logo

ਇਹ ਪੰਜਾਬ ਵਿੱਚ ਹੀ ਨਹੀਂ ਪੂਰੇ ਭਾਰਤ ਵਿੱਚ ਹੋਣ ਵਾਲੇ ਪ੍ਰੋਸੈਸਿੰਗ ਦੀ ਸੂਰੁਆਤ ਹੈ।ਕਿਰਪਾ ਕਰਕੇ ਸਾਰੇ ਪੱਤਰਕਾਰ ਵੀਰ ਧਿਆਨ ਨਾਲ ਪੜਣ ਅਤੇ ਧਿਆਨ ਦੇਣ ਅਤੇ ਜੋ ਸਹਿਯੋਗ ਕਰ ਸਕਦੇ ਹੋਣ ਕਿਰਪਾ ਕਰਕੇ ਮਦਦ ਕਰਨਾ ਜੀ। "ਕਿ ਲੋਨ ਲੈਣਾ ਪਾਪ ਹੈ" ਜੇਕਰ ਮੋਕਾ ਮਿਲੇ ਤਾਂ ਇਸ ਫਾਇਨਾਂਸ ਕੰਪਨੀ ਦੇ 3000ਕਰੋੜ ਰੂਪਏ ਤੋਂ ਵੱਧ ਦੇ ਘੋਟਾਲੇ ਸਾਬਿਤ ਕਰਾਂਗਾ।


ਜੋ ਕਿ ਤੂਹਾਡੇ ਕਈ ਦਫਤਰਾਂ ਦੇ ਵਿੱਚ ਸੁਣਵਾਈ ਵਾਸਤੇ ਅਗਸਤ 2024 ਤੋਂ ਇਨਸਾਫ਼ ਦਿਵਾਉਣ ਲਈ ਸੂਭਮ ਹਾਊਸਿੰਗ ਡਿਵੈੱਲਪਮੈਂਟ ਫਾਇਨਾਂਸ ਕੰਪਨੀ ਲਿਮਟਿਡ ਦੇ ਵਿਰੁੱਧ ਮੇਰੇ(ਸ਼ਰਮਾ ਪੁੱਤਰ ਪ੍ਰੇਮ ਚੰਦ ਸ਼ਰਮਾ )ਵੱਲੋਂ ਚੱਲ ਰਿਹਾ ਹੈ। ਸਮੇਂ ਸਮੇਂ ਤੇ ਪੂਲਿਸ ਪ੍ਰਸ਼ਾਸ਼ਨ ਅਤੇ ਸ਼ੂਭਮ ਹਾਊਸਿੰਗ ਡਿਵੈੱਲਪਮੈਂਟ ਫਾਇਨਾਂਸ ਕੰਪਨੀ ਲਿਮਟਿਡ ਦੀ ਮਿਲੀ ਭੁਗਤ ਨਾਲ ਹਰ ਸਰਕਾਰੀ ਅਦਾਰੇ ਵਿੱਚ ਝੂਠ ਬੋਲ ਕੇ ਮੇਰਾ ਕੇਸ ਖਾਰਜ ਕਰਵਾਇਆ ਜਾਂਦਾ ਗਿਆ ਹੈ।
ਨਵੰਬਰ 2018 ਵਿੱਚ ਸੂਭਮ ਹਾਊਸਿੰਗ ਡਿਵੈੱਲਪਮੈਂਟ ਫਾਇਨਾਂਸ ਵਲੋਂ ਮੈਂ 1376505/-ਦਾ ਹੋਮ ਲੋਨ 240ਮਹੀਨਿਆਂ ਲਈ ਲਿਆ ਸੀ।ਜਿਸਨੂੰ ਕਿ ਪੂਰੇ ਇੱਕ ਸਾਲ ਬਾਅਦ ਨਵੰਬਰ 2019ਵਿੱਚ ਸੂਭਮ ਹਾਊਸਿੰਗ ਡਿਵੈੱਲਪਮੈਂਟ ਫਾਇਨਾਂਸ ਵਲੋਂ ਆਪਣੀ ਮਰਜੀ ਨਾਲ ਬਿਨਾਂ ਕਿਸੇ ਜਾਨਕਾਰੀ ਤੋਂ 348 ਮਹੀਨਿਆਂ ਦਾ ਕਰ ਦਿੱਤਾ ਗਿਆ ਇਨਾਂ ਹੀ ਨਹੀਂ ਬਲਕਿ ਜੋ ਕਿਸ਼ਤ 14795/-ਰੂਪਏ ਪ੍ਰਤੀ ਮਹੀਨਾ ਸੀ ਨੂੰ ਵਧਾਕੇ 15840/- ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਗਿਆ। ਇਹਨਾਂ ਵੱਲੋਂ ਇਹ ਸਭ ਕੁੱਝ ਕਰਨ ਉਪਰੰਤ ਮੈਨੂੰ ਲੋਨ ਵਕਤ ਹਸਤਾਖਰ ਕੀਤੇ ਐਗਰੀਮੈਂਟ ਤੋਂ ਇਲਾਵਾ ਤਕਰੀਬਨ 2300000/-ਰੁਪਏ ਹੋਰ ਮੋੜਨੇ ਪੈਣੇ ਸਨ।