
Msp ਸਿਰਫ ਕਿਸਾਨਾ ਲਈ ਹੀ ਫਾਇਦੇਮੰਦ ਨਹੀਂ ਬਲਕਿ ਖਪਤਕਾਰਾਂ ਲਈ ਵੀ ਲਾਭਦਾਇਕ ਹੈ-ਪ੍ਧਾਨ ਗੁਰਸੇਵਕ ਸਿੰਘ ਮੱਲ੍ਹਾ
Msp ਸਿਰਫ ਕਿਸਾਨਾ ਲਈ ਹੀ ਫਾਇਦੇਮੰਦ ਨਹੀਂ ਬਲਕਿ ਖਪਤਕਾਰਾਂ ਲਈ ਵੀ ਲਾਭਦਾਇਕ ਹੈ-ਪ੍ਧਾਨ ਗੁਰਸੇਵਕ ਸਿੰਘ ਮੱਲ੍ਹਾ
--- ਕਿਸਾਨ ਯੂਨੀਅਨ ਡੱਲੇਵਾਲ ਵੱਲੋ ਜੋ ਬਾਰਡਰ ਤੇ ਮੋਰਚਾ ਲਾਇਆ ਹੋਇਆ ਉਸ ਬਾਰੇ ਕਈ ਤਰਾਂ ਦੀ ਬਿਆਨਬਾਜੀ ਸੁਣਨ ਨੂੰ ਮਿਲਦੀ ਹੈ ਕੋਈ ਇਸ ਮੋਰਚੇ ਦੇ ਹੱਕ ਵਿੱਚ ਅਤੋ ਕੋਈ ਖਿਲਾਫ ਬੋਲ ਰਿਹਾ ਪ੍ਰੰਤੂ ਸਚਾਈ ਇਹ ਹੈ ਕਿ ਜੇਕਰ msp ਲਾਗੂ ਨਹੀਂ ਹੁੰਦੀ ਇਸਦਾ ਖਮਿਆਜਾ ਖਪਤਕਾਰਾਂ ਨੂੰ ਵੱਡੇ ਪੱਧਰ ਤੇ ਭੁਗਤਣਾ ਪੈਣਾ। ਸਾਡੇ ਤੋਂ ਕੌਡੀਆਂ ਦੇ ਜਿਨਸ ਖਰੀਦ ਕੇ ਆਪਣੀ ਮਰਜੀ ਦੀਆਂ ਕੀਮਤਾਂ ਮਾਰਕੀਟ ਵਿੱਚ ਲਿਆਉਣਗੇ ਇਸ ਨਾਲ ਜੋ ਮਹਿੰਗਾਈ ਨੂੰ ਵੜਾਵਾਂ ਅਤੇ ਆਮ ਵਿਆਕਤੀ ਹੋਰ ਆਰਥਿਕ ਬੋਝ ਹੇਠ ਦੱਬਿਆ ਜਾਵੇਗਾ।
ਇਸ ਕਰਕੇ ਇਹ ਜਰੂਰੀ ਕਿ ਇਸ ਲੜਾਈ ਵਿੱਚ ਹਰ ਵਰਗ ਨੂੰ ਸਾਥ ਦੇਣਾ ਚਾਹੀਦਾ ਤਾਂਕਿ ਅਸੀਂ ਵੱਡੇ ਆਰਥਿਕ ਨੁਕਸਾਨ ਤੋਂ ਬਚ ਸਕੀਏ। ਇਸ ਤੋਂ ਇਲਾਵਾ ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਆ ਹੈ ਕਿ ਜੋ ਪੰਜਾਬ ਵਿੱਚ ਵੱਡੇ ਵੱਡੇ ਮੌਲ ਖੁਲ੍ਹ ਰਹੇ ਜਾਂ ਸਾਡੇ ਵਿੱਚ ਆਨਲਾਈਨ ਸ਼ਾਪਿੰਗ ਦਾ ਵੱਧ ਰਿਹਾ ਰੁਝਾਨ ਛੋਟੇ ਦੁਕਾਨਦਾਰਾਂ ਉਜਾੜੇ ਵੱਲ ਧਕੇਲ ਰਿਹਾ ਕਿਉਂਕਿ ਇਸ ਨਾਲ ਦੁਕਾਨਦਾਰੀ ਘਾਟੇ ਵੱਲ ਜਾ ਰਹੀ ਸਾਨੂੰ ਆਪਣਿਆ ਨਾਲ ਖੜ੍ਹਨ ਦੀ ਲੋੜ ਛੋਟੇ ਕਾਰੋਬਾਰ ਬਚਾਉਣ ਦੀ ਲੋੜ ਹੈ। ਸਰਵਜਨ ਸੇਵਾ ਪਾਰਟੀ ਦੇ ਸੂਬਾ ਪ੍ਧਾਨ ਗੁਰਸੇਵਕ ਸਿੰਘ ਮੱਲ੍ਹਾ ਨੇ ਕਿਹਾਕਿ ਸਾਡੀ ਪਾਰਟੀ ਵੱਲੋਂ ਆਪਣਿਆ ਨੂੰ ਪਹਿਲ ਮਿਸ਼ਨ ਦੀ ਸ਼ੁਰੂਆਤ ਕੀਤੀ ਜਿਸ ਪਾਰਟੀ ਵਰਕਰਾਂ ਨੂੰ ਹਦਾਇਤ ਕੀਤੀ ਕਿ ਉਹ ਆਨਲਾਈਨ ਸ਼ਾਪਿੰਗ ਜਾਂ ਮਾਲ ਵਿੱਚ ਜਾਕੇ ਖਰੀਦਦਾਰੀ ਕਰਨ ਦੀ ਬਜਾਏ ਛੋਟੇ ਦੁਕਾਨਦਾਰਾਂ ਤੋਂ ਹੀ ਸਮਾਨ ਖਰੀਦੋ ਅਤੇ ਸਾਥੀਆਂ ਸਕੇ ਸਬੰਧੀਆਂ ਨੂੰ ਅਪੀਲ ਕਰਨ ਕਿ ਉਹ ਆਨਲਾਈਨ ਸ਼ਾਪਿੰਗ ਜਾਂ ਮਾਲ ਤੋਂ ਖਰੀਦਦਾਰੀ ਨਾ ਕਰਨ । ਪੰਜਾਬ ਵਿੱਚ ਪਹਿਲਾਂ ਹੀ ਬੇਰੁਜ਼ਗਾਰੀ ਚਰਮ ਸਿਖਰਾਂ ਤੇ ਹੈ ਜਿਸ ਵਿਦੇਸ਼ਾਂ ਵੱਲ ਭੱਜ ਰਹੇ ਹਨ ਅਤੇ ਬਹੁਤ ਆਰਥਿਕ ਪ੍ਰੇਸ਼ਾਨੀ ਤੋਂ ਤੰਗ ਹੋ ਕੇ ਨਸ਼ਿਆਂ ਦੀ ਦਲਦਲ ਵਿੱਚ ਫਸ ਗਏ ਜਿਸ ਕਰਕੇ ਪੰਜਾਬ ਵਿਚ ਆਕੇ ਪ੍ਰਵਾਸੀਆਂ ਨੂੰ ਵੱਸਣ ਦਾ ਮੌਕਾ ਮਿਲ ਰਿਹਾ ਸਾਡੀਆਂ ਵੋਟਾਂ ਦੀ ਗਿਣਤੀ ਦਿਨੋ-ਦਿਨ ਘਟ ਰਹੀ ਤੇ ਪ੍ਰਵਾਸੀਆਂ ਦੀ ਵੋਟ ਵੱਧ ਰਹੀ ਇਹੀ ਕਾਰਨ ਹੈ ਕਿ ਸਾਡੇ ਨਾ ਚਾਹੁੰਣ ਦੇ ਬਾਵਜੂਦ ਪੰਜਾਬ ਅਤੇ ਪੰਜਾਬੀ ਵਿਰੋਧੀ ਪਾਰਟੀਆਂ ਪੰਜਾਬ ਵਿੱਚ ਆਪਣੀਆ ਸਰਕਾਰਾਂ ਬਣਾਉਣ ਵਿੱਚ ਕਾਮਯਾਬ ਹੋ ਜਾਂਦੀਆਂ ਸਰਵਜਨ ਸੇਵਾ ਪਾਰਟੀ ਦੇ ਸੂਬਾ ਪ੍ਰਧਾਨ ਗੁਰਸੇਵਕ ਸਿੰਘ ਮੱਲ੍ਹਾ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਪੰਜਾਬ ਤੇ ਪੰਜਾਬੀਆਂ ਦੇ ਹੱਕਾਂ ਨੂੰ ਬਚਾਉਣ ਲਈ ਆਪਣਿਆ ਨੂੰ ਪਹਿਲ ਮਿਸ਼ਨ ਦਾ ਸਾਥ ਦਿਓ ਅਤੇ ਪੰਜਾਬ ਵਿਰੋਧੀ ਨੀਤੀਆਂ ਨੂੰ ਮਾਤ ਦਿਓ।