
ਸਮਾਜ ਸੇਵਕ ਅਨਿਲ ਖਟਵਾਲ ਹੋਏ ਡਾਕਟਰ ਅੰਬੇਦਕਰ ਏਕਤਾ ਮਿਸ਼ਨ ਵਿੱਚ ਸ਼ਾਮਿਲ
ਅੱਜ ਡਾਕਟਰ ਅੰਬੇਦਕਰ ਏਕਤਾ ਮਿਸ਼ਨ ਦੇ ਪੰਜਾਬ ਪ੍ਰਧਾਨ ਸ਼੍ਰੀ ਦੀਪਕ ਹੰਸ ਜੀ ਨੇ ਸਮਾਜ ਸੇਵਕ ਅਨਿਲ ਖਟਵਾਲ ਜੀ ਨੂੰ ਅਤੇ ਉਹਨਾਂ ਦੇ ਸਾਥੀਆਂ ਨੂੰ ਸਰੋਪਾ ਪਾ ਕੇ ਡਾਕਟਰ ਅੰਬੇਦਕਰ ਏਕਤਾ ਮਿਸ਼ਨ ਵਿੱਚ ਕੀਤਾ ਸ਼ਾਮਿਲ ਦੀਪਕ ਹੰਸ ਜੀ ਨੇ ਕਿਹਾ ਕਿ ਅਨਿਲ ਖਟਵਾਲ ਜੀ ਦੀ ਪਿਛਲੇ 15 ਸਾਲਾਂ ਤੋਂ ਅੰਨਥੱਕ ਮਿਹਨਤ ਨੂੰ ਦੇਖਦੇ ਹੋਏ ਅੱਜ ਉਹਨਾਂ ਨੂੰ ਆਪਣੀ ਸੰਸਥਾ ਵਿੱਚ ਸ਼ਾਮਿਲ ਕੀਤਾ ਗਿਆ ਹੈ ਅਤੇ ਇਹਨਾਂ ਨੂੰ ਜਲਦ ਹੀ ਸੰਸਥਾ ਵਿੱਚ ਬਣਦਾ ਮਾਨ ਸਮਾਨ ਦਿੱਤਾ ਜਾਵੇਗਾ ਕਿਉਂਕਿ ਅਨਿਲ ਖਟਵਾਲ ਜੀ ਪਿਛਲੇ ਲੰਬੇ ਸਮੇਂ ਤੋਂ ਹੀ ਸਮਾਜ ਦੀ ਨੀਸਵਾਰਥ ਸੇਵਾ ਕਰਦੇ ਆ ਰਹੇ ਹਨ ਇਸ ਲਈ ਅੱਜ ਉਹਨਾਂ ਨੂੰ ਆਪਣੀ ਸੰਸਥਾ ਨਾਲ ਜੋੜਦੇ ਹੋਏ ਮੈਨੂੰ ਬੇਹਦ ਖੁਸ਼ੀ ਮਹਿਸੂਸ ਹੋ ਰਹੀ ਹੈ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਅਨਿਲ ਖਟਵਾਲ ਜੀ ਨੇ ਦੱਸਿਆ ਹੈ ਕਿ ਡਾਕਟਰ ਅੰਬੇਦਕਰ ਏਕਤਾ ਮਿਸ਼ਨ ਵੱਲੋਂ ਸਮਾਜ ਦੀ ਭਲਾਈ ਵਾਸਤੇ ਬਹੁਤ ਸਾਰਾ ਕੰਮ ਕੀਤਾ ਗਿਆ ਹੈ ਇਸ ਲਈ ਇਹਨਾਂ ਦੀਆਂ ਨੀਤੀਆਂ ਤੋ ਪ੍ਰਭਾਵਿਤ ਹੋ ਕੇ ਅੱਜ ਮੈਂ ਇਹਨਾਂ ਦੀ ਸੰਸਥਾ ਵਿੱਚ ਸ਼ਾਮਿਲ ਹੋਇਆ ਹਾਂ ਅਤੇ ਇਹਨਾਂ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਲਈ ਮੈਂ ਕੰਮ ਕਰਾਂਗਾ ਅਤੇ ਮੈਂ ਦੀਪਕ ਹੰਸ ਜੀ ਅਤੇ ਇਹਨਾਂ ਦੀ ਟੀਮ ਦਾ ਆਤੀ ਧੰਨਵਾਦੀ ਹਾਂ ਜਿਨਾਂ ਨੇ ਮੇਰੇ ਉੱਤੇ ਵਿਸ਼ਵਾਸ ਕਰਕੇ ਮੈਨੂੰ ਆਪਣੀ ਟੀਮ ਨਾਲ ਜੋੜ ਕੇ ਮੈਨੂੰ ਇੱਕ ਸੇਵਾ ਕਰਨ ਦਾ ਸੁਨੇਹਰਾ ਮੌਕਾ ਦਿੱਤਾ
ਇਸ ਮੌਕੇ ਤੇ ਨਰਿੰਦਰ ਸਿੰਘ ਮਾਨ, ਪਰਵੀਨ ਮਲਹੋਤਰਾ, ਰਾਜ ਕੁਮਾਰ ਸ਼ਰਮਾ, ਪੰਕਜ ਤਨੇਜਾ ,ਨਵਦੀਪ, ਸਨੀ, ਅਨੁਰਾਗ ,ਧਰਮਿੰਦਰ ,ਛਿੰਦਾ, ਆਸ਼ੂ ਖਟਵਾਲ, ਆਦੀ ਮੌਜੂਦ ਥੇ