
ਸ਼ੁਭਕਰਨ ਸਿੰਘ ਬੱਲ੍ਹੋ ਦੇ ਸ਼ਹੀਦੀ ਦਿਵਸ ਮੌਕੇ ਭਾਰੀ ਇਕੱਠ ਕਰਨ ਦੀ ਤਿਆਰੀ ਨੂੰ ਲੈਕੇ ਕੀਤੀ ਭਾਕਿਯੂ ਸਿੱਧੂਪੁਰ ਨੇ ਹੰਗਾਮੀ ਮੀਟਿੰਗ।
ਤਲਵੰਡੀ ਸਾਬੋ, 19 ਫਰਵਰੀ ਗੁਰਜੰਟ ਸਿੰਘ ਨਥੇਹਾ)- ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਬਲਾਕ ਤਲਵੰਡੀ ਸਾਬੋ ਦੀ ਐਮਰਜੈਂਸੀ ਮੀਟਿੰਗ ਗੁਰਦੁਆਰਾ ਮਸਤੂਆਣਾ ਸਾਹਿਬ ਵਿਖੇ ਕੀਤੀ ਗਈ ਜਿਸ ਵਿੱਚ ਕਾਕਾ ਸਿੰਘ ਕੋਟੜਾ ਜਰਨਲ ਸਕੱਤਰ ਪੰਜਾਬ ਵਿਸ਼ੇਸ਼ ਤੌਰ 'ਤੇ ਹਾਜਰ ਹੋਏ। ਅੱਜ ਦੀ ਮੀਟਿੰਗ ਵਿੱਚ ਕਿਸਾਨ ਮੋਰਚੇ ਦੇ 21 ਫਰਵਰੀ 2024 ਨੂੰ ਸ਼ਹੀਦ ਹੋਏ ਸ਼ੁਭਕਰਨ ਸਿੰਘ ਬੱਲ੍ਹੋ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਸਮੇਂ ਸ਼ੁਭਕਰਨ ਸਿੰਘ ਦੇ ਜਨਮ ਸਥਾਨ ਪਿੰਡ ਬੱਲ੍ਹੋ ਜਿਲਾ ਬਠਿੰਡਾ ਸਿੱਧੂਪੁਰ ਜਥੇਬੰਦੀ ਵੱਲੋਂ ਬਹੁਤ ਵੱਡਾ ਇਕੱਠ ਕਰਨ ਦੀ ਤਿਆਰੀ ਨੂੰ ਲੈ ਕੇ ਵਿਚਾਰ ਚਰਚਾ ਕਰਦੇ ਵਿਚਾਰ ਪੇਸ਼ ਕੀਤੇ ਗਏ। ਆਗੂਆਂ ਵੱਲੋਂ ਪੂਰੇ ਪੰਜਾਬ ਦੇ ਨਾਲ ਦੂਸਰੇ ਸੂਬਿਆਂ ਤੋਂ ਵੀ ਕਿਸਾਨਾਂ ਦੇ ਆਉਣ ਤੇ ਜਿਲਾ ਬਠਿੰਡਾ ਵੱਲੋਂ ਭੋਗ ਸਮੇਂ ਸਿੱਧੂਪੁਰ ਜਥੇਬੰਦੀ ਦੇ ਸਾਰੇ ਬਲਾਕਾਂ ਪਿੰਡਾਂ ਵੱਲੋਂ ਵੱਡੀ ਗਿਣਤੀ ਵਿੱਚ ਆ ਰਹੇ ਕਿਸਾਨਾਂ ਦੇ ਚਾਹ ਰੋਟੀ ਦੇ ਪ੍ਰਬੰਧ ਲਈ ਲੰਗਰਾਂ ਦੀ ਸੇਵਾ ਸੰਭਾਲਣ ਲਈ ਜਿੰਮੇਵਾਰੀ ਚੁੱਕਦਿਆਂ ਪੂਰਨ ਰੂਪ ਵਿੱਚ ਸ਼ਾਮਲ ਹੋਣ ਦਾ ਵਿਸ਼ਵਾਸ਼ ਤਲਵੰਡੀ ਸਾਬੋ ਬਲਾਕ ਵੱਲੋਂ ਵੀ ਦਿਵਾਇਆ ਗਿਆ। ਇਸਤੋਂ ਇਲਾਵਾ ਖਨੌਰੀ ਬਾਰਡਰ ਉਪਰ 22 ਫਰਵਰੀ ਨੂੰ ਜਿੱਥੇ ਸਰਕਾਰ ਨਾਲ ਕਿਸਾਨੀ ਮੰਗਾਂ ਸੰਬੰਧੀ ਮੀਟਿੰਗ ਹੈ ਉਥੇ ਖਨੌਰੀ ਮੋਰਚੇ ਵਿੱਚ ਵੀ ਵੱਡੀ ਗਿਣਤੀ ਵਿੱਚ ਹਾਜਰ ਹੋਣ ਲਈ ਵਿਚਾਰ ਸਾਂਝੇ ਕੀਤੇ ਗਏ। ਅੱਜ ਦੀ ਮੀਟਿੰਗ ਵਿੱਚ ਬਲਾਕ ਪ੍ਰਧਾਨ ਮਹਿਮਾ ਸਿੰਘ ਜਿਲਾ ਸੀਨੀਅਰ ਮੀਤ ਪ੍ਰਧਾਨ ਬਠਿੰਡਾ ਯੋਧਾ ਸਿੰਘ ਨੰਗਲਾ, ਮੀਤ ਪ੍ਰਧਾਨ ਬਲਾਕ ਬਲਵੰਤ ਸਿੰਘ, ਨਛੱਤਰ ਸਿੰਘ ਬਹਿਮਣ ਕੌਰ ਸਿੰਘ ਤੋਂ ਇਲਾਵਾ ਬੀਬੀ ਅਮਰਜੀਤ ਕੌਰ ਬਠਿੰਡਾ, ਜਸਵੀਰ ਕੌਰ ਉਰਫ ਰਮਨ ਅਤੇ ਕਈ ਹੋਰ ਬੀਬੀਆਂ ਸਮੇਤ ਬਹੁਤ ਸਾਰੇ ਪਿੰਡ ਇਕਾਈ ਆਗੂ ਅਤੇ ਕਿਸਾਨ ਵੀਰ ਅਤੇ ਕਿਸਾਨ ਬੀਬੀਆਂ ਨੇ ਸ਼ਮੂਲੀਅਤ ਕੀਤੀ।