logo

ਨਵੇਂ ਸਾਲ ਦੇ ਸਬੰਧ ਵਿੱਚ ਇਤਿਹਾਸਕ ਗੂੱਗਾ ਮੈੜੀ ਮੰਦਿਰ ਪਿੰਡ ਨਮਾਦਾ ਵਿਖੇ ਕਰਵਾਇਆ ਵਿਸ਼ਾਲ ਭੰਡਾਰਾ

ਸਮਾਣਾ (ਹਰਬੰਸ ਸਿੰਘ)ਨਵੇਂ ਸਾਲ ਦੀ ਆਮਦ ਨੂੰ ਲੈਕੇ ਇਤਿਹਾਸਕ ਗੂੱਗਾ ਮੈੜੀ ਮੰਦਿਰ ਪਿੰਡ ਨਮਾਦਾ ਵਿਖੇ ਸਮੂਹ ਮੇਲਾ ਪ੍ਰਬੰਧਕ ਕਮੇਟੀ ਸਮੂਹ ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਵਿਸ਼ਾਲ ਭੰਡਾਰਾ ਕਰਵਾਇਆ ਗਿਆ ਜਿਸ ਵਿਚ ਦੂਰੌਂ ਦੂਰੋਂ ਸੰਗਤਾਂ ਬਾਬਾ ਜੀ ਦੇ ਮੰਦਿਰ ਤੇ ਨਤਮਸਤਕ ਹੋਣ ਲਈ ਪਹੁੰਚੀਆਂ। ਇਸ ਮੌਕੇ ਸੰਗਤਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ। ਬਾਬਾ ਜੀ ਦੇ ਦਰਸ਼ਨ ਕਰਨ ਵਾਲੀਆਂ ਸੰਗਤਾਂ ਨੂੰ ਗੁੱਗਾ ਮੈੜੀ ਦੇ ਸ਼ੇਖ ਸਵਾਇਆਂ ਵੱਲੋਂ ਬਾਬਾ ਜੀ ਗੁਣਗਾਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਹਲਕਾ ਸਮਾਣਾ ਤੋਂ ਵਿਧਾਇਕ ਚੇਤਨ ਸਿੰਘ ਜੋੜਾ ਮਾਜਰਾ ਜੀ ਵੀ ਬਾਬਾ ਜੀ ਨਤਮਸਤਕ ਹੋਣ ਲਈ ਪਹੁੰਚੇ ਉਨ੍ਹਾਂ ਦੇ ਨਾਲ ਉਨ੍ਹਾਂ ਦੇ PA ਗੁਰਦੇਵ ਟਿਵਾਣਾ ਦੀਪਕ ਵਧਵਾ ਵੀ ਮੌਜੂਦ ਰਹੇ। ਇਸ ਮੌਕੇ ਸਮੂਹ ਮੇਲਾ ਪ੍ਰਬੰਧਕ ਕਮੇਟੀ ਅਤੇ ਸਮੂਹ ਗ੍ਰਾਮ ਪੰਚਾਇਤ ਨਮਾਦਾ ਵੱਲੋਂ ਚੇਤਨ ਸਿੰਘ ਜੋੜਾ ਮਾਜਰਾ ਜੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਚੇਤਨ ਸਿੰਘ ਜੋੜਾ ਮਾਜਰਾ ਜੀ ਵੱਲੋਂ ਮੰਦਿਰ ਤੇ ਪਹੁੰਚੀਆਂ ਹੋਈਆਂ ਸੰਗਤਾਂ ਨੂੰ ਨਵੇਂ ਸਾਲ ਦੀਆਂ ਵਧਾਈਆਂ
ਇਸ ਮੌਕੇ ਤੇ ਰਜਿੰਦਰ ਸਿੰਘ,ਕੁਲਵੀਰ ਸਿੰਘ,ਜਗਤਾਰ ਸਿੰਘ, ਜਸਵੀਰ ਸਿੰਘ, ਲਾਲ ਸਿੰਘ, ਦਰੋਗਾ ਸਿੰਘ, ਪਿੰਡ ਦੇ ਸਰਪੰਚ ਬਲਕਾਰ ਸਿੰਘ, ਰਵਿੰਦਰ ਸਿੰਘ, ਸਤਨਾਮ ਸਿੰਘ, ਚਰਨੀ ਸਿੰਘ ਅਤੇ ਸਮੂਹ ਨਗਰ ਨਿਵਾਸੀ ਹਾਜ਼ਰ ਸਨ।

0
15 views