logo

ਧਰਮ ਪ੍ਰਚਾਰ ਦੀ ਲਹਿਰ ਪ੍ਰਚੰਡ ਕਰਨ ਵਾਲੇ ਜਥੇਦਾਰ ਦਾਦੂਵਾਲ ਜੀ ਦੀ ਬੇਦਾਗ ਸ਼ਖਸੀਅਤ ਨੂੰ ਪਵੇਗੀ ਹਰਿਆਣਾ ਕਮੇਟੀ ਦੀ ਵੋਟ

ਧਰਮ ਪ੍ਰਚਾਰ ਦੀ ਲਹਿਰ ਪ੍ਰਚੰਡ ਕਰਨ ਵਾਲੇ ਜਥੇਦਾਰ ਦਾਦੂਵਾਲ ਜੀ ਦੀ ਬੇਦਾਗ ਸ਼ਖਸੀਅਤ ਨੂੰ ਪਵੇਗੀ ਹਰਿਆਣਾ ਕਮੇਟੀ ਦੀ ਵੋਟ

ਜਥੇਦਾਰ ਦਾਦੂਵਾਲ ਦੀ ਸਾਦਗੀ, ਸਿੱਖੀ ਸਿਧਾਂਤ ਦੀ ਪਰਪੱਕਤਾ ਸਿੱਖ ਸੰਗਤਾਂ ਦੀ ਖਿੱਚ ਦਾ ਕੇਂਦਰ

ਜ਼ਿਕਰ ਯੋਗ ਹੈ ਕੇ ਹਰਿਆਣਾ ਵਿੱਚ ਗੁਰਦੁਆਰਾ ਕਮੇਟੀ ਪੰਜਾਬ ਤੋਂ ਅਲੱਗ ਹੋਣ ਤੋਂ ਬਾਅਦ ਪਹਿਲੀ ਵਾਰ ਇਲੈਕਸ਼ਨ ਹੋਣ ਜਾ ਰਹੇ ਹਨ। ਚੋਣ ਕਮਿਸ਼ਨ ਵੱਲੋਂ ਤਰੀਕਾਂ ਦੇ ਐਲਾਨ ਕਰ ਦਿੱਤੇ ਗਏ ਹਨ ।
ਹੁਣ ਪੂਰੇ ਸੰਸਾਰ ਦੇ ਸਿੱਖਾਂ ਦੀਆਂ ਨਜ਼ਰਾਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੇ ਹਨ । ਪਿਛਲੇ ਲੰਬੇ ਸਮੇਂ ਤੋਂ ਜਿਸ ਤਰੀਕੇ ਨਾਲ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਚੇਅਰਮੈਨ ਪ੍ਰਧਾਨ ਧਰਮ ਕਮੇਟੀ ਨੇ ਹਰਿਆਣਾ ਦੇ ਗੁਰਦੁਆਰਾ ਸਾਹਿਬਾਨਾਂ ਵਿੱਚ ਪ੍ਰਚਾਰ ਅਤੇ ਪ੍ਰਸਾਰ ਦੀ ਲਹਿਰ ਖੜੀ ਕੀਤੀ ਹੈ ਉਸ ਲਹਿਰ ਦੇ ਚਰਚੇ ਵੀ ਸੰਸਾਰ ਭਰ ਵਿੱਚ ਵਸਦੇ ਸਿੱਖਾਂ ਵਿੱਚ ਹੋ ਰਹੇ ਹਨ । ਇਹ ਵੀ ਇਤਿਹਾਸ ਵਿੱਚ ਪਹਿਲੀ ਵਾਰ ਹੋ ਰਿਹਾ ਹੈ ਕਿ ਇੰਨੇ ਵੱਡੇ ਪੱਧਰ ਤੇ ਹਰਿਆਣਾ ਦੇ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਲਗਾਤਾਰ ਸਮਾਗਮ ਕਰਵਾਏ ਜਾ ਰਹੇ ਹਨ । ਕਿਉਂਕਿ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਧਰਮ ਪ੍ਰਚਾਰ ਦੇ ਚੇਅਰਮੈਨ ਹੋਣ ਦੇ ਨਾਤੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਦਾ ਸਾਰਾ ਪ੍ਰਬੰਧ ਖੁਦ ਦੇਖ ਰਹੇ ਹਨ । ਹਰਿਆਣੇ ਦੀਆਂ ਸੰਗਤਾਂ ਦੇ ਵਿੱਚ ਰੁਝਾਨ ਦੀ ਗੱਲ ਕਰੀਏ ਤਾਂ ਹਰਿਆਣੇ ਦੇ ਸਿੱਖ ਇਸ ਵੇਲੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਦੇ ਪਿਛਲੇ ਤਿੰਨ ਦਹਾਕਿਆਂ ਤੋਂ ਲਗਾਤਾਰ ਕੀਤੇ ਜਾ ਰਹੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਕਾਰਜਾਂ ਤੋਂ ਸੰਤੁਸ਼ਟ ਦਿਖਦੇ ਨਜ਼ਰ ਆ ਰਹੇ ਹਨ। ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਦੀ ਬੇਦਾਗ ਸ਼ਖਸੀਅਤ ਉਨਾਂ ਦਾ ਸਾਦਗੀ ਦੇ ਨਾਲ ਸੰਗਤਾਂ ਦੇ ਵਿੱਚ ਵਿਚਰਨਾ ਅਤੇ ਸਿੱਖੀ ਸਿਧਾਂਤ ਤੇ ਪਹਿਰਾ ਦੇਣਾ ਉਨਾਂ ਦੇ ਇਹ ਸਾਰੇ ਗੁਣ ਹਰਿਆਣਾ ਦੇ ਸਿੱਖ ਵੋਟਰਾਂ ਦੇ ਦਿਲਾਂ ਤੱਕ ਛਾਪ ਛੱਡ ਰਹੇ ਹਨ । ਹੁਣ ਵੀ ਜਦੋਂ ਗੁਰਦੁਆਰਾ ਚੋਂਣ ਕਮਿਸ਼ਨ ਵਲੋਂ ਅਕਾਲੀ ਸ਼ਬਦ ਤੇ ਪਾਬੰਦੀ ਦਾ ਮਸਲਾ ਸਾਹਮਣੇ ਆਇਆ ਹੈ ਤਾਂ ਪੰਜਾਬ ਸਮੇਤ ਹਰਿਆਣਾ ਦੇ ਸਮੂੰਹ ਅਕਾਲੀ ਦਲਾਂ ਨੇ ਕਮਿਸ਼ਨ ਅੱਗੇ ਗੋਡੇ ਟੇਕ ਦਿੱਤੇ ਤਾਂ ਇਕੱਲੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਨੇ ਹੀ ਚੋਣ ਕਮਿਸ਼ਨ ਦੇ ਇਸ ਗੈਰ ਸ਼ਿਧਾਂਤਕ ਆਰਡਰ ਨੂੰ ਚੈਲੇੰਜ ਕੀਤਾ ਹੈ ।
ਪਰਗਟ ਸਿੰਘ ਬਲਬੇੜਾ
9022000070

31
1584 views