
ਰਾਜਨੀਤਿਕ ਬੰਦੇ ਨਹੀਂ ਧਰਮ ਪ੍ਰਚਾਰਕ ਹੋਣੇ ਚਾਹੀਦੇ ਨੇ ਧਾਰਮਿਕ ਸੰਸਥਾਵਾਂ ਦੇ ਮੁਖੀ
ਰਾਜਨੀਤਿਕ ਬੰਦੇ ਨਹੀਂ ਧਰਮ ਪ੍ਰਚਾਰਕ ਹੋਣੇ ਚਾਹੀਦੇ ਨੇ ਧਾਰਮਿਕ ਸੰਸਥਾਵਾਂ ਦੇ ਮੁਖੀ
ਜਥੇਦਾਰ ਦਾਦੂਵਾਲ ਵੱਲੋਂ ਉਲੀਕੇ ਸਫਰ ਏ ਸ਼ਹਾਦਤ ਦੇ ਪ੍ਰੋਗਰਾਮ ਸੰਸਾਰ ਚ ਵੱਸਦੇ ਸਿੱਖਾਂ ਲਈ ਮਾਣ ਵਾਲੀ ਗੱਲ
( 28 ਦਸੰਬਰ 2024 ਗੁਰਦੁਆਰਾ ਸ੍ਰੀ ਨਾਢਾ ਸਾਹਿਬ )
ਵੱਡਾ ਫਰਕ ਹੁੰਦਾ ਜਦੋਂ ਉਹ ਸ਼ਖਸੀਅਤ ਪ੍ਰਬੰਧ ਚਲਾਵੇ ਜੋ ਆਪਣੇ ਕੰਮ ਚ ਮੁਹਾਰਤ ਰੱਖਦਾ ਹੋਵੇ ਦੂਜੇ ਪਾਸੇ ਸਿਰਫ ਬਿਜ਼ਨਸ ਵਪਾਰ ਲਈ ਭਾਵ ਆਪਣੇ ਨਿਜ ਸਵਾਰਥ ਲਈ ਪ੍ਰਬੰਧ ਦੀ ਆਸ ਰੱਖੀ ਬੈਠੇ ਰਾਜਨੀਤਿਕ ਲੀਡਰਾਂ ਤੋਂ ਸੁਚੱਜੇ ਪ੍ਰਬੰਧ ਦੀ ਆਸ ਕਰਨਾ ਦਿਨ ਦਿਹਾੜੇ ਖੁਦ ਮੂਰਖ ਬਣਨ ਵਾਲੀ ਗੱਲ ਹੈ । ਦਮਦਮੀ ਟਕਸਾਲ ਜਿਸ ਦੇ 14ਵੇਂ ਮੁਖੀ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਹੋਏ ਹਨ। ਉਸ ਟਕਸਾਲ ਦੇ ਵਿਦਿਆਰਥੀ ਰਹੇ ਨੇ ਕਿਸੇ ਵੇਲੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ । ਪਿਛਲੇ ਤਿੰਨ ਦਹਾਕਿਆਂ ਤੋਂ ਲਗਾਤਾਰ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਬਿਨਾਂ ਕਿਸੇ ਨਿਜ ਸਵਾਰਥ ਤੋਂ ਲੱਗੇ ਹੋਏ ਨੇ । ਜਥੇਦਾਰ ਦਾਦੂਵਾਲ ਨੇ ਝੂਠੇ ਸੌਦੇ ਵਾਲੇ ਪਖੰਡੀ ਅਸਾਧ ਦੇ ਗੁਰੂ ਸਾਹਿਬ ਦੀ ਨਕਲ ਕਰਨ ਦੇ ਵਿਰੋਧ ਕਾਰਨ ਉਸ ਵੇਲੇ ਦੀਆਂ ਨਾ ਸਿਰਫ ਹਕੂਮਤਾਂ ਦੇ ਨਿਸ਼ਾਨੇ ਤੇ ਆਏ ਬਲਕਿ ਜੇਲਾਂ ਵੀ ਕੱਟੀਆਂ । ਪਰ ਕੌਮ ਲਈ ਮਾਣ ਵਾਲੀ ਗੱਲ ਕਿ ਜਥੇਦਾਰ ਦਾਦੂਵਾਲ ਨੇ ਆਪਣਾ ਸਟੈਂਡ ਨਹੀਂ ਬਦਲਿਆ । ਸਿੱਖ ਕੌਮ ਦੇ ਅਨੇਕਾਂ ਪੰਥਕ ਮਸਲੇ, ਉਹ ਮਸਲੇ ਜਿਨਾਂ ਦੇ ਵਿੱਚ ਦਖਲ ਅੰਦਾਜੀ ਕਰਨ ਤੋਂ ਵੱਡੇ ਵੱਡੇ ਸਿੱਖ ਕੌਮ ਦੇ ਲੀਡਰ ਕਹਾਉਣ ਵਾਲੇ ਪਾਸਾ ਵੱਟ ਗਏ । ਐਸੇ ਮਸਲਿਆਂ ਦੇ ਵਿੱਚ ਨਾ ਕੇ ਸਿਰਫ ਜਥੇਦਾਰ ਦਾਦੂਵਾਲ ਨੂੰ ਖੜੇ ਵੇਖਿਆ ਬਲਕਿ ਉਹਨਾਂ ਮਸਲਿਆਂ ਦਾ ਹੱਲ ਵੀ ਕਰਵਾਇਆ ਜਿਸ ਦੀ ਵੱਡੀ ਉਦਾਹਰਨ ਹੈ ਗੁਰਦੁਆਰਾ ਖਿਚੜੀ ਸਾਹਿਬ ਬਲਬੇੜਾ ।
