
ਆਈ.ਓ.ਸੀ.ਐਲ- ਵੱਲੋਂ LPG ਪਾਈਪਲਾਈਨ ‘ਤੇ ਆਫਸਾਈਟ ਮੌਕ ਡ੍ਰਿੱਲ ਕਰਵਾਈ ਗਈ
ਸਮਾਣਾ 08 ਜਨਵਰੀ 25 (ਗੁਰਦੀਪ ਸਿੰਘ ਗਰੇਵਾਲ)ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟੇਡ-ਐਨ.ਆਰ.ਪੀ.ਐਲ ਨਾਭਾ ਵੱਲੋਂ 07.02.2025 ਨੂੰ ਪੰਜਾਬ ਦੇ ਜ਼ਿਲ੍ਹਾ ਪਟਿਆਲਾ, ਤਹਿਸੀਲ ਸਮਾਣਾ ਦੇ ਪਿੰਡ ਡੋਡਰਾ ਵਿਖੇ, ਪਾਣੀਪਤ-ਜਲੰਧਰ LPG ਪਾਈਪਲਾਈਨ (ਚੇਨਿਜ 112.750 KM) ‘ਤੇ ਆਫਸਾਈਟ ਮੌਕ ਡ੍ਰਿੱਲ ਕਰਵਾਈ ਗਈ। ਇਹ ਮੌਕ ਡ੍ਰਿੱਲ NRPL ਨਾਭਾ ਦੇ ਸਟੇਸ਼ਨ ਇੰਚਾਰਜ ਸ਼੍ਰੀ ਪਰਮਿੰਦਰ ਸਿੰਘ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ।
ਮੌਕੇ ‘ਤੇ ਮਾਵੀਕਲਾਂ ਤੋਂ ਪੁਲਿਸ ਅਧਿਕਾਰੀ, ਸ਼ੁਤਰਾਣਾ ਤੋਂ ਐਂਬੂਲੈਂਸ ਸਮੇਤ ਸਿਹਤ ਵਿਭਾਗ ਦੇ ਅਧਿਕਾਰੀ, ਸਮਾਣਾ ਤੋਂ ਅੱਗ ਭੁਝਾਉਣ ਵਾਲੀ ਗੱਡੀ ਸਮੇਤ ਅੱਗ ਭੁਝਾਉਣ ਵਿਭਾਗ ਦੇ ਅਧਿਕਾਰੀ, ਨਾਭਾ ਬੋਤਲਿੰਗ ਪਲਾਂਟ ਤੋਂ ਮਿਊਚੁਅਲ ਏਡ ਮੈਂਬਰ, IOCL ਦੀ ਐਮਰਜੈਂਸੀ ਰਿਸਪਾਂਸ ਵਾਹਨ (ERV), ਮੋਬਾਈਲ ਮੇਨਟੇਨੈਂਸ ਵਾਹਨ (MMV) ਅਤੇ NRPL ਨਾਭਾ ਦੇ ਸਾਰੇ ਕੋਆਰਡੀਨੇਟਰ ਤੁਰੰਤ ਹਾਜ਼ਰ ਹੋਏ। ਉਨ੍ਹਾਂ ਨੇ ਮੌਕ ਡ੍ਰਿੱਲ ਵਿੱਚ ਸਰਗਰਮ ਭਾਗ ਲਿਆ ਅਤੇ ਘਟਨਾ ਸਥਲ ‘ਤੇ ਲੋੜ ਅਨੁਸਾਰ ਆਪਣੀਆਂ ਭੂਮਿਕਾਵਾਂ ਨੂੰ ਬਖੂਬੀ ਨਿਭਾਇਆ।
ਸ਼੍ਰੀ ਪਰਮਿੰਦਰ ਸਿੰਘ, ਸਟੇਸ਼ਨ ਇੰਚਾਰਜ NRPL ਨਾਭਾ ਨੇ ਸਥਾਨਕ ਨਿਵਾਸੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਮੁੱਖ ਜ਼ਿੰਮੇਵਾਰੀ ਬਾਰੇ ਵਿਸ਼ਤਾਰਪੂਰਵਕ ਜਾਣਕਾਰੀ ਦਿੱਤੀ ਅਤੇ LPG ਪਾਈਪਲਾਈਨ (PJPL) ਦੀ ਸੁਰੱਖਿਆ ਅਤੇ ਸੇਫ਼ਟੀ ‘ਤੇ ਜ਼ੋਰ ਦਿੱਤਾ। ਇਸ ਮੌਕੇ ‘ਤੇ ਇਕੱਠੇ ਹੋਏ ਪਿੰਡ ਵਾਸੀਆਂ ਨੂੰ ਐਮਰਜੈਂਸੀ ਦੀ ਹਾਲਤ ਵਿੱਚ ਅਪਣਾਏ ਜਾਣ ਵਾਲੇ ਉਪਾਅਾਂ ਬਾਰੇ ਸਮਝਾਇਆ ਗਿਆ, ਜਿਸਨੂੰ ਲੋਕਾਂ ਵੱਲੋਂ ਬਹੁਤ ਹੀ ਸਰਾਹਿਆ ਗਿਆ।