਿਲ ਕਦਮੀ ਤਹਿਤ ਸੈਮੀਨਾਰ ਕਰਵਾਇਆ ਗਿਆ ਪ੍ਰਿੰਸੀਪਲ ਮਨਜਿੰਦਰ ਕੌਰ ਬਸੀ ਜੀ ਦੀ ਅਗਵਾਈ ਦੇ ਵਿੱਚ ਗੁਰਦੀਪ ਸਿੰਘ ਪਰਵੀਨ ਕੁਮਾਰੀ ਸਤਨਾਮ ਸਿੰਘ ਦੁਆਰਾ ਸਮਾਣਾ ਸ਼ਹਿਰ ਦੇ ਵੱਖ ਵੱਖ ਪੱਤਰਕਾਰਾਂ ਨੂੰ ਬੁਲਵਾ ਕੇ ਬੱਚਿਆਂ ਦੇ ਰੂਬਰੂ ਕਰਵਾਇਆ ਗਿਆ ਤਾਂ ਕਿ ਬੱਚਿਆਂ ਦੇ ਵਿੱਚ ਉਨਾਂ ਦੀ ਨਿਪੁੰਨਤਾ ਨਿਖਾਰੀ ਜਾ ਸਕੇ ਇਸੇ ਲੜੀ ਦੇ ਤਹਿਤ ਸੋਸ਼ਲ ਮੀਡੀਆ ਇੰਚਾਰਜ ਕੰਨਿਆ ਸਕੂਲ ਸਮਾਣਾ ਦੇ ਲੈਕਚਰਾਰ ਸੁਸ਼ੀਲ ਕੁਮਾਰ ਸ਼ਰਮਾ ਨੇ ਪ੍ਰਿੰਸੀਪਲ ਮਨਜਿੰਦਰ ਕੌਰ ਬੱਸੀ ਜੀ ਨਾਲ ਗੱਲਬਾਤ ਕਰਦੇ ਹੋਏ ਵਿਦਿਆਰਥੀਆਂ ਸਾਹਮਣੇ ਪੱਤਰਕਾਰ ਅਤੇ ਆਮ ਵਿਅਕਤੀ ਦੀ ਵਾਰਤਾਲਾਪ ਨੂੰ ਪੇਸ਼ ਕਰਨ ਵਾਲਾ ਛੋਟਾ ਜਿਹਾ ਨਾਟਕ ਵੀ ਪੇਸ਼ ਕੀਤਾ ਉਸ ਵਿੱਚ ਪ੍ਰਿੰਸੀਪਲ ਮੈਡਮ ਜੀ ਨੇ ਪੀਐਮ ਸ਼੍ਰੀ ਦੀ ਸਾਰੀਆਂ ਖੂਬੀਆਂ ਨੂੰ ਬਿਆਨ ਕੀਤਾ
ਇਸ ਸਮੇਂ ਸਮਾਣਾ ਸ਼ਹਿਰ ਦੇ ਉੱਘੇ ਪੱਤਰਕਾਰ ਵਿਜੇ ਗਰਗ ਜੀ ਜੋ ਕਿ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਲਈ ਆਏ ਨਾਲ ਹੀ ਲੈਕਚਰਾਰ ਸੁਸ਼ੀਲ ਕੁਮਾਰ ਸ਼ਰਮਾ, ਹਿਤਅਭਿਲਾਸ਼ੀ ਸ਼ਰਮਾ, ਰਿਪਦਮਨ ਕੌਰ, ਸ੍ਰੀਮਤੀ ਨੀਨਾ, ਜੋਤੀ ਕਿਰਨ, ਪਰਵੀਨ ਕੁਮਾਰੀ, ਗੁਰਦੀਪ ਸਿੰਘ, ਮਲਕੀਤ ਸਿੰਘ, ਕਮਲਦੀਪ ਸਿੰਘ, ਮਨਜਿੰਦਰ ਸਿੰਘ, ਨਿਸ਼ਾ ਰਾਣੀ, ਕੰਨੂ ਪ੍ਰੀਆ, ਸੁਮਿਤ ਕੁਮਾਰ, ਮਨੀਸ਼ ਕੁਮਾਰ, ਨਿਰਮਲ, ਸੀਮਾ ਗੁਪਤਾ, ਰੀਚਾ ਗੁਪਤਾ, ਮੀਨਾਕਸ਼ੀ ਜਿੰਦਲ, ਇਸੂ ਬੱਬਰ, ਨੀਨਾ ਬਾਂਸਲ, ਵਨੀਤਾ ਰਾਣੀ, ਭਾਰਤੀ ਜਿੰਦਲ ਆਦਿ ਸ਼ਾਮਿਲ ਸਨ

303
6076 views
1 comment