ਸਬ ਤਹਿਸੀਲ ਮਹਿਤਪੁਰ ਵਿੱਚ ਸ਼੍ਰੀਮਤੀ ਸ਼ਵੇਤਾ ਨੇ ਕੌਂਸਲਰ ਵਾਰਡ ਨੰਬਰ 5, ਵਜੋਂ ਸਹੁੰ ਚੁੱਕੀ
ਕੈਪਟਨ ਰਜਵਿੰਦਰ ਸ਼ਰਮਾ ਦੀ ਪਤਨੀ ਮਿਸਜ਼ ਸ਼ਵੇਤਾ ਨੇ ਅੱਜ ਮਹਿਤਪੁਰ 'ਚ ਨਵ-ਨਿਰਵਾਚਿਤ ਕੌਂਸਲਰ ਵਜੋਂ ਸੌਹ ਚੁੱਕੀ ਪਿਛਲੇ ਦਿਨੀਂ ਹੋਈ ਬਾਈ ਇਲੈਕਸ਼ਨ ਵਾਰਡ ਨੰਬਰ 5 , ਸ੍ਰੀਮਤੀ ਪ੍ਰੀਤਮ ਕੌਰ ਜੀ ਦੇ ਅਚਾਨਕ ਆਕਾਲ ਚਲਣਾ ਹੋਣ ਤੇ ਇਹ ਸੀਟ ਖਾਲੀ ਸੀ। ਇਹ ਸਮਾਰੋਹ ਸਤਿਕਾਰਯੋਗ ਐਸ.ਡੀ.ਐਮ. ਸ਼੍ਰੀ ਲਾਲ ਵਿਸ਼ਵਾਸ ਜੀ ਨਕੋਦਰ ਦੀ ਅਗਵਾਈ ਹੇਠ ਕੀਤਾ ਗਿਆ। ਸਮਾਰੋਹ ਵਿੱਚ ਈ.ਓ. ਬਲਜੀਤ ਸਿੰਘ, ਨਗਰ ਪੰਚਾਇਤ ਮਹਿਤਪੁਰ ਦੇ ਪ੍ਰਧਾਨ ਰਮੇਸ਼ ਮਹੇ ਅਤੇ ਉਪ ਪ੍ਰਧਾਨ ਮੋਹਿੰਦਰਪਾਲ ਸਿੰਘ ਟੁਰਨਾ ਸਮੇਤ ਹੋਰ ਮਿਊਂਸਪਲ ਕੌਂਸਲਰ ਮੌਜੂਦ ਸਨ।
ਇਸ ਮੌਕੇ, ਨਵੇਂ ਹਲਫ਼ ਲੈਣ ਵਾਲੇ ਕੌਂਸਲਰ ਨੇ ਸੰਵਿਧਾਨ ਦੀ ਪਾਲਣਾ ਕਰਨ ਅਤੇ ਬਿਨਾ ਕਿਸੇ ਭੇਦਭਾਵ ਲੋਕਾਂ ਦੀ ਸੇਵਾ ਕਰਨ ਦਾ ਵਾਅਦਾ ਕੀਤਾ। ਸਮਾਰੋਹ ਵਿੱਚ ਪੰਕਜ ਕੁਮਾਰ (ਵਾਰਡ ਨੰ. 1 ਕੌਂਸਲਰ ਪਤੀ), ਕੌਂਸਲਰ ਕਮਲ ਕਿਸ਼ੋਰ, ਕਸ਼ਮੀਰੀ ਲਾਲ (ਕੌਂਸਲਰ ਪਤੀ), ਰਾਕੇਸ਼ ਮਹਿਤਾ (ਕੌਂਸਲਰ ਪਤੀ), ਰਾਜ ਕੁਮਾਰ ਜੱਗਾ, ਕੌਂਸਲਰ ਸਵਪਨ ਚਾਹਲ , ਕੌਂਸਲਰ ਹਰਪ੍ਰੀਤ ਸਿੰਘ, ਸੁਖਦੇਵ ਪਾਲ, ਸੌਰਭ ਜੋਸ਼ੀ, ਚਰਨਜੀਤ ਸਿੰਘ, ਕੁਲਵਿੰਦਰ ਸਿੰਘ ਅਤੇ ਸੁਰਿੰਦਰ ਸਿੰਘ ਚਾਹਲ ਸਮੇਤ ਕਈ ਹੋਰ ਗਣਮਾਨਯ ਲੋਕ ਮੌਜੂਦ ਸਨ। ਇਸ ਸਮਾਰੋਹ ਨੇ ਸਥਾਨਕ ਸਰਕਾਰ ਵਿੱਚ ਇੱਕ ਨਵਾਂ ਅਧਿਆਇ ਸ਼ੁਰੂ ਕਰਨ ਦੀ ਗਵਾਹੀ ਦਿੱਤੀ।