logo

ਬੇਟੀ ਨੂੰ ਕਨੇਡਾ ਵਿਖੇ ਪੱਕੀ ਮੈਂਬਰਸ਼ਿਪ ਮਿਲਣ ਦੀ ਖੁਸ਼ੀ ਵਿੱਚ ਪਰਿਵਾਰ ਵੱਲੋਂ ਬੱਚਿਆਂ ਨੂੰ ਗਰਮ ਟਰੈਕ ਸੂਟ ਵੰਡੇ ਗਏ

ਭੁਪਿੰਦਰ ਪਾਲ
ਸਮਾਣਾ (24 ਦਸੰਬਰ 2024) ਬਲਾਕ ਸਮਾਣਾ ਦੇ ਸੇਵਾਦਾਰ ਪ੍ਰੇਮੀ ਗੁਰਜੰਟ ਸਿੰਘ ਇੰਸਾ ਵੱਲੋਂ ਉਨਾਂ ਦੀ ਬੇਟੀ ਨੂੰ ਕਨੇਡਾ ਦੀ ਪੱਕੀ ਮੈਂਬਰਸ਼ਿਪ ਮਿਲਣ ਦੀ ਖੁਸ਼ੀ ਵਿੱਚ 41 ਬੱਚਿਆਂ ਨੂੰ ਗਰਮ ਟਰੈਕ ਸੂਟ ਵੰਡੇ ਗਏ। ਪ੍ਰੇਮੀ ਗੁਰਜੰਟ ਸਿੰਘ ਇੰਸਾ ਜੀ ਨੇ ਦੱਸਿਆ ਕਿ ਉਹ ਆਪਣੇ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਜੀ ਦੀ ਪਾਵਨ ਪ੍ਰੇਰਨਾ ਤੇ ਚਲਦੇ ਹੋਏ ਹਰ ਖੁਸ਼ੀ ਦਾ ਦਿਨ ਮਾਨਵਤਾ ਭਲਾਈ ਦਾ ਕਾਰਜ ਕਰਕੇ ਹੀ ਮਨਾਉਂਦੇ ਹਨ।
ਇਸ ਮੌਕੇ ਤੇ ਪ੍ਰੇਮੀ ਜੀਵਨ ਇੰਸਾਂ, ਅਜੈਬ ਸਿੰਘ ਇੰਸਾ, ਗੁਰਮੇਲ ਇੰਸਾ, ਭੈਣ ਬਲਜੀਤ ਇੰਸਾਂ, ਭੈਣ ਸੁਖਵਿੰਦਰ ਇੰਸਾ, ਭੈਣ ਸਤਪਾਲ ਇੰਸਾਂ ਅਤੇ ਪਰਿਵਾਰਿਕ ਮੈਂਬਰ ਹਾਜ਼ਰ ਸਨ

120
10817 views