ਜਿਸ ਕਰਕੇ ਪਹਿਲਾਂ ਮੈਂ ਇਸਦੀ ਸ਼ਿਕਾਇਤ ਆਪਣੇ ਏਰੀਏ ਨੂੰ ਲੱਗਣ ਵਾਲੇ ਥਾਣੇ ਪੀ ਏ ਯੂ ਲੂਧਿਆਣਾ ਵਿੱਚ ਦਰਜ ਕਰਾਈ।
ਉਸ ਵਕਤ ਇਹਨਾਂ ਵੱਲੋਂ ਭੇਜੇ 6ਬੰਦਿਆਂ ਜਿਹਨਾਂ ਵੱਲੋਂ ਮੇਰੀ ਘਰਵਾਲੀ ਅਤੇ ਨਾਬਾਲਿਗ ਬੇਟੇ ਹਰਸ਼ਿਤ ਸ਼ਰਮਾ ਨੂੰ ਧਮਕਾਇਆ ਗਿਆ ਅਤੇ ਮੰਦਭਾਗੀ ਸਵਦਾਵਲੀ ਦੀ ਵਰਤੋਂ ਕੀਤੀ ਗਈ।ਜਿਸ ਕਰਕੇ ਮੇਰਾ ਬੇਟਾ ਹਰਸ਼ਿਤ ਸ਼ਰਮਾ ਅੱਜ ਤੱਕ ਉਸ ਵੇਲੇ ਲੱਗੇ ਸਦਮੇ ਕਾਰਣ ਅਸਥੇਮੈਟਿਕ ਟਾਇਪ ਅਟੈਕਸ ਦਾ ਮਰੀਜ਼ ਬਣ ਗਿਆ ਜੋਕਿ ਕ੍ਰਿਕੇਟ ਦਾ ਇੱਕ ਬਹੁਤ ਵਧੀਆ ਖਿਲਾੜੀ ਸੀ ਉਸਦਾ ਭਵਿੱਖ ਵੀ ਸੂਭਮ ਹਾਊਸਿੰਗ ਡਿਵੈੱਲਪਮੈਂਟ ਫਾਇਨਾਂਸ ਕੰਪਨੀ ਲਿਮਟਿਡ ਵੱਲੋਂ ਤਬਾਹ ਕਰ ਦਿੱਤਾ ਗਿਆ। ਜਿਸਦੇ ਸਬੂਤ ਅਤੇ ਸਾਰਾ ਮਾਮਲਾ ਪੁਲਸ ਕੰਪਲੇਂਟ ਵਿੱਚ ਦਰਜ ਹੈ।ਨਾਲ ਹੀ ਮੈਂ ਲੁਧਿਆਣਾ ਦੀ ਸਿਵਿਲ ਕੋਰਟ ਵਿੱਚ ਕੇਸ ਵੀ ਦਰਜ ਕਰ ਦਿੱਤਾ।
ਜੋਕਿ ਸਾਲ 2023 ਵਿੱਚ ਮੇਰੇ ਹੱਕ ਵਿੱਚ ਐਕਸ ਪਾਰਟੀ ਹੋਣ ਕਾਰਨ ਸੂਭਮ ਹਾਊਸਿੰਗ ਵੱਲੋਂ ਕੇਸ ਨੂੰ ਸਰਫੇਅਸੀ ਏਕਟ ਵਿੱਚ ਲਿਜਾ ਕੇ ਤਹਿਸੀਲਦਾਰ ਸਾਹਿਬ ਲੁਧਿਆਣਾ ਵੈਸਟ ਅਤੇ ਥਾਣਾ ਹੈਬੋਵਾਲ ਕਲਾਂ ਨੂੰ 30000-30000ਦੀ ਰਿਸ਼ਵਤ ਦੇਕੇ ਮੇਰੇ ਘਰ ਊਪਰ ਨਾਜਾਇਜ ਕਬਜਾ ਮਿਤਿ 7/08/2024 ਨੂੰ ਮੈਨੂੰ ਹੈਬੋਵਾਲ ਕਲਾਂ ਥਾਣਾ ਵਿੱਚ ਨਜਰਬੰਦ ਕਰਨ ਉਪਰੰਤ ਸਾਮ 