ਜਨਮਦਿਨ ਦੇ ਮੌਕੇ ਤੇ ਜਰੂਰਮੰਦ ਪਰਿਵਾਰ ਨੂੰ ਰਾਸ਼ਨ ਵੰਡਿਆ ਗਿਆ
ਭੁਪਿੰਦਰ ਪਾਲ
__________
ਸਮਾਣਾ(9 ਦਸੰਬਰ) ਬਲਾਕ ਸਮਾਣਾ ਜੋਨ ਨੰਬਰ ਤਿੰਨ ਦੇ ਪ੍ਰੇਮੀ ਸਮਿਤੀ ਮੈਂਬਰ ਭੈਣ ਕਮਲੇਸ਼ ਇੰਸਾਂ ਜੀ ਵੱਲੋਂ ਉਹਨਾਂ ਦੀ ਨੂੰਹ ਰੀਨਾ ਰਾਣੀ ਦੇ ਜਨਮ ਦਿਨ ਦੇ ਮੌਕੇ ਤੇ ਆਪਣੇ ਘਰੇ ਨਾਮ ਚਰਚਾ ਦਾ ਆਯੋਜਨ ਕਰਵਾਇਆ ਗਿਆ ਇਸ ਮੌਕੇ ਤੇ ਉਹਨਾਂ ਦੇ ਪਰਿਵਾਰ ਵੱਲੋਂ ਰੀਨਾ ਰਾਣੀ ਦੇ ਜਨਮਦਿਨ ਦੀ ਖੁਸ਼ੀ ਵਿੱਚ ਜਰੂਰਤਮੰਦ ਪਰਿਵਾਰ ਨੂੰ ਰਾਸ਼ਨ ਵੰਡਿਆ ਗਿਆ।
ਭੈਣ ਕਮਲੇਸ਼ ਇੰਸਾ ਜੀ ਨੇ ਦੱਸਿਆ ਕਿ ਉਹਨਾਂ ਦਾ ਪਰਿਵਾਰ ਡੇਰਾ ਸੱਚਾ ਸੌਦਾ ਦੇ ਨਾਲ ਜੁੜਿਆ ਹੋਇਆ ਹੈ ਅਤੇ ਡੇਰਾ ਸੱਚਾ ਸੌਦਾ ਪ੍ਰਮੁੱਖ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਜੀ ਦੀ ਸਿੱਖਿਆ ਤੇ ਚਲਦੇ ਹੋਏ ਉਹ ਹਰ ਖੁਸ਼ੀ ਦਾ ਦਿਨ ਮਾਨਵਤਾ ਭਲਾਈ ਦਾ ਕੰਮ ਕਰਕੇ ਹੀ ਮਨਾਉਂਦੇ ਹਾਂ।
ਇਸ ਮੌਕੇ ਤੇ ਭੈਣ ਕਮਲੇਸ਼ ਇੰਸਾਂ, ਸੁਖਵਿੰਦਰ ਸੁੱਖੀ ਇੰਸਾਂ, ਸ਼ੀਲਾ ਇੰਸਾਂ, ਹਰਦੀਪ ਇੰਸਾਂ, ਪਰਮਜੀਤ ਇੰਸਾਂ, ਗੁਰਪ੍ਰੀਤ ਇੰਸਾਂ ਆਦਿ ਹਾਜ਼ਰ ਸਨ