ਜਲੰਧਰ ਸ਼ਹਿਰ ਨੂੰ ਵਨੀਤ ਧੀਰ ਦੇ ਰੂਪ ਵਿੱਚ 7ਵਾਂ ਮੇਅਰ ਮਿਲਿਆ ਹੈ
ਜਲੰਧਰ ਨਗਰ ਨਿਗਮ ਦੀਆਂ ਚੋਣਾਂ ਦੇ ਲਗਭਗ 20 ਦਿਨਾਂ ਬਾਅਦ ਸ਼ਹਿਰ ਨੂੰ 7ਵਾਂ ਅਤੇ ਨਵਾਂ ਮੇਅਰ ਮਿਲ ਗਿਆ ਹੈ। ਵਿਨੀਤ ਧੀਰ ਨੂੰ ਸਰਬਸੰਮਤੀ ਨਾਲ ਜਲੰਧਰ ਨਗਰ ਨਿਗਮ ਦਾ ਮੇਅਰ ਚੁਣਿਆ ਗਿਆ ਹੈ। ਇਸ ਦੇ ਨਾਲ ਹੀ ਕਰਮਜੀਤ ਕੌਰ ਬਿੱਟੂ ਨੂੰ ਸੀਨੀਅਰ ਡਿਪਟੀ ਮੇਅਰ ਨਿਯੁਕਤ ਕੀਤਾ ਗਿਆ ਹੈ ਅਤੇ ਮਲਕੀਤ ਸਿੰਘ ਸਰਪੰਚ ਨੂੰ ਡਿਪਟੀ ਮੇਅਰ ਬਣਾਇਆ ਗਿਆ ਹੈ।