ਚਾਈਨਾ ਡੋਰ ਨੂੰ ਲੈ ਕੇ ਪੁਲਿਸ ਹੋਈ ਸਖਤ,ਦੁਕਾਨਾ ਤੇ ਕੀਤੀ ਛਾਪੇ ਮਾਰੀ
ਬਸੰਤ ਦੇ ਤਿਉਹਾਰ ਨੂੰ ਲੈਕੇ ਜਿਥੇ ਬਜਾਰਾ ਵਿਚ ਰੋਣਕਾ ਵੇਖਣ ਨੂੰ ਮਿਲ ਰਹੀਆ ਹਨ ਮੁਨਾਫਾ ਖੋਰਾ ਵੱਲੋ ਬੱਚਿਆ ਦੀ ਜਿੰਦਗੀ ਨਾਲ ਖਿਲਵਾੜ ਕਰ ਰਹੇ ਹਨ ਜਿਸ ਲੈਕੇ ਪੁਲਿਸ ਪ੍ਰਸਾਸ਼ਨ ਵੱਲੋ ਸਖਤੀ ਕੀਤੀ ਜਾ ਰਹੀ ਹੈ
ਅੱਜ ਸਮਾਣਾ ਦੇ ਬਜਾਰਾ ਵਿਚ ਐਸਡੀਐਮ ਤਰਸੇਮ ਚੰਦ ਡੀਐਸਪੀ ਜੀਐਸ ਸਿਕੰਦ ਥਾਣਾ ਸਿਟੀ ਰੋਣੀ ਸਿੰਘ ਵੱਲੋ ਪੁਲਿਸ ਪ੍ਰਸ਼ਾਸਨ ਨਾਲ ਦੁਕਾਨਾਂ ਤੇ ਛਾਪਾਮਾਰੀ ਕੀਤੀ ਗਈ ਅਤੇ ਸਖਤ ਨਿਰਦੇਸ਼ ਦਿੱਤੇ ਕਿ ਚਾਈਨਾ ਡੋਰ ਕੋਈ ਨਾ ਵੇਚੇ ਵੇਚਣ ਵਾਲੇ ਅਤੇ ਖਰੀਦਣ ਵਾਲੇ ਤੇ ਜਾਨ ਤੋਂ ਮਾਰਨ ਦੇ ਮਾਮਲੇ ਦਰਜ ਕੀਤੇ ਜਾਣਗੇ। ਐਸਡੀਐਮ ਤਰਸੇਮ ਚੰਦ ਅਤੇ ਡੀਐਸਪੀ ਜੀ ਐਸ ਸਿਕੰਦ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਵੱਲੋ ਸਖਤ ਨਿਰਦੇਸ਼ ਦਿੱਤੇ ਗਏ ਹਨ ਜਿਸ ਤਹਿਤ ਅੱਜ ਸਮਾਣਾ ਵਿਚ
ਕਰਵਾਈ ਗਈ ਹੈ ਇਸ ਮੌਕੇ ਤੇ ਥਾਣਾ ਮੁਖੀ ਨੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਕੀਮਤੀ ਮਨੁੱਖੀ ਜਾਨਾਂ ਲੈਣ ਦਾ ਕਾਰਨ ਬਣ ਸਕਦੀ ਹੈ। ਇਸ ਡੋਰ ਨੂੰ ਕਿਸੇ ਵੀ ਕੀਮਤ ਤੇ ਆਪਣੀਆਂ ਦੁਕਾਨਾਂ ਵਿਚ ਨਾ ਰੱਖਣ। ਉਨ੍ਹਾਂ ਕਿਹਾ ਸਮੇਂ ਸਮੇਂ 'ਤੇ ਚਾਈਨਾ ਡੋਰ ਫੜ੍ਹਨ ਲਈ ਦੁਕਾਨਾਂ ਤੇ ਚੈਕਿੰਗ ਹੁੰਦੀ ਰਹੇਗੀ ਤੇ ਜੇ ਕਿਸੇ ਦੁਕਾਨਦਾਰ ਨੇ ਇਸ ਸਬੰਧੀ ਸਰਕਾਰੀ ਹੁਕਮਾਂ ਦੀ ਪਾਲਣਾ ਨਾ ਕੀਤੀ ਤਾਂ ਉਸ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