logo

ਲੋੜਵੰਦ ਬੱਚਿਆਂ ਨੂੰ ਗਰਮ ਕਪੜੇ ਦੀ ਸੇਵਾ ਦਿੱਤੀ ਗਈ

ਅੱਜ ਮਿਤੀ 22-01-2025 ਨੂੰ ਸਰਕਾਰੀ ਹਾਈ ਸਕੂਲ ਅਸਰਪੁਰ, ਪਟਿਆਲਾ ਵਿਖੇ ਮਾਨਵ ਸੇਵਾ ਸਦਨ ਪਟਿਆਲਾ ਵੱਲੋਂ 50 ਲੋੜਵੰਦ ਬੱਚਿਆਂ ਨੂੰ ਗਰਮ ਕਪੜੇ ਦੀ ਸੇਵਾ ਕੀਤੀ ਗਈ। ਇਸ ਮੌਕੇ ਤੇ ਮਾਨਵ ਸੇਵਾ ਸਦਨ ਦੇ ਫਾਊਂਡਰ ਸ਼੍ਰੀ ਪ੍ਰਦੀਪ ਮੋਗਾਂ ਨੇ ਬੱਚਿਆ ਨੂੰ ਸੰਬੋਧਨ ਕਰਦਿਆਂ ਚੰਗੇ ਨਾਗਰਿਕ ਬਣਨ ਦੀ ਪ੍ਰੇਰਨਾ ਦਿੱਤੀ। ਮਾਨਵ ਸੇਵਾ ਸਦਨ ਵੱਲੋਂ ਹੋਰ ਆਏ ਅਹੁੱਦੇਦਾਰਾਂ ਵਿੱਚ ਸ਼੍ਰੀ ਐਚ.ਐਨ. ਮਹਿਸਮਪੂਰੀ ਸਕੱਤਰ ਜਨਰਲ, ਸ਼੍ਰੀ ਜਗਦੀਸ਼ ਵਰਮਾ ਸਕੱਤਰ ਫਾਈਨੈਂਸ, ਸ਼੍ਰੀ ਵਿਜੈ ਲੂੰਬਾਂ ਵਾਇਸ ਪ੍ਰਧਾਨ, ਸ਼੍ਰੀ ਸੁਰੇਸ਼ ਅਰੌੜਾ ਟਰਸੱਟੀ, ਸ਼੍ਰੀ ਧਰਮਪਾਲ ਗੋਇਲ, ਸ਼੍ਰੀ ਦੀਪਕ ਕੱਦ, ਸ਼੍ਰੀ ਧਰਮਪਾਲ ਸਿੰਘ, ਸ਼੍ਰੀਮਤੀ ਨਵਲ ਕਿਸ਼ੋਰੀ, ਅਤੇ ਸ਼੍ਰੀ ਸੁਨੀਲ ਵਧਵਾ ਜੀ ਹਾਜ਼ਰ ਸਨ । ਸਕੂਲ ਵੱਲੋਂ ਹੈੱਡ ਮਾਸਟਰ ਸ. ਨਵਨੀਤ ਸਿੰਘ, ਸ. ਗੁਰਦੀਪ ਸਿੰਘ ਹਿੰਦੀ ਮਾਸਟਰ, ਸ਼੍ਰੀ ਅਨੀਲ ਕੁਮਾਰ ਸ.ਸ. ਮਾਸਟਰ, ਸ਼੍ਰੀ ਤਨੁਜ ਗੋਇਲ ਕੰਪਿਊਟਰ ਅਧਿਆਪਕ ਵੱਲੋਂ ਮਾਨਵ ਸੇਵਾ ਸਦਨ ਦਾ ਸਵਾਗਤ ਕੀਤਾ।

6
780 views