logo

ਗ੍ਰੰਥੀ ਪਾਠੀ ਸਿੰਘਾਂ ਦੀ ਘਾਟ.... ਭੁਪਿੰਦਰ ਸਿੰਘ ਸਰਪੰਚ

ਅੱਜ ਦਾ ਸਿੱਖ ਕੌਮ ਦਾ ਸਭ ਤੋਂ ਵੱਡਾ ਦੁਖਾਂਤ ਇਹ ਹੈ ਕਿ ਗੁਰੂਦੁਆਰਾ ਸਾਹਿਬਾਂ ਵਿਚ ਪ੍ਰਕਾਸ਼ ਦਿਹਾੜੇ ਦੇ ਮੌਕੇ ਪਾਠੀ ਗ੍ਰੰਥੀ ਸਿੰਘਾਂ ਦੀ ਕਮੀ ਆ ਰਹੀ ਹੈ। ਅੱਜ ਕੱਲ੍ਹ ਦੀ ਨਵੀਂ ਪੀੜ੍ਹੀ ਵਿਚ ਕੋਈ ਵੀ ਗ੍ਰੰਥੀ ਸਿੰਘ ਬਣਨ ਨੂੰ ਤਿਆਰ ਨਹੀਂ ਹੈ।
ਜਦੋਂ ਗੁਰੂ ਸਾਹਿਬਾਨਾਂ ਦੇ ਗੁਰਪੁਰਬ ਆਉਂਦੇ ਹਨ ਤਾਂ ਕਿ ਕੋਈ ਵੀ ਗ੍ਰੰਥੀ ਜਾਂ ਪਾਠੀ ਸਿੰਘ ਨਹੀਂ ਮਿਲਦਾ ਜਿਸ ਕਾਰਨ ਗੁਰੂ ਘਰਾਂ ਵਿੱਚ ਬੁਹਤ ਹੀ ਮੁਸ਼ਕਿਲ ਆਉਂਦੀ ਹੈ ਕਿਉੰਕਿ ਅਜਿਹੇ ਮੌਕਿਆਂ ਤੇ ਕੋਈ ਵੀ ਗ੍ਰੰਥੀ ਜਾ ਪਾਠੀ ਸਿੰਘ ਨਹੀਂ ਮਿਲਦਾ। ਇਹਨਾ ਸਬਦਾਂ ਦਾ ਪ੍ਰਗਟਾਵਾ ਬਾਬਾ ਬੁੱਢਾ ਜੀ ਇੰਟਰਨੈਸ਼ਨਲ ਗੁਰਮਤਿ ਗ੍ਰੰਥੀ ਸਭਾ (ਰਜਿ:) ਭਾਰਤ ਦੇ ਚੇਅਰਮੈਨ ਪੰਜਾਬ ਭਾਈ ਭੁਪਿੰਦਰ ਸਿੰਘ ਸਰਪੰਚ ਜੀ ਨੇ ਕੀਤਾ। ਓਹਨਾ ਨੇ ਇਹ ਵੀ ਕਿਹਾ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨਾਨਕ ਨਾਮ ਲੇਵਾ ਸੰਗਤਾਂ ਨੂੰ ਇਸ ਮੁੱਦੇ ਉੱਪਰ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ ਅਤੇ ਮੌਜ਼ੂਦਾ ਮਹਿੰਗਾਈ ਨੂੰ ਮੁੱਖ ਰੱਖਦਿਆਂ ਗ੍ਰੰਥੀ ਪਾਠੀ ਸਿੰਘਾਂ ਦੇ ਆਰਥਿਕ ਪੱਖ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ।
ਇਸ ਲਈ ਪਾਠੀ ਸਿੰਘਾਂ ਨੂੰ ਤਿਆਰ ਕਰਨ ਲਈ ਹਰ ਇਲਾਕਿਆਂ ਵਿੱਚ ਕੋਈ ਵੀ ਟਕਸਾਲ ਖੋਲ੍ਹੀ ਜਾਵੇ ਤਾਂ ਜੋ ਕੋਈ ਪਾਠੀ ਸਿੰਘ ਓਥੋਂ ਆਪਣੀ ਸਿੱਖਿਆ ਪ੍ਰਾਪਤ ਕਰਕੇ ਸੁੱਧ ਪਾਠ ਕਰ ਸਕਣ ਅਤੇ ਗ੍ਰੰਥੀ ਪਾਠੀ ਸਿੰਘਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਦੁਨਿਆਵੀ ਸਹੂਲਤਾਂ ਦਿੱਤੀਆਂ ਜਾਣ ।

4
329 views