logo

ਸਰਕਾਰੀ ਮੁਲਾਜ਼ਮ ਗਰੀਬਾਂ ਦਾ ਹੱਕ ਮਾਰ ਕੇ ਆਟਾ ਦਾਲ ਸਕੀਮ ਦਾ ਲੈ ਰਹੇ ਨੇ ਲਾਭ ਅਨੀਲ ਖਟਵਾਲ

ਅੱਜ ਸਮਾਜ ਸੇਵਕ ਅਨਿਲ ਖੱਟਵਾਲ ਜੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਹੈ ਕਿ ਸਰਕਾਰ ਦੇ ਵੱਲੋਂ ਜੋ ਆਟਾ ਦਾਲ ਸਕੀਮ ਚਲਾਈ ਗਈ ਹੈ ਉਸ ਸਕੀਮ ਦਾ ਲਾਭ ਗਰੀਬਾਂ ਨੂੰ ਛੱਡ ਕੇ ਕੁਛ ਸਰਕਾਰੀ ਮੁਲਾਜ਼ਮਾਂ ਨੂੰ ਮਿਲ ਰਿਹਾ ਹੈ ਹਾਲੇ ਕੀ ਇਸ ਸਕੀਮ ਨੂੰ ਚਲਾਉਣ ਦਾ ਉਦੇਸ਼ ਉਨਾਂ ਗਰੀਬਾਂ ਲੋਕਾ ਤੱਕ ਰਾਸ਼ਨ ਪਹੁੰਚਾਣਾ ਹੈ ਜਿਨਾਂ ਲੋਕਾ ਨੂੰ ਇਸ ਦੀ ਸਖਤ ਲੋੜ ਹੈ ਅਤੇ ਅਨਿਲ ਖਟਵਾਲ ਜੀ ਨੇ ਦੱਸਿਆ ਹੈ ਕਿ ਇਸ ਸਕੀਮ ਦਾ ਲਾਭ ਲੈਣ ਵਾਸਤੇ ਸਰਕਾਰ ਵੱਲੋਂ ਯੋਗ ਦੀ ਆਮਦਨ ਸਲਾਨਾ 60000 ਤੋਂ ਘੱਟ ਰੱਖੀ ਹੈ ਮਗਰ ਸਰਕਾਰੀ ਮੁਲਾਜ਼ਮ ਇੱਕ ਪਾਸੇ ਤਾਂ ਸਰਕਾਰ ਕੋਲੋਂ ਮੋਟੀਆਂ ਮੋਟੀਆਂ ਤਨਖਾਹਾਂ ਲੈ ਰਹੇ ਹਨ ਅਤੇ ਦੂਜੇ ਪਾਸੇ ਸਰਕਾਰ ਨਾਲ ਧੋਖਾ ਧੜੀ ਕਰਕੇ ਆਟਾ ਦਾਲ ਸਕੀਮ ਦਾ ਲਾਭ ਵੀ ਲੈ ਰਹੇ ਹਨ ਮੈਂ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਇਨਾ ਸਰਕਾਰੀ ਮੁਲਾਜ਼ਮਾਂ ਦੀ ਜਾਂਚ ਪੜਤਾਲ ਕਰਕੇ ਇਹਨਾਂ ਦੇ ਖਿਲਾਫ ਸਰਕਾਰ ਨਾਲ ਧੋਖਾ ਧੜੀ ਕਰਨ ਤੇ ਬੀ ਐਨ ਐਸ ਦੀ ਧਾਰਾ 318 ਦਾ ਪਰਚਾ ਦਰਜ ਕੀਤਾ ਜਾਵੇ ਅਤੇ ਇਹਨਾਂ ਕੋਲੋਂ ਪਿਛਲੇ ਸਾਲਾਂ ਦਾ ਅੱਜ ਤੱਕ ਸਾਰੇ ਰਾਸ਼ਨ ਦਾ ਜੁਰਮਾਨਾ ਵਸੂਲ ਕੀਤਾ ਜਾਵੇ ਤਾਂ ਜੋ ਹੋਰ ਵੀ ਮੁਲਾਜ਼ਮਾ ਨੂੰ ਸਬਕ ਮਿਲ ਸਕੇ ਅਤੇ ਉਹ ਮੁਲਾਜ਼ਮ ਆਪਣੇ ਆਪ ਹੀ ਆਪਣੇ ਗਲਤ ਬਣੇ ਹੋਏ ਰਾਸ਼ਨ ਕਾਰਡ ਕਟਵਾ ਦੇਣ ਜਿਸ ਨਾਲ ਸਰਕਾਰ ਦੇ ਖਜ਼ਾਨੇ ਨੂੰ ਢਾ ਨਾ ਲੱਗੇ ਸਕੇ ਅਤੇ ਸਰਕਾਰ ਦੇ ਖਜ਼ਾਨੇ ਨੂੰ ਭਰਿਆ ਜਾ ਸਕੇ ਅਤੇ ਇਸ ਸਕੀਮ ਦਾ ਲਾਭ ਉਹਨਾਂ ਗਰੀਬ ਲੋਕਾ ਤੱਕ ਪਹੁੰਚਾਇਆ ਜਾਵੇ ਜਿਹੜੇ ਝੁੱਗੀਆਂ ਝੋਪੜੀ ਵਿੱਚ ਰਹਿਣ ਨੂੰ ਮਜਬੂਰ ਹਨ ਅਤੇ ਜਿਨਾਂ ਦਾ ਅੱਜ ਤੱਕ ਨਾ ਹੀ ਆਧਾਰ ਕਾਰਡ ਬਣਿਆ ਹੈ ਅਤੇ ਨਾ ਹੀ ਰਾਸ਼ਨ ਕਾਰਡ ਬਣਿਆ ਹੈ ਕਿਰਪਾ ਕਰਕੇ ਉਹਨਾਂ ਦੇ ਵੀ ਰਾਸ਼ਨ ਕਾਰਡ ਬਣਾਏ ਜਾਨ ਤਾਂ ਕਿ ਉਹਨਾਂ ਲੋਕਾਂ ਨੂੰ ਵੀ ਇਸ ਸਕੀਮ ਦਾ ਲਾਭ ਮਿਲ ਸਕੇ ਜਿਨਾਂ ਨੂੰ ਸੱਚ ਵਿੱਚ ਇਸ ਸਕੀਮ ਦੀ ਲੋੜ ਹੈ ਅਤੇ ਮੈਂ ਸਰਕਾਰ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਜੋ ਸਰਕਾਰ ਨੇ ਯੋਗ ਦੀ ਆਮਦਨ 60 ਹਜਾਰ ਰੁਪਏ ਸਲਾਨਾ ਤੋ ਘੱਟ ਰੱਖੀ ਹੈ ਇਸ ਹਿਸਾਬ ਨਾਲ 166 ਦਿਹਾੜੀ ਬਣਦੀ ਹੈ ਅਤੇ ਅੱਜ ਦੇ ਦੌਰ ਵਿੱਚ ਇੱਕ ਮਜ਼ਦੂਰ ਵੀ 500 ਤੋਂ 600 ਦਿਹਾੜੀ ਲੈ ਰਿਹਾ ਹੈ ਇਸ ਲਈ ਇਸ ਲਿਮਿਟ ਨੂੰ ਵਧਾਇਆ ਜਾਵੇ ਤਾਂ ਕਿ ਆਉਣ ਵਾਲੇ ਭਵਿੱਖ ਵਿੱਚ ਕਿਸੇ ਵੀ ਬੇਗੁਨਾਹ ਉੱਤੇ ਗਲਤ ਕਾਰਵਾਈ ਨਾ ਹੋ ਸਕੇ

36
2843 views