ਲੁਧਿਆਣਾ ਪੱਛਮੀ ਵਿੱਚ ਹੋਣ ਵਾਲੀ ਜਿਮਨੀ ਚੋਣਾਂ ਵਿੱਚ ਆਪਣੀ ਕਿਸਮਤ ਅਜਮਾ ਸਕਦੇ ਨੇ
ਅਨਿਲ ਖਟਵਾਲ ਸੂਤਰ
ਲੁਧਿਆਣਾ ਪੱਛਮੀ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਸਵਰਗੀਏ ਗੁਰਪ੍ਰੀਤ ਗੋਗੀ ਜੀ ਦੇ ਦੇਹਾਂਤ ਹੋਣ ਤੋ ਬਾਅਦ ਖਾਲੀ ਹੋਈ ਸੀਟ ਤੇ ਲੁਧਿਆਣਾ ਪੱਛਮੀ ਵਿੱਚ ਉਪ ਚੋਣਾਂ ਹੋਣ ਵਾਲੇ ਹੈ ਅਤੇ ਇਸ ਸੀਟ ਤੇ ਵੱਖੋ ਵੱਖ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਆਪਣੀ ਦਾਅਵੇਦਾਰੀ ਪੇਸ਼ ਕੀਤੀ ਜਾ ਰਹੀ ਹੈ ਉੱਥੇ ਹੀ ਸੂਤਰਾ ਦੇ ਮੁਤਾਬਿਕ ਲੁਧਿਆਣਾ ਤੋ ਸਮਾਜ ਸੇਵਕ ਸ੍ਰੀ ਅਨਿਲ ਖਟਵਾਲ ਜੀ ਵੀ ਇਸ ਸੀਟ ਤੋਂ ਆਪਣੀ ਕਿਸਮਤ ਅਜਮਾ ਸਕਦੇ ਹਨ ਅਤੇ ਇਸੇ ਘੜੀ ਦੇ ਦੌਰਾਨ ਪੱਤਰਕਾਰਾਂ ਨੇ ਅਨਿਲ ਖਟਵਾਲ ਜੀ ਤੋਂ ਪੁੱਛਿਆ ਹੈ ਕਿ ਲੁਧਿਆਣਾ ਪੱਛਮੀ ਤੋਂ ਚੁਣਾਵ ਲੜ ਰਹੇ ਹੋ ਜਾਂ ਨਹੀਂ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਨਿਲ ਖਟਵਾਲ ਜੀ ਨੇ ਦੱਸਿਆ ਹੈ ਕਿ ਕਾਫੀ ਪਾਰਟੀਆਂ ਵੱਲੋਂ ਮੇਰੇ ਨਾਲ ਸੰਪਰਕ ਕੀਤਾ ਗਿਆ ਹੈ ਅਤੇ ਮੈਨੂੰ ਇਸ ਸੀਟ ਤੋ ਇਲੈਕਸ਼ਨ ਲੜਨ ਲਈ ਟਿਕਟ ਦੇਣ ਦਾ ਭਰੋਸਾ ਵੀ ਦਿੱਤਾ ਗਿਆ ਹੈ ਅਤੇ ਮੈਂ ਉਹਨਾਂ ਨੂੰ ਕਿਹਾ ਹੈ ਕਿ ਮੇਰਾ ਹੱਲੇ ਇਲੈਕਸ਼ਨ ਲੜਨ ਦਾ ਕੋਈ ਵੀ ਵਿਚਾਰ ਨਹੀਂ ਹੈ ਫਿਰ ਵੀ ਮੈਂ ਆਪਣੀ ਟੀਮ ਨਾਲ ਗੱਲਬਾਤ ਕਰਕੇ ਤੁਹਾਨੂੰ ਦੱਸਾਂਗਾ ਅਗਰ ਮੇਰੀ ਟੀਮ ਨੇ ਕਿਹਾ ਤਾਂ ਮੈਂ ਇਲੈਕਸ਼ਨ ਜਰੂਰ ਲੜ ਸਕਦਾ ਹਾਂ