logo

ਹਰਪ੍ਰੀਤ ਸਿੰਘ( ਰਿੱਕੀ) ਯੂਥ ਆਗੂ ਦੇ ਐਮ.ਸੀ.ਬਣਨ ਦੇ ਧਰਮਕੋਟ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ|

ਹਲਕਾ ਧਰਮਕੋਟ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਐਮ.ਐਲ.ਏ. ਦਵਿੰਦਰਜੀਤ ਸਿੰਘ ਲਾਡੀ ਦੇ ਦਿਸ਼ਾ ਨਿਰਦੇਸ਼ਨ ਅਨੁਸਾਰ ਮਿਊਸੀਪਲ ਕਮੇਟੀ ਧਰਮਕੋਟ ਦੀਆਂ ਚੋਣਾਂ ਤੋਂ ਪਹਿਲਾਂ ਹੋਈ ਸਰਬ ਸੰਮਤੀ ਵਿੱਚ ਹਰਪ੍ਰੀਤ ਸਿੰਘ ਰਿੱਕੀ ਵਾਰਡ ਨੰਬਰ ਇੱਕ ਤੋਂ ਐਮ.ਸੀ ਚੁਣੇ ਗਏ ਹਨ, ਜੋ ਕਿ ਪਹਿਲਾਂ ਵੀ ਆਮ ਆਦਮੀ ਪਾਰਟੀ ਵਿੱਚ ਧਰਮਕੋਟ ਦੇ ਯੂਥ ਆਗੂ ਵਜੋਂ ਸੇਵਾ ਨਿਭਾ ਰਹੇ ਹਨ। ਹਰਪ੍ਰੀਤ ਸਿੰਘ ਰਿੱਕੀ ਦੇ ਐਮ
ਸੀ ਬਣਨ ਤੋਂ ਬਾਅਦ ਸ਼ਹਿਰ ਧਰਮਕੋਟ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਕਿਉਂਕਿ ਹਰਪ੍ਰੀਤ ਸਿੰਘ ਰਿੱਕੀ ਨਿਧੜਕ ਲੀਡਰ ਹੀ ਨਹੀਂ ਬਲਕਿ ਇਮਾਨਦਾਰ ਅਤੇ ਅਗਾਂਹ ਵਧੂ ਸੋਚ ਵਾਲੇ ਸਮਾਜ ਸੇਵੀ ਵੀ ਹਨ ਉਹਨਾਂ ਦੇ ਕੀਤੇ ਹੋਏ ਕੰਮਾਂ ਅਤੇ ਸੇਵਾ ਨੂੰ ਸਾਰਾ ਇਲਾਕਾ ਜਾਣਦਾ ਹੈ । ਪ੍ਰੈਸ ਨਾਲ ਗੱਲਬਾਤ ਕਰਦੇ ਹਰਪ੍ਰੀਤ ਸਿੰਘ ਰਿੱਕੀ ਨੇ ਦੱਸਿਆ ਕਿ ਆਪ ਦੇ ਵਿਧਾਇਕ ਸਰਦਾਰ ਦਵਿੰਦਰਜੀਤ ਸਿੰਘ ਢੋਸ ਨੂੰ ਸਭ ਤੋਂ ਪਹਿਲਾਂ ਵਧਾਈਆਂ ਦਿੱਤੀਆਂ ਉਹਨਾਂ ਨੇ ਕਿਹਾ ਕਿ ਜਿਨਾਂ ਸਦਕਾ ਮੈਨੂੰ ਸ਼ਹਿਰ ਧਰਮਕੋਟ ਵਿੱਚ ਵਾਰਡ ਨੰਬਰ ਇੱਕ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਉਸੇ ਦਿਨ ਤੋਂ ਹੀ ਉਨਾਂ ਦੇ ਘਰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਉਹਨਾਂ ਇਹ ਵੀ ਦੱਸਿਆ ਕਿ ਮੈਂ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਇਲਾਕੇ ਦੇ ਲੋਕਾਂ ਦੀ ਸੇਵਾ ਕਰਾਂਗਾ ਅਤੇ ਹਰਪ੍ਰੀਤ ਸਿੰਘ ਰਿੱਕੀ ਨੇ ਇਹ ਵੀ ਕਿਹਾ ਕਿ ਮੈਂ ਸ਼ਹਿਰ ਧਰਮਕੋਟ ਵਾਸੀਆਂ ਦਾ ਦਿਲੋਂ ਅਤੇ ਇਮਾਨਦਾਰੀ ਸੇਵਾ ਕਰਾਂਗਾ ਇਸ ਮੌਕੇ ਹਾਜ਼ਰ ਗੁਰਪ੍ਰੀਤ ਸਿੰਘ ਕਰਵ- ਪਲਸ ਇਮੀਗਰੇਸ਼ਨ ਧਰਮਕੋਟ, ਮਨਿੰਦਰ ਸਿੰਘ ਮਖੀਜਾ , ਭਜਨ ਸਿੰਘ ਬੱਤਰਾ, ਰਜਿੰਦਰ ਸਿੰਘ ਦੇਦ, ਡਾਕਟਰ ਹਰਮੀਤ ਸਿੰਘ ਲਾਡੀ ਸਮਾਜ ਸੇਵੀ ਅਤੇ ਅਮਨਦੀਪ ਸਿੰਘ ਕਰਵ-ਪਲੱਸ ਧਰਮਕੋਟ ਨੇ ਐਮਸੀ ਹਰਪ੍ਰੀਤ ਸਿੰਘ ਰਿੱਕੀ ਦਾ ਮੂੰਹ ਮਿੱਠਾ ਕਰਵਾ ਕੇ ਵਧਾਈਆਂ ਦਿੱਤੀਆਂ |

16
3613 views