logo

-ਸੁਰੱਖਿਤ ਇੰਟਰਨੈਂਟ ਦਿਵਸ ਸਬੰਧੀ ਜਾਗਰੂਕਤਾ ਵਰਕਸ਼ਾਪ ਲਗਾਈ ਗਈ

ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਿਆਪਕ ਵਰਤੋਂ ਅਤੇ ਡਿਜ਼ੀਟਲ ਭੁਗਤਾਨ ਕਰਦੇ ਸਮੇਂ ਸੁਰੱਖਿਤ ਰਹਿਣ ਲਈ ਅੱਜ ਅਸ਼ੋਕ ਚੱਕਰ ਹਾਲ ਵਿਖੇ ਸੁਰੱਖਿਤ ਇੰਟਰਨੈਂਟ ਦਿਵਸ ਸਬੰਧੀ ਜਾਗਰੂਕਤਾ ਵਰਕਸ਼ਾਪ ਲਗਾਈ ਗਈ।ਜਿਸ ਵਿੱਚ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਕਰਮਚਾਰੀਆਂ ਨੇ ਭਾਗ ਲਿਆ।

ਜ਼ਿਲ੍ਹਾ ਸੂਚਨਾ ਤੇ ਵਿਗਿਆਨ ਅਫ਼ਸਰ ਸ. ਗੁਰਜਿੰਦਰ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸੁਰੱਖਿਅਤ ਇੰਟਰਨੈਟ ਦਿਵਸ ਇੰਟਰਨੈਟ ਦੀ ਸੁਰੱਖਿਅਤ ਅਤੇ ਜ਼ਿੰਮੇਵਾਰੀ ਨਾਲ ਵਰਤੋਂ ਨੂੰ ਉਤਸ਼ਾਹਿਤ ਕਰਦਾ ਹੈ । ਉਨ੍ਹਾਂ ਦੱਸਿਆ ਕਿ ਇਸ ਸਾਲ ਸੁਰੱਖਿਅਤ ਇੰਟਰਨੈਟ ਦਿਵਸ "ਬਿਹਤਰ ਇੰਟਰਨੈਟ ਲਈ ਇੱਕਠੇ" ਥੀਮ ਦੇ ਤਹਿਤ ਮਨਾਇਆ ਗਿਆ ਹੈ ।



ਇਸ ਜਾਗਰੂਕਤਾ ਵਰਕਸ਼ਾਪ ਵਿੱਚ ਆਮ ਲੋਕਾਂ ਨਾਲ ਹੋ ਰਹੀਆਂ ਸਾਈਬਰ ਠੱਗੀਆਂ ਤੋ ਬਚਾਅ ਅਤੇ ਆਨਲਾਈਨ ਭੁਗਤਾਨ ਕਰਦੇ ਸਮੇਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ, ਵਿਸਥਾਰ ਸਹਿਤ ਜਾਣਕਾਰੀ ਸਾਂਝੀ ਕੀਤੀ ਗਈ । ਉਨ੍ਹਾਂ ਦੱਸਿਆ ਕਿ ਇੰਟਰਨੈਂਟ ਜਿਥੇ ਸਾਨੂੰ ਸਹੂਲਤਾਂ ਪ੍ਰਦਾਨ ਕਰਦਾ ਹੈ ਉਥੇ ਹੀ ਅੱਜ ਕੱਲ ਇਸ ਰਾਹੀਂ ਸਾਈਬਰ ਕਰਾਈਮ ਵਧਦਾ ਜਾ ਰਿਹਾ ਹੈ । ਜਿਸ ਨੂੰ ਠੱਲ ਪਾਉਣ ਲਈ ਇੰਟਰਨੈਟ ਪਲੇਟਫਾਰਮ ਦੇ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ । ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਹਮੇਸ਼ਾ ਆਪਣੇ ਡੈਸਕਟਾਪ, ਲੈਪਟਾਪ, ਜਾਂ ਮੋਬਾਈਲ ਫ਼ੋਨ 'ਤੇ ਚੰਗੀ ਕੁਆਲਟੀ ਦਾ ਐਂਟੀਵਾਇਰਸ ਸਾੱਫਟਵੇਅਰ ਇੰਸਟਾਲ ਕੀਤਾ ਜਾਵੇ ਜੋ ਕਿ ਫਾਈਲਾਂ ਨੂੰ ਸਕੈਨ ਕਰੇਗਾ ਅਤੇ ਵਾਇਰਸਾਂ ਅਤੇ ਮਾਲਵੇਅਰ ਤੋਂ ਸੁਰੱਖਿਅਤ ਰੱਖੇਗਾ ਜੋ ਤੁਹਾਡੀ ਨਿੱਜੀ ਜਾਣਕਾਰੀ ਚੋਰੀ ਕਰ ਸਕਦੇ ਹਨ।

0
269 views