logo

ਦਸਮ ਪਿਤਾ ਦੇ ਫਰਜ਼ੰਦਾਂ ਨਾਲ ਸਬੰਧਤ ਸਫਰ ਏ ਸ਼ਹਾਦਤ ਸਮਾਗਮ ਜਰੂਰੀ, ਵੋਟ ਫਾਰਮ ਭਰਨ ਦਾ ਸਮਾਂ ਅੱਗੇ ਕਰੇ ਚੋਣ ਕਮਿਸ਼ਨ 👉 ਜਥੇਦਾਰ ਦਾਦੂਵਾਲ

ਦਸਮ ਪਿਤਾ ਦੇ ਫਰਜ਼ੰਦਾਂ ਨਾਲ ਸਬੰਧਤ ਸਫਰ ਏ ਸ਼ਹਾਦਤ ਸਮਾਗਮ ਜਰੂਰੀ, ਵੋਟ ਫਾਰਮ ਭਰਨ ਦਾ ਸਮਾਂ ਅੱਗੇ ਕਰੇ ਚੋਣ ਕਮਿਸ਼ਨ 👉 ਜਥੇਦਾਰ ਦਾਦੂਵਾਲ

ਜਥੇਦਾਰ ਦਾਦੂਵਾਲ ਨੇ ਸ਼ਹੀਦੀ ਦਿਹਾੜਿਆਂ ਨੂੰ ਚੋਂਣ ਅਖਾੜਾ ਬਣਾਉਣ ਤੇ ਚੋਂਣ ਕਮਿਸ਼ਨਰ ਭੱਲਾ ਤੇ ਕੀਤਾ ਇਤਰਾਜ਼

( 25 ਦਸੰਬਰ 2024 ਤਰਾਵੜੀ ਕਰਨਾਲ) ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਹਿਬਜ਼ਾਦਿਆਂ ਨਾਲ ਸੰਬੰਧਿਤ ਸਫਰ ਏ ਸ਼ਹਾਦਤ ਸਮਾਗਮ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਚੇਅਰਮੈਨ ਧਰਮ ਪ੍ਰਚਾਰ ਦੀ ਅਗਵਾਈ ਹੇਠ ਉਲੀਕੇ ਗਏ ਹਨ । ਉਸੇ ਲੜੀ ਤਹਿਤ 25 ਦਸੰਬਰ ਨੂੰ ਗੁਰਦੁਆਰਾ ਸ੍ਰੀ ਸੀਸਗੰਜ ਸਾਹਿਬ ਤਰਾਵੜੀ ਕਰਨਾਲ ਵਿਖੇ ਪੰਥ ਪ੍ਰਸਿੱਧ ਰਾਗੀ ਕਵੀਸ਼ਰੀ ਜਥਿਆਂ ਵੱਲੋਂ ਬੈਰਾਗਮਈ ਅਤੇ ਬੀਰ ਰਸ ਗਾਇਨ ਨਾਲ ਦੂਰੋਂ ਨੇੜਿਓਂ ਆਈ ਸੰਗਤਾਂ ਨੂੰ ਹਰਿ ਜਸ ਦੇ ਰੰਗ ਵਿੱਚ ਰੰਗਿਆ ਗਿਆ । ਕੀਰਤਨ ਅਤੇ ਕਵੀਸ਼ਰੀਆਂ ਗਾਉਣ ਦੇ ਤਰੀਕੇ ਨੇ ਸੰਗਤਾਂ ਨੂੰ ਇਸ ਕਦਰ ਗੁਰੂ ਦੇ ਰੰਗ ਚ ਰੰਗਿਆ ਤੇ ਇਸ ਤਰਾਂ ਮਹਿਸੂਸ ਹੋਇਆ ਕੇ ਸੰਗਤਾਂ ਵਿੱਚ ਗੁਰੂ ਸਾਹਿਬ ਆਪ ਹੀ ਵਿਚਰ ਰਹੇ ਹੋਣ । ਗੁਰੂ ਸਾਹਿਬ ਦਾ ਬਚਨ ਵੀ ਹੈ

" ਮਿਲਿ ਸਤਸੰਗਤਿ ਖੋਜੁ ਦਸਾਈ ਵਿਚਿ ਸੰਗਤਿ ਹਰਿ ਪ੍ਰਭੁ ਵਸੈ ਜੀਉ "

ਇਸ ਮੌਕੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਨੇ ਸੰਗਤਾਂ ਦੇ ਮੁਖਾਤਿਬ ਹੁੰਦਿਆ ਦੱਸਿਆ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮਨਾਉਣੇ ਜਰੂਰੀ ਹਨ । ਜਥੇਦਾਰ ਜੀ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਉਮੀਦਵਾਰੀ ਵੋਟ ਫਾਰਮ ਭਰਨ ਦੀ ਤਾਰੀਖ ਅੱਗੇ ਕਰਨੀ ਚਾਹੀਦੀ ਹੈ ਉਨਾਂ ਕਿਹਾ ਕੇ ਮੇਰੇ ਲਈ ਮੈਂਬਰ ਪ੍ਰਧਾਨਗੀਆਂ ਦੇ ਅਹੁਦੇ ਕੋਈ ਅਹਿਮੀਅਤ ਨਹੀਂ ਰੱਖਦੇ ਕਿਉਂਕਿ ਪਿਛਲੇ ਤਿੰਨ ਦਹਾਕਿਆਂ ਤੋਂ ਲਗਾਤਾਰ ਸਿੱਖ ਕੌਮ ਤੇ ਸਾਂਝੀਵਾਲਤਾ ਦਾ ਧਰਮ ਪ੍ਰਚਾਰ ਕਰਦੇ ਆ ਰਹੇ ਹਨ ਜਿਸ ਬਾਰੇ ਸਰਬੱਤ ਸੰਗਤਾਂ ਸਭ ਕੁਝ ਭਲੀ ਭਾਤ ਜਾਣਦੀਆਂ ਹਨ । ਜਥੇਦਾਰ ਜੀ ਨੇ ਸਿੱਧੇ ਸ਼ਬਦਾਂ ਵਿੱਚ ਕਿਹਾ ਕੇ ਸਾਨੂੰ ਸੰਗਤਾਂ ਬਹੁਮਤ ਦੇਣ ਚਾਹੇ ਨਾ ਦੇਣ ਪਰ ਸਾਡਾ ਸਿੱਖ ਕੌਮ ਲਈ ਪ੍ਰਚਾਰ ਬਾ-ਦਸਤੂਰ ਇਸੇ ਤਰੀਕੇ ਨਾਲ ਜਾਰੀ ਰਹੇਗਾ ਜਿਵੇਂ ਪਿਛਲੇ ਤਿੰਨ ਦਹਾਕਿਆਂ ਤੋਂ ਲਗਾਤਾਰ ਚੱਲ ਰਿਹਾ ਹੈ ਜ਼ਿਕਰਯੋਗ ਹੈ ਕਿ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਜਦੋਂ ਦੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਬਤੌਰ ਧਰਮ ਪ੍ਰਚਾਰ ਦੇ ਚੇਅਰਮੈਨ ਵਜੋਂ ਵਿਚਰ ਰਹੇ ਹਨ ਉਦੋਂ ਦੀ ਸਬੰਧਤ ਕਮੇਟੀ ਵਿੱਚ ਪ੍ਰਚਾਰ ਦੀ ਲਹਿਰ ਹਰਿਆਣੇ ਦੇ ਕੋਨੇ ਕੋਨੇ ਤੱਕ ਪਹੁੰਚ ਰਹੀ ਹੈ ਅਤੇ ਸਿੱਖ ਸੰਗਤਾਂ ਸੰਤੁਸ਼ਟ ਨਜ਼ਰ ਆ ਰਹੀਆਂ ਹਨ ਅਤੇ ਉਨਾਂ ਦਾ ਪੂਰਾ ਸਹਿਯੋਗ ਜਥੇਦਾਰ ਦਾਦੂਵਾਲ ਜੀ ਨੂੰ ਮਿਲ ਰਿਹਾ ਹੈ ਜਿਸ ਤੋਂ ਮਹਿਸੂਸ ਹੁੰਦਾ ਹੈ ਕੇ ਹਰਿਆਣਾ ਦੀਆਂ ਸਿੱਖ ਸੰਗਤਾਂ ਜਥੇਦਾਰ ਦਾਦੂਵਾਲ ਜੀ ਅਤੇ ਉਨਾਂ ਦੋ ਸਾਥੀਆਂ ਨੂੰ ਪੂਰਨ ਬਹੁਮਤ ਨਾਲ ਜਿਤਾ ਕੇ ਧਰਮ ਪ੍ਰਚਾਰ ਦੀ ਲਹਿਰ ਨੂੰ ਹੋਰ ਅੱਗੇ ਲਿਜਾਣ ਦਾ ਫਤਵਾ ਦੇਣਗੇ ।
ਪਰਗਟ ਸਿੰਘ ਬਲਬੇੜਾ
9022000070

0
0 views