logo

ਪੰਜਾਬ ਵਿੱਚ ਇੱਕ ਮਹੀਨੇ ਤੋਂ ਬੰਦ ਪਏ ਹਨ ਪੱਕੇ ਲਾਇਸੈਂਸ ਦੇ ਟ੍ਰੈਕ ਅਤੇ ਨਾ ਹੀ ਮਿਲ ਰਹੇ ਹਨ ਬਣੇ ਹੋਏ ਲਾਇਸੈਂਸ ਅਤੇ ਰਜਿਸਟ੍ਰੇਸ਼ਨ।

ਪੰਜਾਬ ਵਿੱਚ ਪਿਛਲੇ ਕਾਫ਼ੀ ਸਮੇਂ ਤੋਂ (ਡਾਟਾ ਅਪਰੇਟਰ) ਸਮਾਰਟ ਚਿਪ ਕੰਪਨੀ ਦਾ ਠੇਕਾ ਖ਼ਤਮ ਹੋਣ ਕਾਰਨ ਟਰਾਂਸਪੋਰਟ ਵਿਭਾਗ ਵਿੱਚ ਲਾਇਸੈਂਸ ਬਣਾਉਣ ਵਾਲੇ ਟ੍ਰੈਕਾ ਤੇ ਕੰਮਕਾਜ ਬੰਦ ਪਿਆ ਹੈ। ਨਵੀਂ ਕੰਪਨੀ ਵਲੋਂ ਹਾਲੇ ਤੱਕ ਕੋਈ ਵੀ ਕੰਮਕਾਜ ਦੀ ਸ਼ੁਰੂਆਤ ਨਹੀਂ ਕੀਤੀ ਜਿਸ ਕਾਰਨ ਪਬਲਿਕ ਨੂੰ ਜਿੰਨਾ ਦੇ ਲਰਨਿੰਗ ਲਾਇਸੈਸਾਂ ਦੀ ਮਿਆਦ ਪੂਰੀ ਹੋਣ ਵਾਲੀ ਹੈ ਜਾਂ ਪੂਰੀ ਹੋ ਚੁੱਕੀ ਹੈ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਤੇ ਟਰੈਫਿਕ ਨਿਯਮਾਂ ਅਨੁਸਾਰ ਚਲਾਣ ਦਾ ਖ਼ਤਰਾ ਬਣਿਆ ਰਹਿੰਦਾ ਹੈ ਕਈ ਬੱਚੇ ( ਸਟੂਡੈਂਟਸ) ਜਿਨ੍ਹਾਂ ਨੇ ਬਾਹਰਲੇ ਮੁਲਕਾਂ ਵਿੱਚ ਪੜ੍ਹਾਈ ਕਰਨ ਜਾਣਾ ਹੈ ਉਹ ਵੀ ਬਹੁਤ ਪਰੇਸ਼ਾਨ ਹਨ। ਇੱਥੇ ਹੀ ਨਹੀਂ ਬਸ ਸਗੋਂ ਨਾ ਹੀ ਪਬਲਿਕ ਦੀਆਂ ਵਿਭਾਗ ਵੱਲੋਂ ਜਾਰੀ ਕੀਤੇ ਗਏ ਕਾਗਜ਼ਾਤ (ਲਾਇਸੈਂਸ/ਰਜਿਸਟ੍ਰੇਸ਼ਨ) ਦੀਆਂ ਪ੍ਰਿੰਟਿੰਗ ਬੰਦ ਹੋਣ ਕਾਰਨ ਉਹ ਵੀ ਨਹੀਂ ਮਿਲ ਰਹੀਆਂ ਹਨ। ਸਰਕਾਰ ਦੇ ਕੀਤੇ ਵਾਦਿਆ ( ਗੰਰਟੀਆ) ਦੀ ਫੂਕ ਨਿਕਲੀ ਹੋਈ ਹੈ ਤਕਰੀਬਨ ਇੱਕ ਮਹੀਨੇ ਤੋਂ ਸਰਕਾਰੀ ਕੰਮਕਾਜ ਬੰਦ ਹੋਣ ਕਾਰਨ ਟਰਾਂਸਪੋਰਟ ਵਿਭਾਗ ਨੂੰ ਵੀ ਸਰਕਾਰੀ ਮਾਲੀਆ ਦਾ ਨੁਕਸਾਨ ਹੋ ਰਿਹਾ ਹੈ ਪਰ ਸਰਕਾਰ ਦੇ ਕੰਨ ਕੋਈ ਵੀ ਜੂੰ ਨਹੀਂ ਸਰਕਦੀ ਨਜ਼ਰ ਆ ਰਹੀ ਹੈ। ਕਿਉਂਕਿ ਹਾਥੀ ਦੇ ਦੰਦ ਖਾਣ ਦੇ ਹੋਰ ਅਤੇ ਦਿਖਾਉਣ ਦੇ ਹੋਰ।

6
1775 views