logo

ਪੰਜਾਬ ਵਿੱਚ ਪਿਛਲੇ ਕਾਫ਼ੀ ਸਮੇਂ ਤੋਂ ਬੰਦ ਪਏ ਹਨ ਪੱਕੇ ਲਾਇਸੈਂਸ ਅਤੇ ਰਜਿਸਟ੍ਰੇਸ਼ਨ ਦੀਆਂ ਪ੍ਰਿੰਟਿੰਗ।

ਪੰਜਾਬ ਵਿੱਚ ਡਾਟਾ ਅਪਰੇਟਰ ਸਮਾਰਟ ਚਿਪ ਕੰਪਨੀ ਦੇ ਵਲੋਂ ਟਰਾਂਸਪੋਰਟ ਵਿਭਾਗ ਦੇ ਕੰਮਕਾਜ ਬੰਦ ਕਰਨ ਕਰਕੇ ਪਿਛਲੇ ਕਾਫ਼ੀ ਸਮੇਂ ਤੋਂ ਪਬਲਿਕ ਵਲੋਂ ਆਨਲਾਈਨ ਅਪਲਾਈ ਕੀਤੇ ਪੱਕੇ ਲਾਇਸੈਂਸ ਅਤੇ ਰਜਿਸਟ੍ਰੇਸ਼ਨ ਦੀਆਂ ਪ੍ਰਿੰਟਿੰਗ ਬੰਦ ਹੋਣ ਕਾਰਨ ਵਾਛੇ ਪਏ ਹਨ ਪ੍ਰਾਥੀ।ਕਈ ਜ਼ਿਲ੍ਹਿਆਂ ਵਿੱਚ ਤਾਂ ਡਰਾਈਵਿੰਗ ਟੈਸਟ ਟਰੈਕ ਵੀ ਬੰਦ ਹੋਣ ਕਾਰਨ ਪਬਲਿਕ ਨੂੰ ਵੀ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਸੰਬੰਧਤ ਵਿਭਾਗ ਵੱਲੋਂ ਕੋਈ ਵੀ ਹੱਲ ਨਹੀਂ ਕੀਤਾ ਜਿਸ ਕਾਰਨ ਕਈ ਪ੍ਰਾਥੀਆ ਦੇ ਲਰਨਿੰਗ ਲਾਇਸੈਸਾਂ ਦੀ ਮਿਆਦ ਖਤਮ ਹੋਣ ਕਿਨਾਰੇ ਹੈ ਜਾਂ ਫਿਰ ਖ਼ਤਮ ਹੋ ਗਈ ਹੈ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਮਾਲੀ ਨੁਕਸਾਨ ਵੀ ਹੋਇਆ ਹੈ। ਉੱਧਰ ਸਮਾਰਟ ਚਿਪ ਵਾਲੀ ਰਜਿਸਟ੍ਰੇਸ਼ਨ ਵੀ ਨਹੀਂ ਮਿਲ ਰਹੀਆਂ ਹਨ। ਸਰਕਾਰ ਵੱਲੋਂ ਕੀਤੇ ਜਾ ਰਹੇ ਵਾਅਦੇ ਪੂਰੇ ਕਰਨ ਵਿੱਚ ਅਸਫ਼ਲ ਹੋ ਗਈ ਹੈ ।

0
116 views