ਅੱਜ ਮਿਤੀ 28 ਦਸੰਬਰ 2024 ਨੂੰ ਸਫਰ ਏ ਸ਼ਹਾਦਤ ਦਾ ਆਖਰੀ ਦਿਨ ਤੋਂ ਇੱਕ ਦਿਨ ਪਹਿਲਾਂ ਵਾਲਾ ਪ੍ਰੋਗਰਾਮ ਗੁਰਦੁਆਰਾ ਸ਼੍ਰੀ ਨਾਢਾ ਸਾਹਿਬ ਵਿਖੇ ਕਰਵਾਇਆ ਗਿਆ । ਜ਼ਿਕਰਯੋਗ ਹੈ ਕਿ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਵੱਲੋਂ ਹਰਿਆਣਾ ਕਮੇਟੀ ਧਰਮ ਪ੍ਰਚਾਰ ਦਾ ਪ੍ਰਧਾਨ ਹੋਣ ਦੇ ਨਾਤੇ ਪ੍ਰਚਾਰ ਪ੍ਰਸਾਰ ਦੇ ਸਾਰੇ ਪ੍ਰੋਗਰਾਮ ਉਹਨਾਂ ਵੱਲੋਂ ਖੁਦ ਉਲੀਕੇ ਗਏ ਹਨ । ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਤਰਾਵੜੀ ਤੋਂ ਲੈ ਕੇ ਅੱਜ ਦੇ ਨਾਢਾ ਸਾਹਿਬ ਦੇ ਸਫਰ ਏ ਸ਼ਹਾਦਤ ਦੇ ਪ੍ਰੋਗਰਾਮ ਦਾਸ ਨੇ ਖੁਦ ਹਾਜ਼ਰੀ ਭਰ ਕੇ ਸਾਰੇ ਪ੍ਰੋਗਰਾਮਾਂ ਦਾ ਅੱਖੀ ਡਿੱਠਾ ਹਾਲ ਹੁਣ ਤੋਂ ਪਹਿਲੀਆਂ ਵਾਲੀਆ ਰਿਪੋਰਟਾਂ ਦੇ ਵਿੱਚ ਕਲਮਬੱਧ ਕੀਤਾ ਹੈ । ਸਫਰ ਏ ਸ਼ਹਾਦਤ ਦੇ ਚਾਰ ਸਮਾਗਮ ਖੁਦ ਬੈਰਾਗਮਈ ਰੰਗ ਚ ਰੰਗ ਕੇ ,ਇਹ ਲਿਖਣ ਚ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਕਿ ਜੋ ਪ੍ਰੋਗਰਾਮ ਖੁਦ ਪ੍ਰਚਾਰਕ ਉਲੀਕ ਸਕਦਾ ਹੈ ਭਾਵ ਜੋ ਜਥੇਦਾਰ ਦਾਦੂਵਾਲ ਜੀ ਵੱਲੋਂ ਉਲੀਕੇ ਗਏ ਹਨ ਉਹ ਇੱਕ ਸਿਰਫ ਰਾਜਨੀਤਿਕ ਲੀਡਰ ਨਹੀਂ ਉਲੀਕ ਸਕਦਾ । ਗੁਰੂ ਸਾਹਿਬ ਦੇ ਚਾਰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੇ ਸੰਸਾਰ ਪੱਧਰ ਤੇ ਇੰਨੇ ਵੱਡੇ ਪ੍ਰੋਗਰਾਮ ਕਰਵਾਉਣ ਲਈ ਹਰਿਆਣੇ ਦੀਆਂ ਸੰਗਤਾਂ ਵੱਲੋਂ ਜਥੇਦਾਰ ਦਾਦੂਵਾਲ ਜੀ ਦਾ ਪ੍ਰੋਗਰਾਮਾਂ ਦੇ ਵਿੱਚ ਲਗਾਤਾਰ ਹਾਜ਼ਰੀ ਭਰ ਕੇ ਧੰਨਵਾਦ ਕੀਤਾ ਜਾ ਰਿਹਾ ਹੈ ।
ਪਰਗਟ ਸਿੰਘ ਬਲਬੇੜਾ
9022000070