logo

ਬਗੈਰ ਬਿੱਲ ਤੋਂ ਮੋਬਾਇਲ ਰੱਖਣ ਵਾਲੇ ਦੁਕਾਨਦਾਰ ਨੂੰ ਬਖਸ਼ਿਆ ਨਹੀਂ ਜਾਵੇਗਾ

ਫਿਰੋਜਪੁਰ। ਮਾਨਯੋਗ ਸ਼੍ਰੀ ਭਾਗੀਰਥ ਸਿੰਘ ਮੀਨਾ ਆਈ ਪੀ ਐਸ ਸੀਨੀਅਰ ਕਪਤਾਨ ਪੁਲਿਸ ਫਿਰੋਜਪੁਰ ਦੀ ਹਦਾਇਤਾਂ ਤੇ ਦਿਸ਼ਾ ਨਿਰਦੇਸ਼ਾਂ ਤਹਿਤ ਮੋਬਾਇਲ ਸਨੈਚਿੰਗ ਦੀ ਵਾਰਦਾਤਾਂ ਨੂੰ ਠੱਲ ਪਾਉਣ ਲਈ ਐਸ ਐਚ ਓ ਸਿਟੀ ਫਿਰੋਜ਼ਪੁਰ ਇੰਚਾਰਜ ਮਨੌਜ ਕੁਮਾਰ ਸ਼ਰਮਾ ਮੋਬਾਇਲ ਦੁਕਾਨਦਾਰਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਕੋਈ ਵੀ ਮੋਬਾਇਲ ਵਿਕਰੇਤਾ ਆਪਣੀ ਦੁਕਾਨ ਤੇ ਜੋ ਵੀ ਪੁਰਾਣੇ ਮੋਬਾਇਲ ਰੱਖੇਗਾ ਉਸ ਮੋਬਾਇਲ ਦਾ ਬਿੱਲ ਰੱਖਣਾ ਵੀ ਜਰੂਰੀ ਹੋਵੇਗਾ।

 ਸ਼ਹਿਰ ਦੇ ਸਾਰੇ ਮੋਬਾਇਲ ਦੁਕਾਨਦਾਰਾਂ ਦੀ ਚੈਕਿੰਗ ਕੀਤੀ ਜਾਵੇਗੀ। ਜਿਸ ਵੀ ਦੁਕਾਨ ਤੋਂ ਬਗੈਰ ਬਿੱਲ ਮੋਬਾਇਲ ਬਰਾਮਦ ਹੋਵੇਗਾ ਉਸ ਉੱਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ। ਚੋਰੀ ਦੇ ਮੋਬਾਇਲ ਖਰੀਦਣਾ ਅਤੇ ਵੇਚਣਾ ਕਾਨੂੰਨੀ ਜੁਰਮ ਹੈ। ਸੋ ਇਸ ਕੇਸ ਵਿੱਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। 

128
14715 views