ਸਿਵਲ ਸਰਜਨ ਵੱਲੋਂ ਰਾਜਨ ਹਸਪਤਾਲ ਵਿਖੇ ਐਂਡਵਾਂਸਡ ਨੈਫਰੋਲੋਜੀ ਅਤੇ ਡਾਇਲਸਿਸ ਸੈਂਟਰ ਦਾ ਉਦਘਾਟਨ
ਆਯੂਸ਼ਮਾਨ ਸਕੀਮ ਤਹਿਤ 5 ਲੱਖ ਤੱਕ ਡਾਇਲਸਿਸ ਅਤੇ ਗੁਰਦੇ ਦੇ ਆਪ੍ਰੇਸ਼ਨ ਹੋਣਗੇ ਮੁਫਤ -ਡਾ: ਰਾਜਨ ਸਿੰਗਲਾ
ਕੋਟਕਪੂਰਾ -ਸ਼ਾਮ ਲਾਲ ਚਾਵਲਾ) ਅੱਜ ਕੋਟਕਪੂਰਾ ਵਿਖੇ ਰਾਜਨ ਹਸਪਤਾਲ ਅਤੇ ਹਾਰਟ ਸੈਂਟਰ ਫਰੀਦਕੋਟ ਰੋਡ, ਕੋਟਕਪੂਰਾ ਵਿਖੇ ਐਂਡਵਾਂਸਡ ਨੈਫਰੋਲੋਜੀ ਅਤੇ ਡਾਇਲਸਿਸ ਸੈਂਟਰ ਦਾ ਉਦਘਾਟਨ ਮਾਨਯੋਗ ਡਾ: ਚੰਦਰ ਸ਼ੇਖਰ ਕੱਕੜ ਸਿਵਲ ਸਰਜਨ ਫਰੀਦਕੋਟ ਵੱਲੋਂ ਕੀਤਾ ਗਿਆ । ਇਸ ਸੈਂਟਰ ਵਿਚ ਜਰਮਨ ਦੀਆਂ ਅਤਿ ਆਧੁਨਿਕ ਮਸ਼ੀਨਾਂ ਨਾਲ ਡਾਇਲਸਿਸ ਅਤੇ ਗੁਰਦਿਆਂ ਦੀਆਂ ਵੱਖ-ਵੱਖ ਕਿਸਮ ਦੀਆਂ ਬਿਮਾਰੀਆਂ ਦਾ ਇਲਾਜ ਡਾ: ਸਪਨਾ ਸਿਸੋਦੀਆਂ ਡੀ.ਐਮ. (ਨੈਫਰੋਲੋਜੀ) ਵੱਲੋਂ ਕੀਤਾ ਜਾਵੇਗਾ । ਸਿਵਲ ਸਰਜਨ ਫਰੀਦਕੋਟ ਨੇ ਦੱਸਿਆ ਕਿ ਇਹ ਇਸ ਕਿਸਮ ਦਾ ਗੁਰਦੇ ਦੀਆਂ ਬਿਮਾਰੀਆਂ ਦਾ ਇਲਾਜ ਕਰਨ ਵਾਲਾ ਮਾਲਵੇ ਦਾ ਪਹਿਲਾਂ ਸੈਂਟਰ ਹੋਵੇਗਾ । ਇਸ ਸਮੇਂ ਰਾਜਨ ਹਸਪਤਾਲ ਅਤੇ ਹਾਰਟ ਸੈਂਟਰ ਦੇ ਮੁਖੀ ਡਾ: ਰਾਜਨ ਸਿੰਗਲਾ ਨੇ ਦੱਸਿਆ ਕਿ ਇਸ ਹਸਪਤਾਲ ਵਿਚ ਡਾਇਲਸਿਸ ਅਤੇ ਗੁਰਦੇ ਦੇ ਆਪ੍ਰੇਸ਼ਨ ਆਯੂਸ਼ਮਾਨ ਸਕੀਮ ਤਹਿਤ 5 ਲੱਖ ਰੂਪੈ ਤੱਕ ਦਾ ਇਲਾਜ ਬਿਲਕੁਲ ਮੁਫਤ ਕੀਤਾ ਜਾਵੇਗਾ । ਇਹ ਸਹੂਲਤ ਹਫਤੇ ਦੇ ਹਰ ਦਿਨ 24 ਘੰਟੇ ਮੁਹੱਈਆਂ ਕਰਵਾਈ ਜਾਵੇਗੀ । ਇਸ ਸਮੇਂ ਹੱਡੀਆਂ ਦੇ ਮਾਹਿਰ ਡਾ: ਸੁਖਵਿੰਦਰਜੀਤ ਸਿੰਘ ਸੈਣੀ, ਡਾ: ਰਜਨੀ ਸਿੰਗਲਾ ਅਤੇ ਸੀਨੀਅਰ ਫਾਰਮੇਸੀ ਅਫਸਰ ਸੁਨੀਲ ਸਿੰਗਲਾ ਆਦਿ ਮੌਜੂਦ ਸਨ।