ਪੰਜਾਬ ਵਿੱਚ ਕੜਾਕੇ ਦੀ ਠੰਡ ਦਾ ਯੈਲੋ ਅਲਰਟ
ਪਹਾੜਾਂ ਵਿੱਚ ਹੋਰ ਹੀ ਲਗਾਤਾਰ ਬਰਫਬਾਰੀ ਦੇ ਨਾਲ ਪੰਜਾਬ ਵਿੱਚ ਠੰਡ ਵਧਣ ਦੇ ਅਸਾਰ ਵਧ ਗਏ ਹਨ। ਮੌਸਮ ਵਿਭਾਗ ਦੇ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਦੋ ਤੋਂ ਤਿੰਨ ਡਿਗਰੀ ਤੱਕ ਗਿਰਾਵਟ ਆ ਸਕਦੀ ਹੈ। ਇਸ ਦੇ ਨਾਲ ਹੀ ਰਾਤ ਦਾ ਤਾਪਮਾਨ ਜੀਰੋ ਡਿਗਰੀ ਤੱਕ ਪਹੁੰਚ ਚੁੱਕਾ ਹੈ। ਅਗਲੇ ਛੇ ਦਿਨਾਂ ਤੱਕ ਠੰਡ ਵਧ ਸਕਦੀ ਹੈ ਠੰਡ ਦੇ ਨਾਲ ਨਾਲ ਸੰਘਣੀ ਧੁੰਦ ਦਾ ਯੈਲੋ ਅਲਰਟ ਵੀ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