6:30ਬਜੇ ਜਦੋਂਕਿ ਮੇਰੀ ਘਰਵਾਲੀ ਘਰ ਵਿੱਚ ਇੱਕਲੀ ਸੀ ਕੀਤਾ ਗਿਆ। ਜੋਕਿ ਗੈਰ ਕਾਨੂੰਨੀ ਢੰਗ ਨਾਲ ਲਿੱਤਾ ਗਿਆ ਇਥੇ ਇਹ ਗੱਲ ਵੀ ਤੁਹਾਡੇ ਧਿਆਨ ਵਿੱਚ ਲਿਆਉਣੀ ਜਰੂਰੀ ਹੈ। ਕਿ ਸਾਮ 4-5ਬਜੇ ਮਿਤਿ 7/08/2024 ਨੂੰ ਇਹਨਾਂ ਸੂਭਮ ਹਾਊਸਿੰਗ ਡਿਵੈੱਲਪਮੈਂਟ ਫਾਇਨਾਂਸ ਦੇ ਮੁਲਾਜਮ ਆਸ਼ਿਫ ਇਕਬਾਲ ਵੱਲੋਂ ਮੇਰੀ ਜਾਤ ਹਿੰਦੂ ਉਪਰ ਹਮਲਾ ਕੀਤਾ ਗਿਆ।
"ਮੇਰਾ ਨਾਮ ਆਸ਼ਿਫ ਇਕਬਾਲ ਹੈ ਤੇਰਾ ਨਾਮ ਪੰਕਜ ਸ਼ਰਮਾ ਹੈ ਨਾ ਜੇਕਰ ਤੂੰ ਸਾਰੇ ਪੈਸੇ ਵੀ ਦੇ ਦੇਵੇਂਗਾ ਤਾਂ ਵੀ ਮੈਂ ਕੋਸ਼ਿਸ਼ ਕਰਾਂਗਾ ਕਿ ਤੈਨੂੰ ਤੇਰਾ ਘਰ ਵਾਪਿਸ ਨਾ ਮਿਲੇ ਅਤੇ ਤੁਹਾਡੇ ਵਰਗਿਆਂ ਦੇ ਘਰ ਮੈਂ ਵੈਸੇ ਵੀ ਨਹੀਂ ਛੱਡਣੇ" ਜਿਸਦੇ ਕਿ ਕਾਲੋਨੀ ਵਾਸੀ ਗਵਾਹ ਹਨ, ਨਾਲ ਹੀ ਨਾਂਹੀ ਮੈਨੂੰ ਜਾਂ ਮੇਰੀ ਘਰਵਾਲੀ ਨੂੰ ਘਰ ਅੰਦਰ ਮੋਜੂਦ ਘਰੇਲੂ ਸਮਾਨ ਕੈਸ਼ ਸੋਨਾ ਚਾਂਦੀ ਦੀ ਲਿਸਟ ਜਾਂ ਵੀਡੀਓ ਤੱਕ ਨਹੀਂ ਦਿੱਤਾ ਗਿਆ।ਬਲਕਿ ਤਹਿਸੀਲਦਾਰ ਸਾਹਿਬ ਜਗਸੀਰ ਸਿੰਘ ਸਰਾਂ ਜੋਕਿ 5:30ਬਜੇ ਤੱਕ ਮੋਜੂਦ ਸਨ ਦੇ ਸਾਹਮਣੇ ਸੂਭਮ ਹਾਊਸਿੰਗ ਦੇ ਮੂਲਾਜਮਾਂ ਵਲੋਂ ਮੇਰੀ ਘਰਵਾਲੀ ਨਾਲ ਧੱਕੇਸ਼ਾਹੀ ਦੇ ਨਾਲ ਨਾਲ ਮੰਦਭਾਗੀ ਸ਼ਬਦਾਵਲੀ ਦੀ ਵੀ ਵਰਤੋਂ ਕੀਤੀ ਗਈ ਜਿਸਦੇ ਕਿ ਕਾਲੋਨੀ ਵਾਸੀ ਗਵਾਹ ਹਨ।
7/08/2024 ਨੂੰ ਮੇਰੇ ਘਰ ਨੂੰ ਸੀਲਬੰਦ ਤਾਲੇ ਨਾਲ ਬੰਦ ਕਰਣ ਤੋਂ ਬਾਅਦ 18/08/2024 ਨੂੰ ਹੀ ਸੂਭਮ ਹਾਊਸਿੰਗ ਦੇ ਕਰਮਚਾਰੀਆਂ ਵੱਲੋਂ ਸੀਲਬੰਦ ਤਾਲੇ ਨੂੰ ਸੀਲ ਪੱਟ ਕੇ ਗੈਰ ਕਾਨੂੰਨੀ ਢੰਗ ਨਾਲ ਖੋਲ ਲਿਆ ਗਿਆ ਇਨਾਂ ਹੀ ਨਹੀਂ ਬਲਕਿ ਅਗਲੇ 7-10ਦਿਨਾਂ ਵਿੱਚ ਹੀ ਘਰ ਅੰਦਰ ਮੋਜੂਦ ਸੋਨਾ,ਚਾਂਦੀ ਅਤੇ ਕੈਸ਼ ਦੀ ਚੋਰੀ ਦੇ ਕੰਮ ਨੂੰ ਅੰਜਾਮ ਦਿੱਤਾ ਗਿਆ। ਜੋਕਿ ਸੋਨਾ ਲੱਗਭਗ 25-28ਗਰਾਮ ਚਾਂਦੀ ਲੱਗਭਗ 260-280ਗਰਾਮ ਅਤੇ ਕੈਸ਼ 8500/-ਜੋਕਿ ਮੇਰੀ ਘਰਵਾਲੀ ਵੱਲੋਂ ਬਚਤ ਕੀਤੀ ਗਈ ਰਕਮ ਸੀ।28/08/2024 ਤੋਂ 04/10/2024 ਤੱਕ ਲਗਾਤਾਰ ਹਰ ਸਰਕਾਰੀ ਅਦਾਰੇ ਵਿੱਚ ਦਰਖਾਸਤਾਂ ਦੇਣ ਉਪਰੰਤ ਜਦੋਂ ਮੇਰੀ ਕੋਈ ਸੁਣਵਾਈ ਨਾ ਹੋਈ।
ਤਾਂ ਮਿਤਿ 05/10/2024 ਨੂੰ ਦੁਪਹਿਰ ਕਰੀਬ 2 ਬਜੇ ਕਿਸਾਨ ਮਜਦੂਰ ਜਾਗ੍ਰਤੀ ਮੰਚ ਦੇ ਕਾਰਜਕਰਤਾਵਾਂ ਅਤੇ ਕੋਲੋਨੀ ਵਾਸੀਆਂ ਦੇ ਸਹਿਯੋਗ ਨਾਲ ਘਰ ਦਾ ਤਾਲਾ ਖੋਲ ਕੇ ਕਬਜਾ ਵਾਪਸ ਲਿੱਤਾ ਗਿਆ ਤਾਂ ਜਿਹੜੀ ਪਹਿਲੀ ਵੀਡੀਓ ਸਾਡੇ ਵੱਲੋਂ ਬਣਾਈ ਗਈ ਉਸ ਵਿੱਚ ਸਾਫ ਸਾਫ ਨਜ਼ਰ ਆ ਰਿਹਾ ਹੈ ਕਿ ਦਰਾਜ਼ ਦਾ ਤਾਲਾ ਤੋੜ ਭੰਨ ਕੇ ਚੋਰੀ ਨੂੰ ਅੰਜਾਮ ਦਿੱਤਾ ਗਿਆ ਸੀ। ਜਿਸਦੀ ਕਿ ਕਈ ਦਰਖਾਸਤਾਂ ਮੇਰੇ ਵੱਲੋਂ ਅਲੱਗ ਅਲੱਗ ਅਦਾਰਿਆਂ ਵਿੱਚ ਦੇਣ ਦੇ ਬਾਵਜੂਦ ਅੱਜ ਮਿਤਿ 12/01/2025 ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਮੇਰੇ ਘਰੋਂ ਚੋਰੀ ਹੋਇਆ ਸਮਾਨ ਮੂੜ ਸਾਨੂੰ ਕਿਸ ਤਰਾਂ ਪ੍ਰਾਪਤ ਹੋਵੇਗਾ।
ਇਥੇ ਮੈਂ ਇਹ ਤੁਹਾਡੀ ਨਜਰ ਵਿੱਚ ਲਿਆਉਣਾ ਜਰੂਰੀ ਸਮਝਦਾ ਹਾਂ ਕਿ ਹੂਣ ਮੇਰਾ ਕੇਸ ਇੱਕਲਾ ਪੰਜਾਬ ਸਟੇਟ ਹਿਉਮਨ ਰਾਈਟ ਕਮਿਸ਼ਨ,ਪੰਜਾਬ ਤੋਂ ਇਲਾਵਾ ਹੋਰ ਕਿਸੀ ਵੀ ਅਦਾਲਤ ਵਿੱਚ ਨਹੀਂ ਚੱਲ ਰਿਹਾ ਹੈ। ਸੂਭਮ ਹਾਊਸਿੰਗ ਡਿਵੈੱਲਪਮੈਂਟ ਫਾਇਨਾਂਸ ਕੰਪਨੀ ਲਿਮਟਿਡ ਵੱਲੋਂ ਹਰ ਅਦਾਰੇ ਵਿੱਚ ਝੂਠ ਬੋਲ ਕੇ ਮੇਰੇ ਕੇਸ ਨੂੰ ਹੀ ਨਹੀਂ ਬਲਕਿ ਹਰੇਕ ਲੋਨਧਾਰਕ ਦੇ ਕੇਸਾਂ ਨੂੰ ਖਾਰਜ ਕਰਵਾਇਆ ਜਾਂਦਾ ਹੈ। ਕਿਰਪਾ ਕਰਕੇ ਮੇਰੇ ਕੇਸ ਦੀ ਪੂਰੀ ਜਾਂਚ ਪੜਤਾਲ ਕਰਨ ਲਈ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਜਾਵੇ ਜੀ। ਆਪ ਜੀ ਦੀ ਅਤਿ ਕਿਰਪਾ ਹੋਵੇਗੀ।
ਹੂਣ ਉਹਨਾਂ ਦੀ ਜਦੋਂ ਪੰਜਾਬ ਵਿੱਚ ਸੁਣਵਾਈ ਨਹੀਂ ਹੋ ਰਹੀ ਤਾਂ ਉਹਨਾਂ ਵੱਲੋਂ ਹੋਮ ਲੋਨ ਦੇ ਕੇਸ ਦੀ ਬਜਾਏ ਮੈਨੂੰ ਹਰਾਸ਼ ਅਤੇ ਪ੍ਰੇਸ਼ਾਨ ਕਰਨ ਲਈ ਗੁੜਗਾਂਵਾਂ ਉਹਨਾਂ ਦੇ ਹੋਮ ਟਾਉਨ ਵਿੱਚ ਚੈੱਕ ਬਾਉਂਸਿੰਗ ਦਾ 138 ਦਾ ਪਰਚਾ ਕਰਕੇ ਨਜ਼ਾਇਜ ਤਰੀਕੇ ਨਾਲ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਜਦੋਂ ਕਿ ਡੀ ਐਸ ਪੀ ਗੁਰਦੇਵ ਸਿੰਘ ਜੀ ਨੂੰ ਹਰ ਲੋੜੀਂਦੇ ਦਸਤਾਵੇਜ ਅਤੇ ਸਬੂਤ ਦੇਣ ਦੇ ਬਾਅਦ ਵੀ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਕਿਰਪਾ ਕਰਕੇ ਮੈਨੂੰ ਇਨਸਾਫ ਦਿਵਾਉਣ ਦੀ ਕ੍ਰਿਪਾਲਤਾ ਕੀਤੀ ਜਾਏ ਜੀ ਅਤੇ ਨਾਲ ਹੀ ਮੈਂ ਤੂਹਾਨੂੰ ਇਹ ਵੀ ਦੱਸ ਦੇਣਾ ਚਾਹੂੰਨਾ ਹਾਂ ਕਿ ਮੈਂ ਇਸ ਵਕਤ ਕੋਈ ਵੀ ਵਕੀਲ ਹਾਇਰ ਕਰਨ ਦੀ ਹਾਲਤ ਵਿੱਚ ਨਹੀਂ ਹਾਂ।
ਆਪ ਜੀ ਦਾ ਧੰਨਵਾਦੀ
ਸ਼ਰਮਾ
ਪੁੱਤਰ ਪ੍ਰੇਮ ਚੰਦ ਸ਼ਰਮਾ
32/33,ਸੱਚਦੇਵਾ ਇਨਕਲੇਵ ਸੋਸਾਇਟੀ,
ਨਜਦੀਕ ਬਲੋਕੇ ਵਾਟਰ ਟ੍ਰੀਟਮੈਂਟ ਪਲਾਂਟ,ਬਾਰਨਹਾੜਾ,ਲੂਧਿਆਣਾ-141008,ਪੰਜਾਬ 77106-05955
99145-21804

22
3568 views