logo

ਆਰਬੀਯੂ ਕਾਨੂੰਨ ਵਿਭਾਗ ਦੇ ਵਿਦਿਆਰਥੀਆਂ ਨੇ ਵਕਾਲਤ ਮੁਕਾਬਲੇ ਵਿੱਚ ਸਨਮਾਨ ਹਾਸਲ ਕੀਤਾ

ਰੋਪੜ , 10ਦਸੰਬਰ ( ਪਿਊਸ਼ ਤਨੇਜਾ )ਰਿਆਤ ਬਾਹਰਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਦੇ ਵਿਦਿਆਰਥੀਆਂ ਨੇ ਦੂਜੇ ਰਾਸ਼ਟਰੀ ਆਈਯੂਯੂ ਟ੍ਰੇਲ ਐਡਵੋਕੇਸੀ ਮੁਕਾਬਲੇ 2024 ਵਿੱਚ ਸੈਮੀਫਾਈਨਲਿਸਟ ਅਤੇ ਸਰਵੋਤਮ ਸਪੀਕਰ ਅਵਾਰਡ (ਮਹਿਲਾ) ਵਜੋਂ ਪੁਜ਼ੀਸ਼ਨ ਹਾਸਲ ਕਰਕੇ ਸਨਮਾਨ ਪ੍ਰਾਪਤ ਕੀਤਾ ਹੈ।ਇਹ ਮੁਕਾਬਲੇ ਆਈਐਮਐਸ ਯੂਨੀਸਨ ਯੂਨੀਵਰਸਿਟੀ, ਦੇਹਰਾਦੂਨ ਵੱਲੋਂ ਕਰਵਾਇਆ ਗਿਆ ਸੀ।ਬੀਏਐਲਐਲਬੀ ਤੀਜੇ ਸਮੈਸਟਰ ਦੇ ਗੁਨਗੁਨ ਸਿੰਘ, ਬੀਏਐਲਐਲਬੀ ਤੀਜੇ ਸਮੈਸਟਰ ਦੇ ਮਹਿਕ ਚੌਧਰੀ ਅਤੇ ਐਲਐਲਬੀ 5ਵੇਂ ਸਮੈਸਟਰ ਦੇ ਅਨੰਤ ਸਿੰਘ ਨੇ ਸੈਮੀਫਾਈਨਲ ਵਜੋਂ ਚੋਟੀ ਦੀਆਂ ਚਾਰ ਟੀਮਾਂ ਵਿੱਚ ਸਥਾਨ ਹਾਸਲ ਕਰਕੇ ਨਾਮਣਾ ਖੱਟਿਆ ਹੈ।ਅਤੇ ਬੀਏਐਲਐਲਬੀ ਤੀਜੇ ਸਮੈਸਟਰ ਦੀ ਮਹਿਕ ਚੌਧਰੀ ਨੇ ਮੁਕਾਬਲੇ ਵਿੱਚ "ਬੈਸਟ ਐਡਵੋਕੇਟ ਫੀਮੇਲ" ਦਾ ਅਵਾਰਡ ਜਿੱਤਿਆ ਹੈ।ਰਿਆਤ ਬਾਹਰਾ ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਅਤੇ ਵਾਈਸ-ਚਾਂਸਲਰ ਡਾ: ਪਰਵਿੰਦਰ ਸਿੰਘ ਨੇ ਡੀਨ ਡਾ: ਧਰਮਿੰਦਰ ਪਟਿਆਲ ਨੂੰ ਵਧਾਈ ਦਿੱਤੀ ਜਿਨ੍ਹਾਂ ਨੇ ਅਜਿਹਾ ਸ਼ਾਨਦਾਰ ਪਲੇਟਫਾਰਮ ਪ੍ਰਦਾਨ ਕਰਕੇ, ਟੀਮ ਨੂੰ ਸੰਗਠਿਤ ਕਰਨ ਅਤੇ ਵਿਦਿਆਰਥੀਆਂ ਨੂੰ ਨਿਯਮਤ ਤੌਰ 'ਤੇ ਪ੍ਰੇਰਿਤ ਕਰਕੇ ਇਸ ਦੀ ਤਿਆਰੀ ਲਈ ਮਾਰਗਦਰਸ਼ਨ ਕੀਤਾ।ਡਾ: ਪਟਿਆਲ ਨੇ ਫੈਕਲਟੀ ਇੰਚਾਰਜ ਅਵਨੀਤ ਕੌਰ ਢਿੱਲੋਂ ਅਤੇ ਜੈਸਮੀਨ ਕੌਰ ਆਹਲੂਵਾਲੀਆ ਵੱਲੋਂ ਵਿਦਿਆਰਥੀਆਂ ਦੀ ਅਗਵਾਈ ਅਤੇ ਸਹਿਯੋਗ ਲਈ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ।

2
1312 views