logo

ਮੋਗਾ ਪੰਜਾਬ 26 ਜਨਵਰੀ, ਕਿਸਾਨਾਂ ਦੁਆਰਾ ਕੇਂਦਰ ਸਰਕਾਰ ਦੀਆ ਮਾੜੀਆਂ ਨੀਤੀਆਂ ਦਾ ਵਿਰੋਧ ਕੀਤਾ ਗਿਆ।

ਅੱਜ ਮਿਤੀ 26 ਜਨਵਰੀ 2025, ਜਿਥੇ ਭਾਰਤ ਸਰਕਾਰ ਦੇ ਵੱਖ ਵੱਖ 'ਸਰਕਾਰੀ ਅਤੇ ਪ੍ਰਾਈਵੇਟ' ਅਦਾਰਿਆਂ ਵਿੱਚ '' ਤਿਰੰਗੇ ਲਹਿਰਾਏ' ਜਾ ਰਹੇ ਹਨ। ਓਥੇ ਹੀ ਪੰਜਾਬ ਦੀਆਂ ਸਮੂਹ 'ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ' ਵੱਲੋਂ 'ਕੇਂਦਰ ਦੀ ਸਰਕਾਰ' ਦੁਆਰਾ, 'ਪੰਜਾਬ' ਅਤੇ ਹੋਰ ਰਾਜਾਂ ਦੀ "ਖੇਤੀ ਨੂੰ 'ਕਾਰਪੋਰੇਟ ਘਰਾਣਿਆ" ਦੇ ਹਵਾਲੇ ਕੀਤਾ ਜਾ ਰਿਹਾ ਹੈ। ਜਿਸ ਨੂੰ ਬਚਾਉਣ ਲਈ ਅਤੇ ਕਾਮਯਾਬ ਕਰਨ ਲਈ 'ਕਿਸਾਨ ਯੂਨੀਅਨ' ਦੇ ਬੁੱਢੇ ਜਰਨੈਲ ਭਾਈ ਸਾਹਿਬ ਜਗਜੀਤ ਸਿੰਘ ਡੱਲੇਵਾਲ, ਪਿਛਲੇ ਲੰਬੇ ਸਮੇਂ ਤੋਂ ਭੁੱਖ ਹੜਤਾਲ ਤੇ ਬੈਠੇ ਹਨ। ਓਹਨਾਂ ਦੇ ਸਮਰਥਨ ਵਿਚ 'ਕਿਰਤੀ ਕਿਸਾਨ ਯੂਨੀਅਨ' ਮੋਗਾ ਦੇ ਬਲਾਕ ਪ੍ਰਧਾਨ ਸ. ਮੁਖਤਿਆਰ ਸਿੰਘ ਜੀ ਢਿੱਲੋਂ, ਯੂਥ ਕਨਵੀਨਰ ਸ. ਤੀਰਥ ਸਿੰਘ ਅਤੇ ਸਮੂਹ ਕਿਸਾਨ ਜਥੇਬੰਦੀਆ ਵਲੋ, ਬਲਾਕ ਮੋਗਾ ਵਿੱਚ 2000 ਤੋਂ ਵੱਧ ਟਰੈਕਟਰਾਂ ਨਾਲ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਿ ਕੇਂਦਰ ਦੀਆਂ ਸਰਕਾਰਾਂ ਕਿਸਾਨਾਂ ਦੇ ਹੱਕ ਖੋਹਣ ਦੀ ਬਜਾਏ ਕਿਸਾਨੀ ਨੂੰ ਮਜ਼ਬੂਤ ਬਣਾਉਣ ਵਿੱਚ ਯੋਗਦਾਨ ਪਾਉਣ ਤਾਂ ਜੋ ਪੰਜਾਬ ਅਤੇ ਹੋਰ ਰਾਜਾਂ ਦੀ ਨੌਜਵਾਨ ਪੀੜ੍ਹੀ ਵਿਦੇਸ਼ਾਂ ਨੂੰ ਛੱਡ ਆਪਣੇ ਖੇਤਾਂ ਦੀ ਮਿੱਟੀ ਨੂੰ ਮਿਹਨਤ ਕਰ ਪਹਿਲਾ ਵਾਂਗ ਸੋਨੇ ਦੀ ਚਿੜੀ ਬਣਾ ਸਕਣ।
:- ਅਕਾਸ਼ ਬਾਵਾ

0
13 views