ਜਥੇਦਾਰ ਦਾਦੂਵਾਲ ਜੀ ਨੇ ਉਨਾਂ ਇਤਿਹਾਸਿਕ ਸਥਾਨਾਂ ਤੱਕ ਪਹੁੰਚਾਈ ਸਿੱਖ ਪ੍ਰਚਾਰ ਲਹਿਰ ਜਿਨਾਂ ਬਾਰੇ ਬਹੁਤਾਤ ਸੰਗਤਾਂ ਨੂੰ ਹੁਣ ਤੱਕ ਨਹੀਂ ਸੀ ਜਾਣਕਾਰੀ - ਭਾਈ ਸੁਖਬੀਰ ਸਿੰਘ ਬਲਬੇੜਾ
ਜਥੇਦਾਰ ਦਾਦੂਵਾਲ ਜੀ ਨੇ ਉਨਾਂ ਇਤਿਹਾਸਿਕ ਸਥਾਨਾਂ ਤੱਕ ਪਹੁੰਚਾਈ ਸਿੱਖ ਪ੍ਰਚਾਰ ਲਹਿਰ ਜਿਨਾਂ ਬਾਰੇ ਬਹੁਤਾਤ ਸੰਗਤਾਂ ਨੂੰ ਹੁਣ ਤੱਕ ਨਹੀਂ ਸੀ ਜਾਣਕਾਰੀ - ਭਾਈ ਸੁਖਬੀਰ ਸਿੰਘ ਬਲਬੇੜਾ
ਕਿਸੇ ਸਿੱਖ ਦੀ ਖੁਸ਼ੀ ਚ ਭਾਵੇਂ ਨਾ ਪਹੁੰਚ ਸਕਣ ਜਥੇਦਾਰ ਦਾਦੂਵਾਲ ਪਰ ਭੀੜ ਪੈਣ ਤੇ ਲੋੜਵੰਦਾਂ ਨਾਲ ਖੜਦੇ ਵੇਖਿਆ
ਸਿੱਖ ਸੰਗਤਾਂ ਦੇ ਸੇਵਾਦਾਰ ਭਾਈ ਸੁਖਬੀਰ ਸਿੰਘ ਬਲਬੇੜਾ ਨੇ ਮੀਡੀਆ ਨੂੰ ਇੱਕ ਲਿਖਤੀ ਪ੍ਰੈਸਨੋਟ ਜਾਰੀ ਕਰਦਿਆਂ ਕਿਹਾ ਕਿ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਚੇਅਰਮੈਨ ਧਰਮ ਪ੍ਰਚਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਮੇਸ਼ਾ ਲੋੜਵੰਦ ਪੰਥਕ ਸਿੱਖਾਂ ਨਾਲ ਖੜਦੇ ਵੇਖਿਆ ਹੈ ਲੋੜਵੰਦ ਸਿੱਖ ਭਰਾਵਾਂ ਦੇ ਨਾਲ ਜਥੇਦਾਰ ਸਾਹਿਬ ਵੱਲੋਂ ਡੱਟ ਕੇ ਖੜਨ ਦੀ ਲਿਸਟ ਬਹੁਤ ਲੰਬੀ ਹੈ ਜੇ ਆਪਾਂ ਨੇ ਕਿਸੇ ਸ਼ਖਸ਼ੀਅਤ ਦੇ ਕਿਰਦਾਰ ਨੂੰ ਸਮਝਣਾ ਹੋਵੇ ਤਾਂ ਉਨਾਂ ਵੱਲੋਂ ਕੀਤੇ ਜਾ ਰਹੇ ਕਾਰਜਾਂ ਤੇ ਝਾਤੀ ਮਾਰਨ ਦੀ ਜਰੂਰਤ ਹੁੰਦੀ ਹੈ ਭਾਈ ਸੁਖਬੀਰ ਸਿੰਘ ਬਲਬੇੜਾ ਨੇ ਦੱਸਿਆ ਕੇ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਵੱਲੋਂ ਆਰੰਭੀ ਸਿੱਖ ਧਰਮ ਪ੍ਰਚਾਰ ਸਾਂਝੀਵਾਲਤਾ ਲਹਿਰ ਸੰਗਤਾਂ ਨੂੰ ਮੇਰੇ ਵੱਲੋਂ ਇਹ ਦੱਸਣ ਤੇ ਮਜਬੂਰ ਕਰਦੀ ਹੈ ਕੇ ਅਸਲ ਦੇ ਵਿੱਚ ਸੰਗਤਾਂ ਦੇ ਦਾਸ ਜਾਂ ਸੇਵਾਦਾਰ ਵਜੋਂ ਵਿਚਰਨਾ ਕੀ ਹੁੰਦਾ ਇਹ ਜਥੇਦਾਰ ਦਾਦੂਵਾਲ ਜੀ ਕੋਲੋਂ ਸਿੱਖਣ ਦੀ ਲੋੜ ਹੈ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਵੱਲੋਂ ਦੇਸ਼ ਵਿਦੇਸ਼ ਵਿੱਚ ਕੀਤੇ ਜਾ ਰਹੇ ਗੁਰਮਤਿ ਸਮਾਗਮਾਂ ਕਰਕੇ ਦੇਸ਼ ਵਿਦੇਸ਼ ਚ ਬੈਠੀਆਂ ਸੰਗਤਾਂ ਜਥੇਦਾਰ ਦਾਦੂਵਾਲ ਜੀ ਤੇ ਮਾਣ ਮਹਿਸੂਸ ਕਰ ਰਹੀਆਂ ਹਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਨੇ ਸਿੱਖ ਪ੍ਰਚਾਰ ਲਹਿਰ ਹਰਿਆਣੇ ਦੇ ਉਨਾਂ ਗੁਰੂਧਾਮਾਂ ਪਿੰਡਾਂ ਸ਼ਹਿਰਾਂ ਤੱਕ ਪਹੁੰਚਾਈ ਹੈ ਜਿਨਾਂ ਗੁਰੂਧਾਮਾ ਦੇ ਇਤਿਹਾਸ ਬਾਰੇ ਬਹੁਤਾਤ ਸਿੱਖਾਂ ਨੂੰ ਕੋਈ ਜਾਣਕਾਰੀ ਨਹੀਂ ਸੀ ਇਹ ਪ੍ਰਚਾਰ ਲਹਿਰ ਸਿੱਖ ਨੌਜਵਾਨੀ ਲਈ ਪ੍ਰੇਰਨਾ ਸਰੋਤ ਹੈ ।
ਭਾਈ ਪਰਗਟ ਸਿੰਘ ਬਲਬੇੜਾ