logo

ਬਲਬੇੜਾ ਦੀ ਸੰਗਤ ਗਿਆਨੀ ਹਰਪ੍ਰੀਤ ਸਿੰਘ ਦੀ ਪੂਰਨ ਹਮਾਇਤ ਵਿੱਚ ਸ਼ਰੇਆਮ ਮੈਦਾਨ ਵਿੱਚ ਉੱਤਰੀ

ਬਲਬੇੜਾ ਦੀ ਸੰਗਤ ਗਿਆਨੀ ਹਰਪ੍ਰੀਤ ਸਿੰਘ ਦੀ ਪੂਰਨ ਹਮਾਇਤ ਵਿੱਚ ਸ਼ਰੇਆਮ ਮੈਦਾਨ ਵਿੱਚ ਉੱਤਰੀ ।

ਬਾਦਲ ਪਰਿਵਾਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਕਿਰਦਾਰਕੁਸ਼ੀ ਕਰਨੀ ਬੰਦ ਕਰੇ

ਸੰਤ ਬਾਬਾ ਲਖਵਿੰਦਰ ਸਿੰਘ ਜੀ ਬਲਬੇੜਾ ਤੇ ਸੁਖਬੀਰ ਸਿੰਘ ਬਲਬੇੜਾ ਨੇ ਇੱਕ ਸਾਂਝੇ ਲਿਖਤੀ ਪ੍ਰੈੱਸ ਬਿਆਨ ਰਾਹੀਂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਬਾਦਲ ਟੋਲੇ ਵਲੋਂ ਤਖ਼ਤ ਦਮਦਮਾ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਇੱਕ ਆਈ ਸ਼ਕਾਇਤ ਦੇ ਅਧਾਰ ਤੇ ਹਿਟਲਰਸ਼ਾਹੀ ਅਨੁਸਾਰ ਹਟਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਅਪੋਜ਼ੀਸ਼ਨ ਮੈਂਬਰਾਂ ਦੇ ਸਖ਼ਤ ਵਿਰੋਧ ਨੂੰ ਵੇਖਦਿਆਂ ਇੱਕ ਪਾਸੜ ਬਾਦਲ ਪੱਖੀ ਤਿੰਨ ਮੈਂਬਰੀ ਜਾਂਚ ਕਮੇਟੀ ਕਾਇਮ ਕਰ ਦਿੱਤੀ ਤੇ ਗਿਆਨੀ ਹਰਪ੍ਰੀਤ ਸਿੰਘ ਦੇ ਅਗਲੀਆਂ ਸਿੰਘ ਸਾਹਿਬਾਨਾਂ ਦੀਆਂ ਮੀਟਿੰਗਾਂ ਵਿੱਚ ਬੈਠਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ । ਜਿਸ ਨਾਲ਼ ਸਾਰੇ ਸੰਸਾਰ ਭਰਦੇ ਸਿੱਖਾਂ ਵਿੱਚ ਹਾਹਾਕਾਰ ਮੱਚ ਗਈ ਹੈ । ਉਹਨਾਂ ਆਗੂਆਂ ਨੇ ਮੌਜੂਦਾ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਹਟਾਉਣ ਦਾ ਸਖ਼ਤ ਵਿਰੋਧ ਕਰਦਿਆਂ ਉਹਨਾਂ ਦੀ ਪੂਰਨ ਹਮਾਇਤ ਵਿੱਚ ਉਤਰਦਿਆਂ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਲੀਡਰਾਂ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਤੁਹਾਡੇ ਵਲੋਂ ਸ਼ਰੇਆਮ ਜਥੇਦਾਰ ਸਾਹਿਬ ਦੀ ਕੀਤੀ ਜਾ ਰਹੀ ਕਿਰਦਾਰਕੁਸ਼ੀ ਤੁਰੰਤ ਬੰਦ ਕੀਤੀ ਜਾਵੇ । ਉਹਨਾਂ ਕਿਹਾ ਕਿ ਇਹਨਾਂ ਲੀਡਰਾਂ ਵੱਲੋਂ ਜਥੇਦਾਰ ਸਾਹਿਬ ਜੀ ਦੀ ਕੀਤੀ ਜਾ ਰਹੀ ਕਿਰਦਾਰਕੁਸ਼ੀ ਅਫਸੋਸਨਾਕ ਹੀ ਨਹੀਂ ਨਿੰਦਨਯੋਗ ਤੇ ਲਾਹਨਤ ਯੋਗ ਵੀ ਹੈ । ਜੋ 2 ਦਸੰਬਰ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਜੀ ਅਕਾਲੀ ਦਲ ਬਾਦਲ ਦੀ ਹਿੱਟ ਲਿਸਟ ਤੇ ਹਨ । ਬਾਦਲ ਹਮਾਇਤੀ ਟੋਲਾ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਮਜਬੂਰ ਕਰ ਰਿਹਾ ਹੈ ਕਿ ਉਹ ਜਥੇਦਾਰੀ ਛੱਡਣ ਅਤੇ ਬਾਦਲ ਪਰਿਵਾਰ ਆਪਣੇ ਅਨੁਸਾਰ ਅਕਾਲ ਤਖਤ ਸਾਹਿਬ ਤੇ ਹੋਏ ਫੈਸਲਿਆਂ ਵਿੱਚ ਸੋਧ ਕਰਵਾ ਸਕੇ । ਜਿਸ ਦਿਨ ਤੋਂ ਪੰਜ ਸਿੰਘ ਸਾਹਿਬਾਨਾਂ ਨੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਅਤੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਤੋ ਫੈਸਲਾ ਸੁਖਬੀਰ ਸਿੰਘ ਬਾਦਲ ਤੇ ਹੋਰਨਾਂ ਆਗੂਆਂ ਨੂੰ ਉਹਨਾਂ ਦੇ ਕੀਤੇ ਬੱਜਰ ਗੁਨਾਹਾਂ ਦੀਆਂ ਸਜ਼ਾਵਾਂ ਦੇਣ
ਮੌਕੇ ਸਿੱਖ ਕੌਮ ਦੀਆਂ ਭਾਵਨਾਵਾਂ ਅਨੁਸਾਰ ਖਰੀਆਂ ਖਰੀਆਂ ਸੱਚਾਈਆਂ ਸੁਣਾਈਆਂ ਹਨ । ਉਸ ਤੋਂ ਅਗਲੇ ਦਿਨ ਹੀ ਇਹਨਾਂ ਟਿਕਟੂ ਲੀਡਰਾਂ ਨੇ ਜਥੇਦਾਰ ਸਾਹਿਬਾਨਾਂ ਦੀ ਕਿਰਦਾਰਕੁਸੀਂ ਕਰਨੀ ਸ਼ੁਰੂ ਕਰ ਦਿੱਤੀ ਸੀ । ਕਦੇ ਇਹਨਾਂ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਜੀ ਦੇ 19 , 20 ਸਾਲ ਪੁਰਾਣੇ ਪਰਿਵਾਰਕ ਮੁੱਦਿਆਂ ਨੂੰ ਉਛਾਲ ਕੇ ਬਦਨਾਮ ਕੀਤਾ ਜਾ ਰਿਹਾ ਹੈ । ਕਦੇ ਕਿਸੇ ਗੈਰ ਔਰਤ ਨਾਲ ਉਹਨਾਂ ਦੀਆਂ ਫੋਟੋਆਂ ਐਡਿਟ ਕਰਕੇ ਅਤੇ ਕਦੀ ਇਹਨਾਂ ਵੱਲੋਂ ਉਹਨਾਂ ਦੀਆਂ ਆਡੀਓ ਕਲਿੱਪਾਂ ਨੂੰ ਐਡਿਟ ਕਰਕੇ ਵੱਖ ਵੱਖ ਚੈਨਲਾਂ ਉੱਤੇ ਚਲਾ ਕੇ ਉਹਨਾਂ ਦੀ ਕਿਰਦਾਰ ਕੁਸ਼ੀ ਕੀਤੀ ਜਾ ਰਹੀ ਹੈ । ਉਹਨਾਂ ਕਿਹਾ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰ ਲਗਾਇਆਂ ਗਿਆ ਸੀ ਉਸ ਦਿਨ ਤੁਹਾਨੂੰ ਜਥੇਦਾਰ ਵਿੱਚ ਕੋਈ ਦੋਸ਼ ਨਜ਼ਰ ਨਾ ਆਇਆ । ਉਨ੍ਹਾਂ ਕਿਹਾ ਕਿ ਇਹਨਾਂ ਪਾਪੀ ਲੀਡਰਾਂ ਦਾ ਕੋਈ ਭਰੋਸਾ ਹੀ ਨਹੀਂ ਕਿ ਆਪਣੇ ਆਪ ਨੂੰ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਸਾਂਢੂ ਦੱਸਣ ਵਾਲੇ ਵਿਅਕਤੀ ਜੋ ਵੱਖ ਵੱਖ ਚੈਨਲਾਂ ਤੇ ਗਿਆਨੀ ਜੀ ਤੇ ਇਹਨਾਂ ਦੇ ਕਹਿਣ ਤੇ ਚਿੱਕੜ ਉਛਾਲ ਰਿਹਾ ਹੈ । ਉਸ ਨੂੰ ਮਰਵਾ ਕੇ ਸਾਰਾ ਦੋਸ਼ ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਉੱਤੇ ਹੀ ਥੋਪ ਦਿੱਤਾ ਜਾਵੇ । ਜਿਹੜੇ ਲੋਕ ਪਿਛਲੇ ਸਮੇਂ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਪੰਥ ਦੇ ਨਹੀਂ ਹੋ ਸਕੇ । ਉਹ ਆਪਣੇ ਆਪ ਨੂੰ ਬਚਾਉਣ ਖਾਤਰ ਕਿਸੇ ਵੀ ਹੱਦ ਤੱਕ ਵੀ ਗਿਰ ਸਕਦੇ ਹਨ। ਉਨ੍ਹਾਂ ਕਿਹਾ ਬਾਦਲ ਪਰਿਵਾਰ ਫਿਰ ਇਹ ਘਟੀਆ ਚਾਲਾਂ ਚੱਲ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੂ ਸੱਤਾ ਨੂੰ ਆਪ ਹੀ ਚੈਲੇੰਜ ਕਰ ਰਿਹਾ ਹੈ । ਪਰ ਇਹਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਸਿੱਖ ਸੰਗਤ ਕਦੇ ਵੀ ਬਾਦਲ ਦਲ ਦੀ ਲੀਡਰਸ਼ਿਪ ਤੇ ਭਰੋਸਾ ਨਹੀਂ ਕਰੇਗੀ ਕਿਉਂਕਿ ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਪੰਜ ਸਿੰਘ ਸਾਹਿਬਾਨ ਦੇ ਫੈਸਲੇ ਅਨੁਸਾਰ ਅਗਵਾਈ ਕਰਨ ਦਾ ਨੈਤਿਕ ਅਧਿਕਾਰ ਗਵਾ ਚੁੱਕੀ ਹੈ । ਉਨ੍ਹਾਂ ਗਿਆਨੀ ਹਰਪ੍ਰੀਤ ਸਿੰਘ ਨੂੰ ਵਿਸ਼ਵਾਸ ਦਿਵਾਇਆ ਕਿ ਉਹਨਾਂ ਨੂੰ ਕਿਸੇ ਦੇ ਵੀ ਦਬਾਅ ਹੇਠ ਆਉਣ ਦੀ ਕੋਈ ਲੋੜ ਨਹੀਂ ਸਾਰੀ ਸਿੱਖ ਸੰਗਤ ਅਤੇ ਸਿੱਖ ਪੰਥ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ । ਉਹ ਆਪਣੇ ਅਸਤੀਫ਼ਾ ਨਾ ਦੇਣ ਤੇ ਫੈਸਲੇ ਅਟੱਲ ਰਹਿਣ । ਉਹਨਾਂ ਨੂੰ ਕਿਸੇ ਵੀ ਲੀਡਰ ਤੋਂ ਡਰਨ ਤੇ ਘਬਰਾਉਣ ਦੀ ਕੋਈ ਲੋੜ ਨਹੀ । ਇਸ ਮੋਕੇ ਬਾਬਾ ਭੁਪਿੰਦਰ ਸਿੰਘ, ਬਾਬਾ ਮਨੀ ਸਿੰਘ, ਬਾਬਾ ਹਰਪਾਲ ਸਿੰਘ, ਬਲਵਿੰਦਰ ਸਿੰਘ, ਸੰਨੀ ਸਿੰਘ, ਜੋਬਨ ਸਿੰਘ, ਪ੍ਰੇਮ ਸਿੰਘ ਨਿਰਮਲ ਸਿੰਘ ਮੌਜੂਦ ਸਨ ।
ਪਰਗਟ ਸਿੰਘ ਬਲਬੇੜਾ
9022000070

46
5747 views