logo

ਧਰਮਕੋਟ ਵਿਖੇ ਬਾਬਾ ਖੇਤਰਪਾਲ ਜੀ ਦਾ ਮਨਾਇਆ ਗਿਆ ਜਨਮ ਦਿਹਾੜਾ ( ਪ੍ਰਧਾਨ ਰਕੇਸ਼ ਕੁਮਾਰ ਕਟਾਰੀਆ)

ਅੱਜ ਅਸਥਾਨ ਧਰਮਕੋਟ ਵਿਖੇ ਬਾਬਾ ਖੇਤਰਪਾਲ ਜੀ ਦੇ ਜਨਮ ਦਿਹਾੜਾ ਬੜੀ ਧੂਮਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਦੂਰੋਂ ਨੇੜਿਓਂ ਅਤੇ ਸ਼ਹਿਰ ਦੀ ਸਾਧ ਸੰਗਤ ਨੇ ਬਾਬਾ ਜੀ ਦੇ ਦਰਬਾਰ ਵਿੱਚ ਹਾਜ਼ਰੀ ਭਰੀ ਸੰਗਤਾਂ ਨੂੰ ਅਤੱਟ ਲੰਗਰ ਵਰਤਾਇਆ ਗਿਆ ਇਸ ਤੋਂ ਇਲਾਵਾ ਪੰਜਾਬ ਦੇ ਮਸ਼ਹੂਰ ਭਜਨ ਗਾਇਕ ਠਾਕੁਰ ਲੱਕੀ ਸ਼ਖਾਵਤ ਜੀ ਨੇ ਬਾਬਾ ਜੀ ਦਾ ਗੁਣ ਗਾਣ ਕੀਤਾ ਅਤੇ ਸੰਗਤਾਂ ਨੇ ਨੱਚ ਕੇ ਬਾਬਾ ਜੀ ਦੇ ਜਨਮ ਦਿਨ ਦੀ ਖੁਸ਼ੀ ਮਨਾਈ | ਇਸ ਮੌਕੇ ਤੇ ਆਪ ਦੇ ਵਿਧਾਇਕ ਐਮ.ਐਲ.ਏ. ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਲਵਾਈ ਉਹਨਾਂ ਨਾਲ ਸ਼ਹਿਰੀ ਪ੍ਰਧਾਨ ਗੁਰਮੀਤ ਮਖੀਜਾ, ਡਾਕਟਰ ਹਰਮੀਤ ਸਿੰਘ ਲਾਡੀ ,ਸਾਜਨ ਛਾਬੜਾ , ਸਮਾਜ ਸੇਵੀ ਬੱਬਲੂ ਆਹੂਜਾ ਸੀਮੈਂਟ ਵਾਲੇ , ਬੋਬੀ ਰਾਜੂ ਪ੍ਰਿੰਟਿੰਗ ਪ੍ਰੈਸ, ਗੁਰਪ੍ਰੀਤ ਸਿੰਘ ਇੰਮੀਗਰੇਸ਼ਨ ਮੋਗਾ ਧਰਮਕੋਟ, ਬਾਬਾ ਜੀ ਦੇ ਦਰਬਾਰ ਦੇ ਮੁੱਖ ਸੇਵਾਦਾਰ ਰਕੇਸ਼ ਕੁਮਾਰ ਕਟਾਰੀਆ ਪ੍ਰਧਾਨ, ਵਿਨੇ ਕੁਮਾਰ ਮੌਗਾ ਸੈਕਟਰੀ, ਲਵਿਸ਼ ਗੁੰਬਰ ਖਜਾਨਚੀ,ਵਿਸ਼ਾਲ ਨਰੂਲਾ,ਕਸ਼ਪ ਨਰੂਲਾ, ਰਜੀਵ ਨਰੂਲਾ ਘੜੀਆਂ ਵਾਲੇ, ਸੰਦੀਪ ਕੈਲਾ, ਦੀਪ ਲੋਟਾ, ਨਿਖਲ ਨੌਰੀਆ,ਦੇਵ ਅਰੋੜਾ,ਗੋਰਾ ਮਨਿਆਰੀ ਵਾਲਾ, ਨਿਸ਼ਾਤ ਨੌਰੀਆ, ਸ਼ਿਵਾਅਤੇ ਹੋਰ ਪੰਜਾਬ ਦੇ ਕੋਨੇ ਕੋਨੇ ਤੋਂ ਪਹੁੰਚੀਆਂ ਹੋਈਆਂ ਸੰਗਤਾਂ ਨੇ ਬਾਬਾ ਜੀ ਦੇ ਦਰਬਾਰ ਦੇ ਦਰਸ਼ਨ ਕੀਤੇ

16
5704 views